16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

3 ਦਹਾਕਿਆਂ ਤੋਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰ ਰਹੇ ਹਨ ਰਾਜਿੰਦਰ ਜੋਸ਼ੀ

ਪਠਾਨਕੋਟ, 15 ਸਤੰਬਰ (ਸੰਧੂ)-ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਮਿਸ਼ਨ ਰੋਡ ਵਿਖੇ ਪਿਛਲੇ ਤਿੰਨ ਦਹਾਕਿਆਂ ਤੋਂ ਸਮਾਜਿਕ ਸਿੱਖਿਆ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਰਾਜਿੰਦਰ ਜੋਸ਼ੀ ਵਿਦਿਆਰਥੀਆਂ ’ਚ ਆਪਣੀ ਵਿਲੱਖਣ ਅਧਿਆਪਨ ਸ਼ੈਲੀ ਕਾਰਨ ਖਾਸ ਪਹਿਚਾਣ ਰੱਖਦੇ ਹਨ । ਉਹ ਵਿਦਿਆਰਥੀਆਂ ਨੂੰ ਪਾਠਕ੍ਰਮ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਤੇ ਜੀਵਨ ਦੀਆਂ ਹਕੀਕਤਾਂ ਨਾਲ ਜੋੜਨ ਲਈ ਵੀ ਪ੍ਰੇਰਿਤ ਕਰਦੇ ਹਨ ।

ਅਜੀਤ ਡੈਸਕ 16-09-2026
ਪਠਾਨਕੋਟ, 15 ਸਤੰਬਰ (ਸੰਧੂ)-ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਮਿਸ਼ਨ ਰੋਡ ਵਿਖੇ ਪਿਛਲੇ ਤਿੰਨ ਦਹਾਕਿਆਂ ਤੋਂ ਸਮਾਜਿਕ ਸਿੱਖਿਆ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਰਾਜਿੰਦਰ ਜੋਸ਼ੀ ਵਿਦਿਆਰਥੀਆਂ ’ਚ ਆਪਣੀ ਵਿਲੱਖਣ ਅਧਿਆਪਨ ਸ਼ੈਲੀ ਕਾਰਨ ਖਾਸ ਪਹਿਚਾਣ ਰੱਖਦੇ ਹਨ । ਉਹ ਵਿਦਿਆਰਥੀਆਂ ਨੂੰ ਪਾਠਕ੍ਰਮ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਤੇ ਜੀਵਨ ਦੀਆਂ ਹਕੀਕਤਾਂ ਨਾਲ ਜੋੜਨ ਲਈ ਵੀ ਪ੍ਰੇਰਿਤ ਕਰਦੇ ਹਨ । ਉਨ੍ਹਾਂ ਦੀ ਅਗਵਾਈ ਹੇਠ ਸਿੱਖਿਆ ਹਾਸਲ ਕਰਨ ਵਾਲੇ ਕਈ ਵਿਦਿਆਰਥੀ ਅੱਜ ਮੈਡੀਕਲ, ਇੰਜੀਨੀਅਰਿੰਗ ਤੇ ਹੋਰ ਖੇਤਰਾਂ ਵਿਚ ਉੱਚੇ ਮੁਕਾਮ ਹਾਸਲ ਕਰ ਚੁੱਕੇ ਹਨ । ਵਿਦਿਆਰਥੀਆਂ ਪ੍ਰਤੀ ਉਨ੍ਹਾਂ ਦਾ ਸਮਰਪਣ ਅਤੇ ਸਿੱਖਿਆ ਪ੍ਰਤੀ ਲਗਨ ਉਨ੍ਹਾਂ ਨੂੰ ਹਰਮਨ ਪਿਆਰਾ ਅਧਿਆਪਕ ਬਣਾਉਂਦੀ ਹੈ । ਭਾਰਤ ਵਿਕਾਸ ਪ੍ਰੀਸ਼ਦ ਪਠਾਨਕੋਟ ਵਲੋਂ ਰਾਜਿੰਦਰ ਜੋਸ਼ੀ ਨੂੰ ਸਨਮਾਨਿਤ ਕਰਨਾ ਉਨ੍ਹਾਂ ਦੀ ਲੰਬੀ ਅਧਿਆਪਨ ਸੇਵਾ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿਚ ਪਾਏ ਯੋਗਦਾਨ ਦੀ ਕਦਰ ਵਜੋਂ ਦੇਖਿਆ ਜਾ ਰਿਹਾ ਹੈ ।
ਪਿਛਲੀ ਖ਼ਬਰ ਢਾਕੀ ਰੋਡ ’ਤੇ ਦੇਰ ਰਾਤ ਵੱਡੀ ਚੋਰੀ, ਦੁਕਾਨ ਦਾ ਸ਼ਟਰ ਤੋੜ ਕੇ 3 ਸਿਲੰਡਰ ਲੈ ਕੇ ਫ਼ਰਾਰ ਹੋਏ ਚੋਰ ਅਗਲੀ ਖ਼ਬਰ ਦਾਅਵਿਆਂ ਤੇ ਇਤਰਾਜ਼ਾਂ ਦੀਆਂ ਸੂਚੀਆਂ ਰਾਜਨੀਤਿਕ ਪਾਰਟੀਆਂ ਨੂੰ ਸੌਂਪੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।