ਗੁੱਡਵਿਲ ਸਕੂਲ ’ਚ ਰਾਸ਼ਟਰੀ ਹਿੰਦੀ ਦਿਵਸ ’ਤੇ ਵਿੱਦਿਅਕ ਮੁਕਾਬਲੇ
ਬਟਾਲਾ, 14 ਸਤੰਬਰ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ’ਚ ਰਾਸ਼ਟਰੀ ਹਿੰਦੀ ਦਿਵਸ ਦੇ ਸਬੰਧ ’ਚ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵਿਦਿਆਰਥੀਆਂ ਵਲੋਂ ਰਾਸ਼ਟਰੀ ਭਾਸ਼ਾ ਹਿੰਦੀ ਦੀ ਮਹੱਤਤਾ ਬਾਰੇ ਆਪਣੀਆਂ ਰਚਨਾਵਾਂ ਬਾਖ਼ੂਬੀ ਪੇਸ਼ ਕੀਤੀਆਂ ਗਈਆਂ।
ਅਜੀਤ ਡੈਸਕ
15-09-2026