15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਰੇਤ ਦਾ ਭਰਿਆ ਟਿੱਪਰ ਘਰ ’ਚ ਪਲਟਿਆ-ਮੋਟਰਸਾਈਕਲ ਨੂੰ ਲਿਆ ਆਪਣੀ ਲਪੇਟ ’ਚ ‘ ਨਸ਼ਾ ਭਜਾਓ, ਪੰਜਾਬ ਬਚਾਓ’ ਪ੍ਰੋਗਰਾਮ ਨੂੰ ਲੈ ਕੇ ਭਾਜਪਾ ਨੇ ਕੱਸੀ ਕਮਰ, 6 ਥਾਵਾਂ ’ਤੇ ਮੀਟਿੰਗਾਂ * ਘਰੋਟਾ ਮੰਡਲ ਤੋਂ 5 ਬੱਸਾਂ ਤੇ 21 ਵਾਹਨਾਂ ਰਾਹੀਂ ਕਾਰਕੁੰਨ ਹੋਣਗੇ ਸ਼ਾਮਿਲ

ਘਰੋਟਾ, 14 ਸਤੰਬਰ (ਸੰਜੀਵ ਗੁਪਤਾ)-ਭਾਰਤੀ ਜਨਤਾ ਪਾਰਟੀ ਘਰੋਟਾ ਮੰਡਲ ਵਲੋਂ ‘ਨਸ਼ਾ ਭਜਾਓ, ਪੰਜਾਬ ਬਚਾਓ’ ਮੁਹਿੰਮ ਤਹਿਤ ਮੰਡਲ ਦੇ 6 ਸਥਾਨਾਂ ’ਤੇ ਮੀਟਿੰਗਾਂ ਕਰਵਾਈਆਂ ਗਈਆਂ । ਇਨ੍ਹਾਂ ਮੀਟਿੰਗਾਂ ਦੀ ਪ੍ਰਧਾਨਗੀ ਮੰਡਲ ਪ੍ਰਧਾਨ ਸੰਜੀਵ ਪਠਾਨੀਆ ਨੇ ਕੀਤੀ ।

ਅਜੀਤ ਡੈਸਕ 15-09-2026
ਘਰੋਟਾ, 14 ਸਤੰਬਰ (ਸੰਜੀਵ ਗੁਪਤਾ)-ਭਾਰਤੀ ਜਨਤਾ ਪਾਰਟੀ ਘਰੋਟਾ ਮੰਡਲ ਵਲੋਂ ‘ਨਸ਼ਾ ਭਜਾਓ, ਪੰਜਾਬ ਬਚਾਓ’ ਮੁਹਿੰਮ ਤਹਿਤ ਮੰਡਲ ਦੇ 6 ਸਥਾਨਾਂ ’ਤੇ ਮੀਟਿੰਗਾਂ ਕਰਵਾਈਆਂ ਗਈਆਂ । ਇਨ੍ਹਾਂ ਮੀਟਿੰਗਾਂ ਦੀ ਪ੍ਰਧਾਨਗੀ ਮੰਡਲ ਪ੍ਰਧਾਨ ਸੰਜੀਵ ਪਠਾਨੀਆ ਨੇ ਕੀਤੀ । ਮੀਟਿੰਗ ਵਿਚ ਮੰਡਲ ਪ੍ਰਭਾਰੀ ਨਰਿੰਦਰ ਸਿੰਘ ਕਾਟਲ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ । ਇਸ ਮੌਕੇ ਮੰਡਲ ਪ੍ਰਭਾਰੀ ਨਰਿੰਦਰ ਸਿੰਘ ਕਾਟਲ ਨੇ ਕਾਰਕੁਨਾਂ ਨੂੰ ਆਉਣ ਵਾਲੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਵਿਚ ਜੁੱਟਣ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ 18 ਸਤੰਬਰ ਨੂੰ ਮਾਧੋਪੁਰ ਵਿਖੇ ਪ੍ਰਸਤਾਵਿਤ ਡਾ: ਸ਼ਿਆਮਾ ਪ੍ਰਸ਼ਾਦ ਮੁਖਰਜੀ ਸਮਾਰਕ ਪ੍ਰੋਗਰਾਮ ਤੇ 19 ਸਤੰਬਰ ਨੂੰ ਤਾਰਾਗੜ੍ਹ ਵਿਖੇ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਕਾਰਕੁਨਾਂ ’ਚ ਭਾਰੀ ਉਤਸ਼ਾਹ ਹੈ । ਉਨ੍ਹਾਂ ਵੱਧ ਤੋਂ ਵੱਧ ਗਿਣਤੀ ’ਚ ਕਾਰਕੁਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਤਿਆਰੀਆਂ ’ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ‘ਨਸ਼ਾ ਭਜਾਓ, ਪੰਜਾਬ ਬਚਾਓ’ ਮੁਹਿੰਮ ਦਾ ਮੁੱਖ ਉਦੇਸ਼ ਪੰਜਾਬ ਨੂੰ ਨਸ਼ੇ ਦੀ ਸਮੱਸਿਆ ਤੋਂ ਮੁਕਤ ਕਰਨ ਲਈ ਲੋਕਾਂ ਤੇ ਪਾਰਟੀ ਕਾਰਕੁਨਾਂ ਨੂੰ ਜਾਗਰੂਕ ਕਰਨਾ ਹੈ । ਉਨ੍ਹਾਂ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਦੀ ਨਾਕਾਮੀ ਤੇ ਅਸਫ਼ਲਤਾ ਕਾਰਨ ਸੂਬੇ ਵਿਚ ਕਈ ਸਮੱਸਿਆਵਾਂ ਗੰਭੀਰ ਬਣੀਆਂ ਹੋਈਆਂ ਹਨ । ਉਨ੍ਹਾਂ ਕਾਰਕੁਨਾਂ ਨੂੰ ਆਉਣ ਵਾਲੇ ਪ੍ਰੋਗਰਾਮਾਂ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਤੇ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ । ਮੰਡਲ ਪ੍ਰਧਾਨ ਸੰਜੀਵ ਪਠਾਨੀਆ ਨੇ ਦੱਸਿਆ ਕਿ ਘਰੋਟਾ ਮੰਡਲ ਦੇ ਕਰੀਬ 50 ਪਿੰਡਾਂ ਤੇ 43 ਬੂਥਾਂ ਵਿਚ ਪ੍ਰੋਗਰਾਮ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ । ਮੀਟਿੰਗ ’ਚ ਮੰਡਲ ਦੇ ਮੁੱਖ ਸਕੱਤਰ ਦਿਲਬਾਗ ਸਿੰਘ, ਸਿਟੀ ਪ੍ਰਧਾਨ ਬਲਬੀਰ ਸਿੰਘ, ਦਿਆਲ ਸਿੰਘ, ਕਮੇਟੀ ਮੈਂਬਰ ਨਰੇਸ਼ ਕੁਮਾਰ, ਜੀਤੂ ਮਹਾਜਨ, ਡਾ: ਅਸ਼ੋਕ ਕੁਮਾਰ, ਲੱਡਾ ਸਿੰਘ, ਲੱਕੀ, ਯਸ਼ਪਾਲ, ਦੇਵ ਦੱਤ, ਬਲਦੇਵ ਰਾਜ, ਰਾਕੇਸ਼, ਪੱਪੀ, ਭਿੰਦਰ ਜੱਗੀ, ਬੋਧ ਰਾਜ, ਬੋਧਰਾਜ ਅਤੇ ਸੁਭਾਸ਼ ਸ਼ਰਮਾ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਮਾਤਾ ਆਸ਼ਾਪੂਰਣੀ ਜੀ ਦੇ 56ਵੇਂ ਸਾਲਾਨਾ ਜਾਗਰਨ ’ਚ ਉਮੜਿਆ ਸ਼ਰਧਾ ਦਾ ਸੈਲਾਬ ਅਗਲੀ ਖ਼ਬਰ ਕੰਪਿਊਟਰ ਅਧਿਆਪਕ 20 ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਕੇ ਕਰਨਗੇ ਪੱਕੇ ਮੋਰਚੇ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।