12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਐਕਸੈਲਸ਼ੀਅਰ ਸਕੂਲ ਬਿਜਲੀਵਾਲ ਲਈ ਮਾਣ ਵਾਲੀ ਉਪਲਬਧੀ

ਕਿਲ੍ਹਾ ਲਾਲ ਸਿੰਘ, 10 ਸਤੰਬਰ (ਬਲਬੀਰ ਸਿੰਘ)-ਐਕਸੈਲਸ਼ੀਅਰ ਸੀ. ਸੈਕੰ.

ਅਜੀਤ ਡੈਸਕ 11-09-2026
ਕਿਲ੍ਹਾ ਲਾਲ ਸਿੰਘ, 10 ਸਤੰਬਰ (ਬਲਬੀਰ ਸਿੰਘ)-ਐਕਸੈਲਸ਼ੀਅਰ ਸੀ.ਸੈਕੰ. ਸਕੂਲ ਬਿਜਲੀਵਾਲ ਲਈ ਬੜੇ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਇਸ ਸਕੂਲ ਨੂੰ ਐਨ.ਸੀ.ਸੀ. ਦੀ ਪ੍ਰਵਾਨਗੀ ਮਿਲ ਗਈ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਨਰੋਤਮ ਸਿੰਘ ਨੇ ਇਲਾਕਾ ਨਿਵਾਸੀਆਂ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਸਕੂਲ ਦੇ ਉਪ ਚੇਅਰਮੈਨ ਐਡਵੋਕੇਟ ਨਵਤੇਜ ਸਿੰਘ ਨੇ ਕਿਹਾ ਕਿ ਇਸ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ, ਜਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਤੇ ਸਮਾਜ ਤੇ ਦੇਸ਼ ਪ੍ਰਤੀ ਆਪਣਾ ਫ਼ਰਜ਼ ਸਮਝਣ ਲਈ ਉਤਸ਼ਾਹ ਮਿਲੇਗਾ। ਐਨ.ਸੀ.ਸੀ. ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਅਧੀਨ ਕੰਮ ਕਰਨ ਵਾਲੀ ਯੁਵਾ ਸੰਸਥਾ ਹੈ। ਐਨ.ਸੀ.ਸੀ. ਦੀ ਸ਼ੁਰੂਆਤ ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਸਿਖਲਾਈ ਤੇ ਸਹਿ ਪਾਠਕਰਮ ਗਤੀਵਿਧੀਆਂ ’ਚ ਭਾਗ ਲੈਣ ਦਾ ਮੌਕਾ ਮਿਲੇਗਾ। ਇਸ ਨਾਲ ਜੁੜੀਆਂ ਗਤੀਵਿਧੀਆਂ ’ਚ ਕੈਂਪ, ਖੇਡਾਂ, ਸਰੀਰਕ ਗਤੀਵਿਧੀਆਂ, ਜਾਗਰੂਕਤਾ ਮੁਹਿੰਮ ਤੇ ਸਮਾਜ ਸੇਵਾ ਦੀ ਸਿਖਲਾਈ ਆਦਿ ਸ਼ਾਮਿਲ ਹੁੰਦੇ ਹਨ। ਇਸ ਮੌਕੇ ਪ੍ਰਿੰਸੀਪਲ ਤਜਿੰਦਰ ਕੌਰ ਨੇ ਦੱਸਿਆ ਕਿ ਸਕੂਲ ਨੂੰ 22 ਪੰਜਾਬ ਬਟਾਲੀਅਨ ਯੂਨਿਟ ਐਨ.ਸੀ.ਸੀ. ਬਟਾਲਾ ਵਲੋਂ ਸੀਨੀਅਰ ਵਿੰਗ ਐਨ.ਸੀ.ਸੀ. ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਨਵੇਂ ਬੈਚ ਦੀ ਸ਼ੁਰੂਆਤ ਸਕੂਲ ’ਚ ਐਨ.ਸੀ.ਸੀ. ਨਿਗਰਾਨ ਸੰਦੀਪ ਸਿੰਘ 22 ਪੰਜਾਬ ਬਟਾਲੀਅਨ ਯੂਨਿਟ ਤੋਂ ਕਰਨਲ ਕਵਲਜੀਤ ਸਿੰਘ ਦੀ ਅਗਵਾਈ ਹੇਠ ਸੂਬੇਦਾਰ ਮੇਜਰ ਰਵਿੰਦਰ ਕੁਮਾਰ ਤੇ ਸੂਬੇਦਾਰ ਲਖਵਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਟਰਾਇਲ ਲੈ ਕੇ 25 ਵਿਦਿਆਰਥੀਆਂ ਨੂੰ ਐਨ.ਸੀ.ਸੀ. ਵਿਚ ਸ਼ਾਮਿਲ ਕੀਤਾ। ਇਸ ਮੌਕੇ ਐਨ.ਸੀ.ਸੀ. ਵਿਚ ਸ਼ਾਮਿਲ ਹੋਏ ਵਿਦਿਆਰਥੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।
ਪਿਛਲੀ ਖ਼ਬਰ ਪਿੰਡ ਕਠਾਣਾ ਤੋਂ ਕਈ ਪਰਿਵਾਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ- ਮਨਦੀਪ ਸਿੰਘ ਰੰਗੜ ਨੰਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।