ਅਬੁਲਖੈਰ ਤੋਂ ਬਰਿਆਰ ਨੂੰ ਜਾਂਦੀ ਸੰਪਰਕ ਸੜਕ ਦਾ ਠੇਕੇਦਾਰ ਨੇ ਕੰਮ ਕੀਤਾ ਬੰਦ
ਗੁਰਦਾਸਪੁਰ, 1 ਸਤੰਬਰ (ਅਸ਼ੋਕ ਸ਼ਰਮਾ)-ਅਬੁਲਖੈਰ ਤੋਂ ਬਰਿਆਰ ਨੂੰ ਜਾਣ ਵਾਲੀ ਸੜਕ ਦਾ ਕੰਮ ਲੋਕ ਨਿਰਮਾਣ ਵਿਭਾਗ ਵਲੋਂ ਸ਼ੁਰੂ ਕਰਵਾਇਆ ਸੀ ਤੇ ਸੜਕ ਦੀ ਪੁਟਾਈ ਠੇਕੇਦਾਰ ਨੇ ਕਰਵਾਈ ਸੀ। ਪਰ ਹੁਣ ਇਕ ਹਫਤੇ ਤੋਂ ਕੰਮ ਬੰਦ ਹੋਣ ਨਾਲ ਇਲਾਕੇ ਦੇ ਅਨੇਕਾਂ ਪਿੰਡਾਂ ਨੂੰ ਜਾਂਦੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜੀਤ ਡੈਸਕ
02-09-2026