31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਹਲਕਾ ਵਾਸੀਆਂ ਨੂੰ ਅਪੀਲ ਵੋਟਾਂ ਜ਼ਰੂਰ ਬਣਵਾਓ

ਊਧਨਵਾਲ, 30 ਅਗਸਤ (ਪਰਗਟ ਸਿੰਘ)-ਪਿੰਡ ਕਲੇਰ ’ਚ ਸਰਪੰਚ ਅੰਮ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਇਲਾਕੇ ਦੇ ਸਰਪੰਚਾਂ ਦੀ ਮੀਟਿੰਗ ਹੋਈ, ਜਿਸ ’ਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਸੀਨੀਅਰ ‘ਆਪ’ ਆਗੂ ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੀ ਵੋਟ ਐਸ.

ਅਜੀਤ ਡੈਸਕ 31-08-2026
ਊਧਨਵਾਲ, 30 ਅਗਸਤ (ਪਰਗਟ ਸਿੰਘ)-ਪਿੰਡ ਕਲੇਰ ’ਚ ਸਰਪੰਚ ਅੰਮ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਇਲਾਕੇ ਦੇ ਸਰਪੰਚਾਂ ਦੀ ਮੀਟਿੰਗ ਹੋਈ, ਜਿਸ ’ਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਸੀਨੀਅਰ ‘ਆਪ’ ਆਗੂ ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੀ ਵੋਟ ਐਸ.ਆਈ.ਆਰ. ਪ੍ਰਣਾਲੀ ਰਾਹੀਂ ਪਿੰਡ ’ਚ ਸੇਵਾਵਾਂ ਨਿਭਾਅ ਰਹੇ ਬੀ.ਐਲ.ਓ. ਦਾ ਪੂਰਾ-ਪੂਰਾ ਸਾਥ ਦੇ ਕੇ ਵੋਟ ਨੂੰ ਜ਼ਰੂਰ ਬਣਵਾਓ ਤਾਂ ਕਿ ਭਵਿੱਖ ’ਚ ਕੋਈ ਵੀ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਤੋਂ ਬਚਿਆ ਜਾ ਸਕੇ। ਉਨ੍ਹਾਂ ਆਖਿਆ ਕਿ ਸਰਪੰਚ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੋਟਾਂ ਜ਼ਰੂਰ ਬਣਵਾਉਣ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਆਪਣੀਆਂ ਵੋਟਾਂ ਦਾ ਪਤਾ ਕਰਨ ਬਣੀਆਂ ਹਨ, ਜੇਕਰ ਕੋਈ ਕਾਰਨ ਕਰਕੇ ਵੋਟ ਨਹੀਂ ਬਣੀ ਤਾਂ ਉਸ ਨੂੰ ਜ਼ਰੂਰ ਬਣਵਾਓ। ਇਸ ਮੌਕੇ ਸਰਪੰਚ ਅੰਮ੍ਰਿਤਪਾਲ ਸਿੰਘ, ਸਰਪੰਚ ਲਖਬੀਰ ਸਿੰਘ, ਸਰਪੰਚ ਮਨਦੀਪ ਸਿੰਘ, ਸਰਪੰਚ ਦਵਿੰਦਰ ਸਿੰਘ, ਸਰਪੰਚ ਹਰਪ੍ਰੀਤ ਸਿੰਘ, ਸਰਪੰਚ ਗੁਰਮੀਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ, ਜੰਗਜੀਵਨ ਸਿੰਘ, ਸਰਪੰਚ ਕਰਮ ਸਿੰਘ, ਸਰਪੰਚ ਜਗੀਰ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਐੱਨ ਸੀ.ਸੀ ਕੈਡਿਟਸ ਦੀ ਚੋਣ ਅਗਲੀ ਖ਼ਬਰ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ’ਚ ਕੀਤੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਸਬੇ ਦੀ ਸਫ਼ਾਈ ਰੱਖਣ ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।