ਅਜੀਤ, ਜਲੰਧਰ
ਭਾਰੀ ਮੀਂਹ ਨਾਲ ਨਡਾਲਾ ਪੁਲ ’ਤੇ ਪਿਆ ਖੱਡਾ ਦੇ ਸਕਦੈ ਹਾਦਸੇ ਨੂੰ ਸੱਦਾ
ਗੁਰਦਾਸਪੁਰ, 22 ਅਗਸਤ (ਅਸ਼ੋਕ ਸ਼ਰਮਾ)- ਪੁਰਾਣਾ ਸ਼ਾਲਾ ਤੋਂ ਪੰਡੋਰੀ ਮਹੰਤਾਂ ਨੂੰ ਜਾਂਦੀ ਸੜਕ ’ਤੇ ਪੈਂਦੇ ਨਡਾਲਾ ਪੁਲ ’ਤੇ ਭਾਰੀ ਮੀਂਹ ਨਾਲ ਨੌਰ (ਖੱਡਾ) ਪੈ ਗਿਆ, ਜਿਸ ਨੂੰ ਜੇਕਰ ਸਮੇਂ ਸਿਰ ਨਾ ਪੂਰਿਆ ਗਿਆ ਤਾਂ ਇਹ ਹੋਰ ਵੱਧ ਸਕਦਾ ਹੈ ਅਤੇ ਇਸ ਨਾਲ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਸ ਸਬੰਧੀ ਜਿਲ੍ਹਾ ਪ੍ਰੀਸ਼ਦ ਮੈਂਬਰ ਆਸ਼ਾ ਰਾਣੀ, ਸਰਪੰਚ ਦਲਵੀਰ ਚੰਦ, ਅਜੀਤ ਸਿੰਘ, ਹਰਦੀਪ ਸਿੰਘ ਅਤੇ ਰਛਪਾਲ ਸਿੰਘ ਨੇ ਦੱਸਿਆ ਕਿ ਸੜਕ ’ਤੇ ਪ੍ਰੀਮੀਕਸ ਪੈ ਚੁੱਕੀ ਹੈ ਅਤੇ ਭਾਰੀ ਮੀਂਹ ਨੇ ਸੜਕਾਂ ਨੂੰ ਬੁਰੀ ਤਰ੍ਹਾਂ ਨਾਲ ਤੋੜ ਕੇ ਰੱਖ ਦਿੱਤਾ ਹੈ।
ਨ
ਨਡਾਲਾ ਪੁਲ ’ਤੇ ਮੀਂਹ ਨਾਲ ਪਏ ਨੌਰ ਬਾਰੇ ਜਾਣਕਾਰੀ ਦਿੰਦੇ ਹੋਏ ਲੋਕ ਅਤੇ (ਇਨਸੈੱਟ) ਨੌਰ ਦੀ ਤਸਵੀਰ। ਤਸਵੀਰ: ਅਸ਼ੋਕ ਸ਼ਰਮਾ
23-08-2026
ਗੁਰਦਾਸਪੁਰ, 22 ਅਗਸਤ (ਅਸ਼ੋਕ ਸ਼ਰਮਾ)- ਪੁਰਾਣਾ ਸ਼ਾਲਾ ਤੋਂ ਪੰਡੋਰੀ ਮਹੰਤਾਂ ਨੂੰ ਜਾਂਦੀ ਸੜਕ ’ਤੇ ਪੈਂਦੇ ਨਡਾਲਾ ਪੁਲ ’ਤੇ ਭਾਰੀ ਮੀਂਹ ਨਾਲ ਨੌਰ (ਖੱਡਾ) ਪੈ ਗਿਆ, ਜਿਸ ਨੂੰ ਜੇਕਰ ਸਮੇਂ ਸਿਰ ਨਾ ਪੂਰਿਆ ਗਿਆ ਤਾਂ ਇਹ ਹੋਰ ਵੱਧ ਸਕਦਾ ਹੈ ਅਤੇ ਇਸ ਨਾਲ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਸ ਸਬੰਧੀ ਜਿਲ੍ਹਾ ਪ੍ਰੀਸ਼ਦ ਮੈਂਬਰ ਆਸ਼ਾ ਰਾਣੀ, ਸਰਪੰਚ ਦਲਵੀਰ ਚੰਦ, ਅਜੀਤ ਸਿੰਘ, ਹਰਦੀਪ ਸਿੰਘ ਅਤੇ ਰਛਪਾਲ ਸਿੰਘ ਨੇ ਦੱਸਿਆ ਕਿ ਸੜਕ ’ਤੇ ਪ੍ਰੀਮੀਕਸ ਪੈ ਚੁੱਕੀ ਹੈ ਅਤੇ ਭਾਰੀ ਮੀਂਹ ਨੇ ਸੜਕਾਂ ਨੂੰ ਬੁਰੀ ਤਰ੍ਹਾਂ ਨਾਲ ਤੋੜ ਕੇ ਰੱਖ ਦਿੱਤਾ ਹੈ। ਪੁਲ ’ਤੇ ਪਿਆ ਨੌਰ ਆਵਾਜਾਈ ਲਈ ਘਾਤਕ ਸਿੱਧ ਹੋ ਸਕਦਾ ਹੈ, ਕਿਉਂਕਿ ਇਸ ਸੜਕ ’ ਤੇ ਆਵਾਜਾਈ ਵਧੇਰੇ ਹੁੰਦੀ ਹੈ ਅਤੇ ਰਾਤ ਸਮੇਂ ਕੋਈ ਵੀ ਵਾਹਨ ਨੌਰ ਵਿਚ ਪੈ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ, ਜਿਸ ਨਾਲ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ। ਉਨਾਂ ਦੱਸਿਆ ਕਿ ਜੋ ਸੰਪਰਕ ਸੜਕਾਂ ਬਣੀਆਂ ਸਨ ਉਹ ਤੇਜ ਪਾਣੀ ਨੇ ਰੋੜ ਦਿੱਤੀਆਂ ਹਨ, ਇਸ ਦੀ ਸਮੇਂ ਸਿਰ ਮੁਰੰਮਤ ਨਾ ਹੋਈ ਤਾਂ ਇਹ ਸੜਕਾਂ ਹੋਰ ਟੁੱਟ ਸਕਦੀਆਂ ਹਨ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ ਨਾਲ ਸਰਕਾਰ ਦਾ ਵੀ ਨੁਕਸਾਨ ਹੋਵੇਗਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਬੇਟ ਇਲਾਕੀ ਦੀ ਟੁੱਟੀ ਸੜਕ ਅਤੇ ਪੁਲ ’ਤੇ ਪਏ ਨੌਰ ਨੂੰ ਭਰਨ ਲਈ ਸਬੰਧਿਤ ਵਿਭਾਗ ਨੂੰ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਕਿਸੇ ਦਾ ਨੁਕਸ਼ਾਨ ਨਾ ਹੋ ਸਕੇ।