20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਬੀ.ਜੇ.ਪੀ. ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਤਾਰਾਗੜ੍ਹ, 19 ਅਗਸਤ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ’ਚ ਸਰਕਲ ਤਾਰਾਗੜ੍ਹ ਤੇ ਆਸ-ਪਾਸ ਦੇ ਪਿੰਡਾਂ ’ਚ ਲਗਾਤਾਰ ਬਿਜਲੀ ਕੱਟਾਂ ਤੋਂ ਇਲਾਕਾ ਨਿਵਾਸੀ ਬਹੁਤ ਪ੍ਰੇਸ਼ਾਨ ਹਨ ਜਿਸ ਤਹਿਤ ਅੱਜ ਸਰਕਲ ਤਾਰਾਗੜ੍ਹ ਦੇ ਪ੍ਰਧਾਨ ਸੰਜੀਵ ਸਿੰਘ ਜੱਗੀ ਦੀ ਅਗਵਾਈ ਹੇਠ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਿਰੁੱਧ ਸ਼ਾਂਤੀਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ । ਗੱਲਬਾਤ ਦੌਰਾਨ ਸਰਕਲ ਤਾਰਾਗੜ੍ਹ ਦੇ ਪ੍ਰਧਾਨ ਸੰਜੀਵ ਸਿੰਘ ਜੱਗੀ ਨੇ ਦੱਸਿਆ ਕਿ ਪਿਛਲੇ 15, 20 ਦਿਨਾਂ ਤੋਂ ਪਿੰਡ ਸਿਹੋੜਾ ਕਲਾਂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ’ਚ ਲਗਾਤਾਰ ਬਿਜਲੀ ਪ੍ਰੇਸ਼ਾਨ ਕਰ ਰਹੀ ਹੈ ਤੇ ਸਾਰੀ-ਸਾਰੀ ਰਾਤ ਬੱਚੇ, ਬਜ਼ੁਰਗਾਂ ਦਾ ਬੁਰਾ ਹਾਲ ਹੋ ਰਿਹਾ ਹੈ ਅਤੇ ਬਾਰ-ਬਾਰ ਧਰਨੇ ਲਾਉਣ ਦੇ ਬਾਵਜੂਦ ਵੀ ਸਰਕਾਰ ਇਸ ਤਰਫ ਕੋਈ ਧਿਆਨ ਨਹੀਂ ਦੇ ਰਹੀ, ਨਾ ਹੀ ਕੋਈ ਪੁਖਤਾ ਇੰਤਜ਼ਾਮ ਕਰ ਰਹੀ ਹੈ l ਇਸ ਮੌਕੇ ਸਰਕਲ ਤਾਰਾਗੜ੍ਹ ਐਸ.

ਅਜੀਤ ਡੈਸਕ 20-08-2026
ਤਾਰਾਗੜ੍ਹ, 19 ਅਗਸਤ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ’ਚ ਸਰਕਲ ਤਾਰਾਗੜ੍ਹ ਤੇ ਆਸ-ਪਾਸ ਦੇ ਪਿੰਡਾਂ ’ਚ ਲਗਾਤਾਰ ਬਿਜਲੀ ਕੱਟਾਂ ਤੋਂ ਇਲਾਕਾ ਨਿਵਾਸੀ ਬਹੁਤ ਪ੍ਰੇਸ਼ਾਨ ਹਨ ਜਿਸ ਤਹਿਤ ਅੱਜ ਸਰਕਲ ਤਾਰਾਗੜ੍ਹ ਦੇ ਪ੍ਰਧਾਨ ਸੰਜੀਵ ਸਿੰਘ ਜੱਗੀ ਦੀ ਅਗਵਾਈ ਹੇਠ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਿਰੁੱਧ ਸ਼ਾਂਤੀਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ । ਗੱਲਬਾਤ ਦੌਰਾਨ ਸਰਕਲ ਤਾਰਾਗੜ੍ਹ ਦੇ ਪ੍ਰਧਾਨ ਸੰਜੀਵ ਸਿੰਘ ਜੱਗੀ ਨੇ ਦੱਸਿਆ ਕਿ ਪਿਛਲੇ 15, 20 ਦਿਨਾਂ ਤੋਂ ਪਿੰਡ ਸਿਹੋੜਾ ਕਲਾਂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ’ਚ ਲਗਾਤਾਰ ਬਿਜਲੀ ਪ੍ਰੇਸ਼ਾਨ ਕਰ ਰਹੀ ਹੈ ਤੇ ਸਾਰੀ-ਸਾਰੀ ਰਾਤ ਬੱਚੇ, ਬਜ਼ੁਰਗਾਂ ਦਾ ਬੁਰਾ ਹਾਲ ਹੋ ਰਿਹਾ ਹੈ ਅਤੇ ਬਾਰ-ਬਾਰ ਧਰਨੇ ਲਾਉਣ ਦੇ ਬਾਵਜੂਦ ਵੀ ਸਰਕਾਰ ਇਸ ਤਰਫ ਕੋਈ ਧਿਆਨ ਨਹੀਂ ਦੇ ਰਹੀ, ਨਾ ਹੀ ਕੋਈ ਪੁਖਤਾ ਇੰਤਜ਼ਾਮ ਕਰ ਰਹੀ ਹੈ l ਇਸ ਮੌਕੇ ਸਰਕਲ ਤਾਰਾਗੜ੍ਹ ਐਸ.ਸੀ. ਪ੍ਰਧਾਨ ਰਾਕੇਸ਼ ਕੁਮਾਰ ਮਾਜਰਾ ਨੇ ਦੱਸਿਆ ਕਿ ਕੱਲ੍ਹ ਪੂਰਾ ਦਿਨ ਤਾਰਾਗੜ੍ਹ ਏਰੀਏ ’ਚ ਬਿਜਲੀ ਬੰਦ ਰਹੀ ਤੇ ਰਾਤ 10 ਵਜੇ ਦੇ ਕਰੀਬ ਬਿਜਲੀ ਆਈ ਜਿਸ ਨਾਲ ਇਸ ਗਰਮੀ ’ਚ ਲੋਕਾਂ ਦੇ ਘਰਾਂ ’ਚੋਂ ਟੈਂਕੀਆਂ ਦਾ ਪਾਣੀ ਵੀ ਮੁੱਕ ਗਿਆ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਪੰਜਾਬ ਸਰਕਾਰ, ਲੋਕਲ ਮੰਤਰੀ ਇਸ ਤਰਫ ਕੋਈ ਧਿਆਨ ਨਹੀਂ ਦੇ ਰਹੇ ਹਨ। ਤਾਰਾਗੜ੍ਹ ਸਰਕਲ ਪ੍ਰਧਾਨ ਸੰਜੀਵ ਸਿੰਘ ਜੱਗੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਹੀ ਤਾਰਾਗੜ੍ਹ ਸਰਕਲ ਵਿਚ ਬਿਜਲੀ ਦੀ ਸਮੱਸਿਆ ਦਾ ਹੱਲ ਨਾ ਕਰਵਾਇਆ ਤਾਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਪ੍ਰਤੀ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਚੱਕਾ ਜਾਮ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਹੋਵੇਗੀ । ਇਸ ਮੌਕੇ ਭਾਜਪਾ ਮੰਡਲ ਜਨਰਲ ਸਕੱਤਰ ਸੁਰਿੰਦਰ ਬਕਨੌਰ, ਭਾਜਪਾ ਮੰਡਲ ਜਨਰਲ ਸੈਕਟਰੀ ਸੰਜੂ ਠਾਕੁਰ, ਠਾਕੁਰ ਸੱਜਣ ਸਿੰਘ, ਰਵੀ ਕੁਮਾਰ, ਅਮਰਜੀਤ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਸੁਰਿੰਦਰ ਬਕਨੌਰ ਅਤੇ ਹੋਰ ਭਾਜਪਾ ਦੇ ਬਹੁਤ ਸਾਰੇ ਵਰਕਰ ਸ਼ਾਮਿਲ ਸਨ ।
ਪਿਛਲੀ ਖ਼ਬਰ ਮਾਪਿਆਂ ਦਾ ਸਤਿਕਾਰ ਹੀ ਸੱਚੀ ਸੇਵਾ * ਗੌਰੀ ਸ਼ੰਕਰ ਸੇਵਾ ਕਮੇਟੀ ਨੇ ਨੁੱਕੜ ਨਾਟਕ ਰਾਹੀਂ ਦਿੱਤਾ ਭਾਵੁਕ ਸੰਦੇਸ਼ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਹਲਕਾ ਭੋਆ ’ਚ ਐਸ.ਸੀ. ਸੈੱਲ ਦੀਆਂ ਕੀਤੀਆਂ ਨਿਯੁਕਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।