20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕਾਂਗਰਸ ਪਾਰਟੀ ਵਲੋਂ ਹਲਕਾ ਭੋਆ ’ਚ ਐਸ.ਸੀ. ਸੈੱਲ ਦੀਆਂ ਕੀਤੀਆਂ ਨਿਯੁਕਤੀਆਂ

ਨਰੋਟ ਮਹਿਰਾ, 19 ਅਗਸਤ (ਰਾਜ ਕੁਮਾਰੀ)-ਅੱਜ ਪਠਾਨਕੋਟ ਜ਼ਿਲ੍ਹੇ ਵਿਚ ਐਸ. ਸੀ.

ਭਗਵਾਨ ਵਾਲਮੀਕਿ ਅੰਬੇਡਕਰ ਸਮਾਜ ਦਲ ਦੀ ਟੀਮ ਐਸ.ਪੀ. (ਡੀ.) ਸੋਹਨ ਲਾਲ ਸੋਨੀ ਨੂੰ ਗੁਲਦਸਤਾ ਭੇਟ ਕਰਦੇ ਹੋਏ । ਤਸਵੀਰ: ਸੰਧੂ 20-08-2026
ਨਰੋਟ ਮਹਿਰਾ, 19 ਅਗਸਤ (ਰਾਜ ਕੁਮਾਰੀ)-ਅੱਜ ਪਠਾਨਕੋਟ ਜ਼ਿਲ੍ਹੇ ਵਿਚ ਐਸ.ਸੀ. ਡਿਪਾਰਟਮੈਂਟ ਦੇ ਮੁੱਖ ਦਫਤਰ ਹਲਕਾ ਭੋਆ ਵਿਚ ਸਤੀਸ਼ ਕੁਮਾਰ ਜੱਟ ਪੰਮਾ ਚੇਅਰਮੈਨ ਐਸ.ਸੀ. ਵਿਭਾਗ ਦੀ ਅਗਵਾਈ ਵਿਚ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿਚ ਪੰਜਾਬ ਦੇ ਐਸ.ਸੀ. ਵਿਭਾਗ ਦੇ ਮੁਖੀ ਅਤੇ ਨੈਸ਼ਨਲ ਕੋਆਰਡੀਨੇਟਰ ਸੁਧੀਰ ਚੌਧਰੀ ਅਤੇ ਉਨ੍ਹਾਂ ਨਾਲ ਵਾਈਸ ਚੇਅਰਮੈਨ ਜਾਮਨੀ ਗੋਮਰ, ਵਾਈਸ ਚੇਅਰਮੈਨ ਸੇਵਾ ਮੁਕਤ ਪ੍ਰਿੰਸੀਪਲ ਸੁਲੱਖਣ ਸਿੰਘ ਨੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਪਠਾਨਕੋਟ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਪੰਨਾ ਲਾਲ ਭਾਟੀਆ ਵੀ ਮੌਜੂਦ ਰਹੇ । ਇਸ ਪ੍ਰੋਗਰਾਮ ਵਿਚ ਐਸ.ਸੀ. ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਕਮੇਟੀ ਬਣਾ ਕੇ ਨਿਯੁਕਤੀ ਪੱਤਰ ਵੰਡੇ ਅਤੇ ਨਾਲ ਹੀ ਬਲਾਕ ਪੱਧਰੀ ਸੁਜਾਨਪੁਰ, ਪਠਾਨਕੋਟ ਤੇ ਭੋਆ ਦੀ ਵੀ ਨਿਯੁਕਤੀ ਕੀਤੀ ਗਈ ਅਤੇ ਉਨ੍ਹਾਂ ਨੂੰ ਵੀ ਨਿਯੁਕਤੀ ਪੱਤਰ ਵੰਡੇ ਗਏ । ਇਸ ਪ੍ਰੋਗਰਾਮ ਵਿਚ ਮੀਂਹ ਹੋਣ ਦੇ ਬਾਵਜੂਦ ਵੀ ਪਾਰਟੀ ਵਰਕਰਾਂ ਨੇ ਵੱਧ ਚੜ ਕੇ ਹਿੱਸਾ ਲਿਆ । ਇਸ ਪ੍ਰੋਗਰਾਮ ਵਿਚ ਨੌਜਵਾਨਾਂ ਅਤੇ ਯੂਥ ਵਲੋਂ ਵੱਧ ਚੜ ਕੇ ਹਿੱਸਾ ਲਿਆ ਐਸ.ਸੀ. ਸੈਲ ਦੀ ਕਮੇਟੀ ਵਿਚ ਜ਼ਿਲ੍ਹਾ ਚੇਅਰਮੈਨ, 4 ਉਪ ਚੇਅਰਮੈਨ, 6 ਜਰਨਲ ਸੈਕਟਰੀ ਅਤੇ 10 ਸੈਕਟਰੀਆਂ ਦੀ ਨਿਯੁਕਤੀ ਕੀਤੀ ਗਈ । ਇਸੇ ਲੜੀ ਤਹਿਤ ਬਲਾਕ ਪੱਧਰੀ ਕਮੇਟੀਆਂ ਵੀ ਵੱਖ-ਵੱਖ ਬਲਾਕ ਵਿਚ ਬਣਾਈਆਂ ਗਈਆਂ । ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਐਸ.ਸੀ. ਵਿੰਗ ਦੇ ਚੇਅਰਮੈਨ ਸਤੀਸ਼ ਜੱਟ ਪੰਮਾ ਵਲੋਂ ਜਿੱਥੇ ਨਿਯੁਕਤੀ ਪੱਤਰ ਵੰਡਣ ’ਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਗਈ । ਉਨ੍ਹਾਂ ਵਲੋਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ ਤਾਂ ਜੋ 2027 ਵਿਚ ਪੂਰੇ ਬਹੁਮਤ ਨਾਲ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਇਸ ਮੌਕੇ ਸਾਬਕਾ ਚੇਅਰਮੈਨ ਰਾਜ ਕੁਮਾਰ ਸਿਹੋੜਾ, ਪੰਜਾਬ ਸਟੇਟ ਕੋਆਡੀਨੇਟਰ ਜਵਾਹਰਵਾਲ ਮੰਚ ਕੁਲਜੀਤ ਸੈਣੀ ,ਸਾਬਕਾ ਬਲਾਕ ਪ੍ਰਧਾਨ ਸ਼ਤੀਸ਼ ਕੁਮਾਰ, ਸਰਪੰਚ ਮਲਪੁਰ ਬੋਧਰਾਜ, ਸਰਪੰਚ ਕ੍ਰਿਸ਼ਨਾ ਕੁਮਾਰੀ ਪੰਚਾਇਤ ਪੰਮਾ, ਅਭਿਸ਼ੇਕ ਕੁਮਾਰ ਜ਼ਿਲ੍ਹਾ ਯੂਥ ਕਾਂਗਰਸ ਜਨਰਲ ਸੈਕਟਰੀ, ਯੂਥ ਕਾਂਗਰਸ ਜ਼ਿਲ੍ਹਾ ਜਨਰਲ ਸਕੱਤਰ ਸਾਬਕਾ ਸਰਪੰਚ ਭਾਰਤ ਭੂਸ਼ਣ, ਬਲਾਕ ਚੇਅਰਮੈਨ ਐਸ.ਸੀ. ਵਿਭਾਗ ਹਰਦੀਪ ਕੁਮਾਰ, ਮਮਤਾ ਰਾਣੀ ਵਾਈਸ ਚੇਅਰਮੈਨ ਐਸ.ਸੀ. ਵਿਭਾਗ, ਰੋਕੀ ਸੈਣੀ ਪਠਾਨਚੱਕ, ਕਵੀਰਾਜ, ਕਰਤਾਰ ਸੈਣੀ ਕਲੇਸਰ, ਅਵੀ ਝੰਡਪੁਰ, ਅਬੀ ਬਲਸੂਆ, ਸੋਨੂ ਮਲਿਕਪੁਰ, ਰਣਜੀਤ ਸਿੰਘ ਵਾਈਸ ਪ੍ਰਧਾਨ ਯੂਥ ਕਾਂਗਰਸ ਅਤੇ ਦਰਜਾ-ਬ-ਦਰਜਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਵਲੋਂ ਇਸ ਮੀਟਿੰਗ ਵਿਚ ਹਿੱਸਾ ਲਿਆ ਗਿਆ ।
ਪਿਛਲੀ ਖ਼ਬਰ ਬੀ.ਜੇ.ਪੀ. ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਤੀਜ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।