14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮਸ਼ਹੂਰ ਬਲਹੋਤਰਾ ਫੈਮਿਲੀ ਰੈਸਟੋਰੈਂਟ ਭਿੱਲੇ ਦਾ ਢਾਬਾ ਵਲੋਂ ਸ਼ਰਾਬ ਪਿਆਉਣ ’ਤੇ ਮਨਾਹੀ ਜਨਮ ਦਿਨ, ਕਿੱਟੀ ਪਾਰਟੀ, ਵਿਆਹ, ਸ਼ਗਨ ਸਮੇਤ ਹੋਰ ਪ੍ਰੋਗਰਾਮਾਂ ਲਈ ਸਵਾਦਿਸ਼ਟ ਖਾਣੇ ’ਚ ਹੈ ਮਸ਼ਹੂਰ

ਕਲਾਨੌਰ, 13 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਬੱਸ ਅੱਡੇ ਦੇ ਨੇੜੇ ਸਭ ਤੋਂ ਪੁਰਾਣੇ ਤੇ ਮਸ਼ਹੂਰ ਭਿੱਲੇ ਦਾ ਢਾਬਾ ਬਲਹੋਤਰਾ ਫੈਮਿਲੀ ਰੈਸਟੋਰੈਂਟ ਵੱਖ-ਵੱਖ ਪ੍ਰੋਗਰਾਮ ਕਰਨ ਲਈ ਲੋਕਾਂ ਦੀ ਪਹਿਲੀ ਪਸੰਦ ਹੈ ਅਤੇ ਰੈਸਟੋਰੈਂਟ ਦੇ ਪ੍ਰਬੰਧਕਾਂ ਨੇ ਹੁਣ ਫੈਸਲਾ ਕਰਦਿਆਂ ਗਾਹਕਾਂ ਦੀ ਮੰਗ ’ਤੇ ਰੈਸਟੋਰੈਂਟ ਦੇ ਅੰਦਰ ਸ਼ਰਾਬ ਪੀਣ ’ਤੇ ਮਨਾਹੀ ਲਗਾ ਦਿੱਤੀ ਗਈ ਹੈ। ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕ ਭਜਨ ਲਾਲ ਬਲਹੋਤਰਾ ਭਿੱਲਾ, ਸੰਨੀ ਬਲਹੋਤਰਾ ਨੇ ਦੱਸਿਆ ਕਿ ਉਹ ਕਲਾਨੌਰ ਵਿਖੇ ਪਿਛਲੇ 50 ਸਾਲਾਂ ਤੋਂ ਭਿੱਲੇ ਦਾ ਢਾਬਾ ਚਲਾ ਰਹੇ ਹਨ, ਜਦਕਿ ਹੁਣ ਅਜੋਕੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਉਨ੍ਹਾਂ ਵਲੋਂ ਇਸ ਦੇ ਨਾਲ ਬਲਹੋਤਰਾ ਫੈਮਿਲੀ ਰੈਸਟੋਰੈਂਟ ਦੀ ਵੀ ਸ਼ੁਰੂਆਤ ਕਰ ਕੇ ਮੈਟਰੋਸਿਟੀ ’ਚ ਸਮਾਗਮ ਕਰਨ ਵਾਲੀ ਸਹੂਲਤ ਕਲਾਨੌਰ ’ਚ ਦਿੱਤੀ ਜਾ ਰਹੀ ਹੈ।

ਕਲਾਨੌਰ ਵਿਖੇ ਸਥਿਤ ਭਿੱਲੇ ਦਾ ਢਾਬਾ ਬਲਹੋਤਰਾ ਫੈਮਿਲੀ ਰੈਸਟੋਰੈਂਟ ਦੀ ਤਸਵੀਰ ਅਤੇ ਹਾਸ਼ੀਏ ’ਚ ਮਾਲਕ ਭਜਨ ਲਾਲ ਬਲਹੋਤਰਾ ਭਿੱਲਾ ਤੇ ਸੰਨੀ ਬਲਹੋਤਰਾ। ਤਸਵੀਰ : ਪੁਰੇਵਾਲ 14-08-2026
ਕਲਾਨੌਰ, 13 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਬੱਸ ਅੱਡੇ ਦੇ ਨੇੜੇ ਸਭ ਤੋਂ ਪੁਰਾਣੇ ਤੇ ਮਸ਼ਹੂਰ ਭਿੱਲੇ ਦਾ ਢਾਬਾ ਬਲਹੋਤਰਾ ਫੈਮਿਲੀ ਰੈਸਟੋਰੈਂਟ ਵੱਖ-ਵੱਖ ਪ੍ਰੋਗਰਾਮ ਕਰਨ ਲਈ ਲੋਕਾਂ ਦੀ ਪਹਿਲੀ ਪਸੰਦ ਹੈ ਅਤੇ ਰੈਸਟੋਰੈਂਟ ਦੇ ਪ੍ਰਬੰਧਕਾਂ ਨੇ ਹੁਣ ਫੈਸਲਾ ਕਰਦਿਆਂ ਗਾਹਕਾਂ ਦੀ ਮੰਗ ’ਤੇ ਰੈਸਟੋਰੈਂਟ ਦੇ ਅੰਦਰ ਸ਼ਰਾਬ ਪੀਣ ’ਤੇ ਮਨਾਹੀ ਲਗਾ ਦਿੱਤੀ ਗਈ ਹੈ। ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕ ਭਜਨ ਲਾਲ ਬਲਹੋਤਰਾ ਭਿੱਲਾ, ਸੰਨੀ ਬਲਹੋਤਰਾ ਨੇ ਦੱਸਿਆ ਕਿ ਉਹ ਕਲਾਨੌਰ ਵਿਖੇ ਪਿਛਲੇ 50 ਸਾਲਾਂ ਤੋਂ ਭਿੱਲੇ ਦਾ ਢਾਬਾ ਚਲਾ ਰਹੇ ਹਨ, ਜਦਕਿ ਹੁਣ ਅਜੋਕੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਉਨ੍ਹਾਂ ਵਲੋਂ ਇਸ ਦੇ ਨਾਲ ਬਲਹੋਤਰਾ ਫੈਮਿਲੀ ਰੈਸਟੋਰੈਂਟ ਦੀ ਵੀ ਸ਼ੁਰੂਆਤ ਕਰ ਕੇ ਮੈਟਰੋਸਿਟੀ ’ਚ ਸਮਾਗਮ ਕਰਨ ਵਾਲੀ ਸਹੂਲਤ ਕਲਾਨੌਰ ’ਚ ਦਿੱਤੀ ਜਾ ਰਹੀ ਹੈ। ਭਜਨ ਲਾਲ ਭਿੱਲਾ ਅਤੇ ਸੰਨੀ ਬਲਹੋਤਰਾ ਨੇ ਦੱਸਿਆ ਕਿ ਰੈਸਟੋਰੈਂਟ ’ਚ ਉਨ੍ਹਾਂ ਵਲੋਂ ਘਰਾਂ ਵਰਗਾ ਮਾਹੌਲ ਅਤੇ ਖਾਣਾ ਪਰੋਸਿਆ ਜਾਂਦਾ ਹੈ ਅਤੇ ਇਸ ਦੇ ਨਾਲ-ਨਾਲ ਕੌਫੀ, ਸ਼ੇਕ, ਬ੍ਰੇਕਫਾਸਟ, ਲੰਚ ਅਤੇ ਡਿਨਰ ’ਚ ਗ੍ਰਾਹਕਾਂ ਦੀ ਪਸੰਦੀਦਾ ਖਾਣੇ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਾਸਾਹਾਰੀ ਸਮੇਤ ਸ਼ਾਕਾਹਾਰੀ ਪ੍ਰੋਗਰਾਮ ਲਈ ਵੀ ਵੱਖਰਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਇਥੇ ਲੋਕਾਂ ਲਈ ਜਨਮ ਦਿਨ ਪਾਰਟੀ, ਕਿੱਟੀ ਪਾਰਟੀ, ਰਿੰਗ ਸੈਰੇਮਨੀ, ਵਿਆਹ ਪਾਰਟੀਆਂ ਸਮੇਤ ਹੋਰਨਾਂ ਛੋਟੇ ਸਮਾਗਮਾਂ ਲਈ ਕਰੀਬ 100 ਕੁ ਲੋਕਾਂ ਦਾ ਸਮਾਗਮ ਕੀਤਾ ਜਾ ਸਕਦਾ ਹੈ। ਭਿੱਲਾ ਬਲਹੋਤਰਾ ਤੇ ਸੰਨੀ ਬਲਹੋਤਰਾ ਨੇ ਦੱਸਿਆ ਕਿ ਖਾਣੇ ’ਚ ਕੁਲਚੇ ਦੀਆਂ ਵੀ ਵੱਖ-ਵੱਖ 6 ਕਿਸਮਾਂ (ਤੰਦੂਰੀ, ਸਟੱਫ, ਪਿਆਜ, ਅੰਮ੍ਰਿਤਸਰੀ, ਪਨੀਰ ਅਤੇ ਮਸਾਲਾ ਕੁਲਚਾ) ਗ੍ਰਾਹਕਾਂ ਦੀ ਪਸੰਦ ਤਹਿਤ ਤਿਆਰ ਕੀਤੀਆਂ ਜਾਂਦੀਆਂ ਹਨ। ਇਸੇ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਸੂਪ, ਸਲਾਦ, ਪਾਪੜ ਸਮੇਤ ਵੱਖ-ਵੱਖ ਤਰ੍ਹਾਂ ਦੇ ਸਨੈਕਸ, ਸੈਂਡਵਿੱਚ, ਨੂਡਲਜ਼, ਤੰਦੂਰੀ ਸਨੈਕਸ ਵੀ ਤਿਆਰ ਮਿਲਦੇ ਹਨ। ਭਿੱਲਾ ਬਲਹੋਤਰਾ ਅਤੇ ਸੰਨੀ ਬਲਹੋਤਰਾ ਨੇ ਕਿਹਾ ਕਿ ਗਾਹਕਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਨਿਰੰਤਰ ਸਾਫ-ਸੁਥਰਾ ਖਾਣਾ ਮੁਹੱਈਆ ਕਰਨ ਲਈ ਸੰਜੀਦਾ ਰਹਿਣਗੇ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਐਡਵੋਕੇਟ ਸਰਬਜੀਤ ਸਿੰਘ ਮਾਨ ਵਲੋਂ ਸਖ਼ਤ ਨਿੰਦਾ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ, ਸਰਪੰਚ ਤਰਨਪ੍ਰੀਤ ਕਲਸੀ ਤੇ ਦਿਨੇਸ਼ ਕੁਮਾਰ ਬਾਵਾ ਭਗਵੰਤ ਮਾਨ ਸਰਕਾਰ ਨੇ ਬਟਾਲਾ ਹਲਕੇ ਵਿਚ ਸੜਕਾਂ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।