12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਬਹਾਦਰਪੁਰ ਪਿੰਡ ਦੇ ਪਿੰਡ ਵਾਸੀਆਂ ਨੇ ਸਰਪੰਚ ਵਿਰੁੱਧ ਰੋਸ ਕੀਤਾ ਪ੍ਰਦਰਸ਼ਨ

ਨਰੋਟ ਜੈਮਲ ਸਿੰਘ, 11 ਅਗਸਤ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਪਿੰਡ ਬਹਾਦਰਪੁਰ ਵਿਖੇ ਦਲਿਤ ਭਾਈਚਾਰੇ ਦੇ ਲੋਕਾਂ ਦੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀਆਂ ਵਲੋਂ ਸਰਪੰਚ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ । ਪ੍ਰਦਰਸ਼ਨ ਕਰਦੇ ਹੋਏ ਅਨਿਲ ਕੁਮਾਰ ਗੋਲਡੀ, ਅਕਸ਼ੈ ਪ੍ਰਮੋਦ ਕੁਮਾਰ, ਕਰਨ, ਗਗਨ ਕੁਮਾਰ, ਪ੍ਰੇਮਚੰਦ, ਦੀਪਾ, ਮਮਤਾ ਦੇਵੀ, ਪਿੰਕੀ ਦੇਵੀ, ਕੋਮਲ ਦੇਵੀ, ਵਿਮਲਾ ਦੇਵੀ ਅਤੇ ਨੀਲਮ ਦੇਵੀ ਆਦਿ ਨੇ ਕਿਹਾ ਕਿ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਸਰਪੰਚ ਨੇ ਉਨ੍ਹਾਂ ਦੇ ਘਰਾਂ ਵਿਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਭੂਮੀਗਤ ਪਾਈਪਾਂ ਵਿਛਾਈਆਂ ਗਈਆਂ ਸਨ।

ਅਜੀਤ ਡੈਸਕ 12-08-2026
ਨਰੋਟ ਜੈਮਲ ਸਿੰਘ, 11 ਅਗਸਤ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਪਿੰਡ ਬਹਾਦਰਪੁਰ ਵਿਖੇ ਦਲਿਤ ਭਾਈਚਾਰੇ ਦੇ ਲੋਕਾਂ ਦੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀਆਂ ਵਲੋਂ ਸਰਪੰਚ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ । ਪ੍ਰਦਰਸ਼ਨ ਕਰਦੇ ਹੋਏ ਅਨਿਲ ਕੁਮਾਰ ਗੋਲਡੀ, ਅਕਸ਼ੈ ਪ੍ਰਮੋਦ ਕੁਮਾਰ, ਕਰਨ, ਗਗਨ ਕੁਮਾਰ, ਪ੍ਰੇਮਚੰਦ, ਦੀਪਾ, ਮਮਤਾ ਦੇਵੀ, ਪਿੰਕੀ ਦੇਵੀ, ਕੋਮਲ ਦੇਵੀ, ਵਿਮਲਾ ਦੇਵੀ ਅਤੇ ਨੀਲਮ ਦੇਵੀ ਆਦਿ ਨੇ ਕਿਹਾ ਕਿ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਸਰਪੰਚ ਨੇ ਉਨ੍ਹਾਂ ਦੇ ਘਰਾਂ ਵਿਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਭੂਮੀਗਤ ਪਾਈਪਾਂ ਵਿਛਾਈਆਂ ਗਈਆਂ ਸਨ। ਪਰ ਪਾਈਪਾਂ ਵਿਛਾਉਣ ’ਚ ਸਰਪੰਚ ਵਲੋਂ ਵਰਤੀ ਗਈ ਲਾਪ੍ਰਵਾਹੀ ਕਾਰਨ ਹੁਣ ਸਾਰਾ ਪਾਣੀ ਗਲੀਆਂ ਵਿਚ ਇਕੱਠਾ ਹੋ ਹੋਣ ਕਾਰਨ ਇਕ ਛੱਪੜ ਬਣ ਰਿਹਾ ਹੈ । ਜਿਸ ਵਿਚ ਮੱਛਰ, ਮੱਖੀਆਂ ਤੇ ਹੋਰ ਜ਼ਹਿਰੀਲੇ ਜੀਵ ਘੁੰਮਦੇ ਰਹਿੰਦੇ ਹਨ, ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਲੋਕਾਂ ’ਚ ਬਣਿਆ ਹੋਇਆ ਹੈ । ਲੋਕਾਂ ਨੇ ਕਿਹਾ ਕਿ ਇਸ ਸਮੱਸਿਆ ਬਾਰੇ ਸਰਪੰਚ ਨੂੰ ਬਾਰ-ਬਾਰ ਸੂਚਿਤ ਕਰਨ ਦੇ ਬਾਵਜੂਦ ਸਰਪੰਚ ਵਲੋਂ ਕੋਈ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪਿੰਡ ਵਿਚ ਲਗਪਗ 30 ਪਰਿਵਾਰ ਦਲਿਤ ਜਾਤੀ ਨਾਲ ਸਬੰਧਿਤ ਹਨ, ਇਸ ਲਈ ਸਰਪੰਚ ਵਲੋਂ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਘਰਾਂ ਵਿਚੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਜਲਦੀ ਹੱਲ ਨਾ ਹੋਇਆ ਤਾਂ ਉਹ ਹਲਕੇ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਇਲਾਵਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣਗੇ । ਇਸ ਸਬੰਧੀ ਸਰਪੰਚ ਨਵਨੀਤ ਕੌਰ ਨੇ ਆਪਣਾ ਪੱਖ ਦਿੰਦਿਆਂ ਕਿਹਾ ਕਿ ਨਿਕਾਸੀ ਨਾ ਹੋਣ ਦਾ ਮੁੱਦਾ ਉਨ੍ਹਾਂ ਦੇ ਧਿਆਨ ਵਿਚ ਹੈ । ਮੀਂਹ ਕਾਰਨ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਮੁਸ਼ਕਿਲ ਆ ਰਹੀ ਹੈ । ਲੋਕਾਂ ਦੀ ਸਮੱਸਿਆ ਇਕ-ਦੋ ਦਿਨਾਂ ਵਿਚ ਹੱਲ ਹੋ ਜਾਵੇਗੀ ।
ਪਿਛਲੀ ਖ਼ਬਰ ਰਾਵੀ ਜੱਟ ਸਭਾ ਦੀ ਕੋਰ ਕਮੇਟੀ ਦੀ ਮੀਟਿੰਗ ਕਈ ਜ਼ਰੂਰੀ ਮੁੱਦੇ ਵਿਚਾਰੇ ਅਗਲੀ ਖ਼ਬਰ ਭਾਰਤੀ ਮਜ਼ਦੂਰ ਸੰਘ ਦੀ ਦੋ ਰੋਜ਼ਾ ਰਾਜ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।