13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕਾਂਗਰਸ ਦੀ ਲੜਾਈ ਦਾ ਠੀਕਰਾ ਆਰ. ਐੱਸ. ਐੱਸ. ’ਤੇ ਭੰਨਣਾ ਬੰਦ ਕਰਨ ਰਾਜਾ ਵੜਿੰਗ-ਪਰਮਜੀਤ ਸਿੰਘ ਗਿੱਲ ਕਿਹਾ, ਸਬੂਤ ਦਿਓ ਜਾਂ ਮੰਗੋ ਮੁਆਫ਼ੀ

ਬਟਾਲਾ, 11 ਅਗਸਤ (ਸਤਿੰਦਰ ਸਿੰਘ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਪਣੀ ਹੀ ਪਾਰਟੀ ਦੀ ਅੰਦਰੂਨੀ ਧੜੇਬੰਦੀ ਨੂੰ ਛੁਪਾਉਣ ਲਈ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ.

ਅਜੀਤ ਡੈਸਕ 12-08-2026
ਬਟਾਲਾ, 11 ਅਗਸਤ (ਸਤਿੰਦਰ ਸਿੰਘ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਪਣੀ ਹੀ ਪਾਰਟੀ ਦੀ ਅੰਦਰੂਨੀ ਧੜੇਬੰਦੀ ਨੂੰ ਛੁਪਾਉਣ ਲਈ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ’ਤੇ ਲਗਾਏ ਦੋਸ਼ਾਂ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਆਪਣੀ ਪਾਰਟੀ ਦਾ ਅੰਦਰੂਨੀ ਕਲੇਸ਼ ਸੰਭਾਲਣ ’ਚ ਨਾਕਾਮ ਰਹਿਣ ਤੋਂ ਬਾਅਦ ਹੁਣ ਉਹ ਆਪਣੀ ਸਿਆਸੀ ਬੇਚੈਨੀ ਲੁਕਾਉਣ ਲਈ ਅਜਿਹੀ ਬਹਾਨੇਬਾਜ਼ੀ ਕਰ ਰਹੇ ਹਨ। ਪਰਮਜੀਤ ਸਿੰਘ ਗਿੱਲ ਨੇ ਕਾਂਗਰਸ ਪ੍ਰਧਾਨ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਆਪਣੀ ਹੀ ਪਾਰਟੀ ਦੇ ਵਿਰੋਧੀ ਧੜੇ ਨਾਲ ਜੁੜੇ ਆਗੂਆਂ ਨੂੰ ‘ਆਰ.ਐੱਸ.ਐੱਸ. ਦੇ ਚਮਚੇ’ ਤੇ ਏਜੰਟ ਆਖਣਾ ਉਨ੍ਹਾਂ ਦੀ ਫ਼ੋਕੀ ਬੌਖਲਾਹਟ ਅਤੇ ਗੰਭੀਰ ਸਿਆਸੀ ਬੇਚੈਨੀ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਿਹਾ ਕਿ ਜੇਕਰ ਕਾਂਗਰਸੀ ਲੀਡਰਸ਼ਿਪ ਕੋਲ ਕੋਈ ਵੀ ਪੁਖ਼ਤਾ ਸਬੂਤ ਹੈ ਤਾਂ ਉਸ ਨੂੰ ਤੁਰੰਤ ਪੰਜਾਬ ਦੇ ਲੋਕਾਂ ਸਾਹਮਣੇ ਰੱਖਿਆ ਜਾਵੇ, ਨਹੀਂ ਤਾਂ ਝੂਠੇ ਦੋਸ਼ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਘਰ ਦੀ ਧੜੇਬੰਦੀ ਅਤੇ ਆਪਸੀ ਲੜਾਈ ਨੂੰ ਸੰਭਾਲਣ ਵਿਚ ਪੂਰੀ ਤਰ੍ਹਾਂ ਅਸਮਰੱਥ ਸਿੱਧ ਹੋ ਰਹੀ ਹੈ, ਜਿਸ ਲਈ ਆਪਣੀ ਨਾਕਾਮੀ ਦਾ ਠੀਕਰਾ ਆਰ.ਐੱਸ.ਐੱਸ. ਸਿਰ ਮੜ੍ਹਨਾ ਸਭ ਤੋਂ ਸੌਖਾ ਰਾਹ ਲੱਗ ਰਿਹਾ ਹੈ। ਉਨ੍ਹਾਂ ਰਾਜਾ ਵੜਿੰਗ ਨੂੰ ਸਖ਼ਤ ਲਹਿਜੇ ਵਿਚ ਨਸੀਹਤ ਦਿੱਤੀ ਕਿ ਕਾਂਗਰਸ ਆਪਣੀ ਅੰਦਰੂਨੀ ਲੜਾਈ ਪਾਰਟੀ ਦੇ ਅੰਦਰ ਹੀ ਲੜੇ, ਆਰ.ਐੱਸ.ਐੱਸ. ਨੂੰ ਵਿਚਕਾਰ ਘਸੀਟ ਕੇ ਆਪਣੀਆਂ ਕਮਜ਼ੋਰੀਆਂ ਲੁਕਾਉਣ ਦੀ ਬਜਾਏ, ਰਾਜਾ ਵੜਿੰਗ ਜਾਂ ਤਾਂ ਸਬੂਤ ਪੇਸ਼ ਕਰਨ ਜਾਂ ਫਿਰ ਆਪਣੇ ਬਿਆਨ ਵਾਪਸ ਲੈ ਕੇ ਜਨਤਕ ਤੌਰ ’ਤੇ ਮੁਆਫ਼ੀ ਮੰਗਣ।
ਪਿਛਲੀ ਖ਼ਬਰ ਪਿੰਡ ਕੋਕਲਪੁਰ ’ਚ ਇਕ ਘਰ ’ਚ ਚੋਰਾਂ ਨੇ ਕੀਤਾ ਹੱਥ ਸਾਫ਼ ਅਗਲੀ ਖ਼ਬਰ ਸਬ ਡਵੀਜ਼ਨ ਪੁਰਾਣਾ ਸ਼ਾਲਾ ਦੇ ਪੈਨਸ਼ਨਰਾਂ ਦੀ ਮੀਟਿੰਗ ਪੰਜਾਬ ਸਰਕਾਰ ਤੋਂ ਡੀ.ਏ ਜਾਰੀ ਕਰਨ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।