13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਬ ਡਵੀਜ਼ਨ ਪੁਰਾਣਾ ਸ਼ਾਲਾ ਦੇ ਪੈਨਸ਼ਨਰਾਂ ਦੀ ਮੀਟਿੰਗ ਪੰਜਾਬ ਸਰਕਾਰ ਤੋਂ ਡੀ.ਏ ਜਾਰੀ ਕਰਨ ਦੀ ਕੀਤੀ ਮੰਗ

ਗੁਰਦਾਸਪੁਰ, 11 ਅਗਸਤ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪੁਰਾਣਾ ਸ਼ਾਲਾ ਸਬ ਡਵੀਜ਼ਨ ਦੇ ਪੈਨਸ਼ਨਰਾਂ ਦੀ ਜਰੂਰੀ ਮੀਟਿੰਗ 66 ਕੇ. ਵੀ ਬਿਜਲੀ ਘਰ ਪੁਰਾਣਾ ਸ਼ਾਲਾ ਵਿਖੇ ਸੁਰਿੰਦਰ ਪੱਪੂ ਦੀ ਪ੍ਰਧਾਨਗੀ ਹੇਠ ਹੋਈ।

ਅਜੀਤ ਡੈਸਕ 12-08-2026
ਗੁਰਦਾਸਪੁਰ, 11 ਅਗਸਤ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪੁਰਾਣਾ ਸ਼ਾਲਾ ਸਬ ਡਵੀਜ਼ਨ ਦੇ ਪੈਨਸ਼ਨਰਾਂ ਦੀ ਜਰੂਰੀ ਮੀਟਿੰਗ 66 ਕੇ.ਵੀ ਬਿਜਲੀ ਘਰ ਪੁਰਾਣਾ ਸ਼ਾਲਾ ਵਿਖੇ ਸੁਰਿੰਦਰ ਪੱਪੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਪੈਨਸ਼ਨਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮੀਟਿੰਗ ਵਿਚ ਪੈਨਸ਼ਨਰਾਂ ਦੀਆਂ ਲੰਮੇ ਸਮਾਂ ਤੋਂ ਲਟਕਦੀਆਂ ਮੰਗਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਨ੍ਹਾਂ ਮੰਗਾਂ ਦਾ ਨਿਪਟਾਰਾ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਗੁਰਦਾਸਪੁਰ ਤੋਂ ਕਰਵਾਉਣ ਲਈ ਮੰਡਲ ਕਮੇਟੀ ਗੁਰਦਾਸਪੁਰ ਨੂੰ ਮੰਗ ਪੱਤਰ ਪੇਸ਼ ਕੀਤਾ ਗਿਆ। ਮੀਟਿੰਗ ਨੂੰ ਦਰਸ਼ਨ ਸਿੰਘ ਬਾਜਵਾ ਸਾਬਕਾ ਪ੍ਰਧਾਨ ਟੀ.ਐਸ.ਯੂ, ਸੁਖਜੀਤ ਸਿੰਘ ਚਾਵਾ, ਇੰਜੀਨੀਅਰ ਜਗਤ ਸਿੰਘ, ਸੁਰਿੰਦਰ ਪੱਪੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਟੇਟ ਕਮੇਟੀ ਵਲੋਂ ਮੰਗਾਂ ਪੰਜਾਬ ਸਰਕਾਰ ਕੋਲੋਂ ਮਨਵਾਉਣ ਲਈ ਜੋ ਵੀ ਸੰਘਰਸ਼ ਆਉਂਦਾ ਹੈ, ਉਸ ਨੂੰ ਤਨਦੇਹੀ ਨਾਲ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾਂ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਉਹ ਆਪਣਾ ਅੜੀਅਲ ਵਤੀਰਾ ਛੱਡ ਕੇ ਪੈਨਸ਼ਨਰਾਂ ਦਾ 18 ਫੀਸਦੀ ਡੀ.ਏ, ਉਸ ਦਾ ਬਕਾਇਆ ਤੁਰੰਤ ਜਾਰੀ ਕਰੇ, 23 ਸਾਲਾ ਪ੍ਰਮੋਸ਼ਨ ਇੰਕਰੀਮੈਂਟ ਬਿਨਾਂ ਸ਼ਰਤ ਹਰੇਕ ਪੈਨਸ਼ਨਰ ਨੂੰ ਦੇਵੇ ਤੇ ਪੁਰਾਣੀ ਪੈਨਸ਼ਨ 1972 ਨਿਯਮ ਤਹਿਤ ਸੋਧ ਕਰਕੇ ਨਵਾਂ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜੋ ਪੈਨਸ਼ਨਰਾਂ ਅੰਦਰ ਪੰਜਾਬ ਸਰਕਾਰ ਖਿਲਾਫ ਪਾਇਆ ਜਾ ਰਿਹਾ ਰੋਹ ਦੂਰ ਹੋ ਸਕੇ। ਇਸ ਸਮੇਂ ਉਨ੍ਹਾਂ ਪੈਨਸ਼ਨਰਾਂ ਨੂੰ ਆਉਣ ਵਾਲੇ ਤੇਜ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਇੰਜੀਨੀਅਰ ਮਨੀ ਸਿੰਘ, ਇੰਜੀਨੀਅਰ ਮਲਕੀਤ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ ਸੈਦੋਵਾਲ, ਸ ੁਖਵਿੰਦਰ ਸਿੰਘ, ਮਨਜੀਤ ਕੌਰ ਬਾਜਵਾ, ਸੈਮੂਅਲ ਮਸੀਹ, ਸੁਰਜੀਤ ਸਿੰਘ ਭਟੀਆਂ, ਹਰਭਜਨ ਸਿੰਘ ਮੰਡ, ਪੂਰਨ ਸਿੰਘ, ਮੋਹਨ ਸਿੰਘ, ਠਾਕੁਰ ਮਦਨ ਲਾਲ, ਹੀਰਾ ਸਿੰਘ, ਸੁਰਿੰਦਰ ਸਿੰਘ ਸੈਣੀ, ਨਿਸ਼ਾਨ ਸਿੰਘ, ਪਿਆਰਾ ਸਿੰਘ, ਜਸਵੰਤ ਸਿੰਘ, ਨਿਰਮਲ ਸਿੰਘ, ਸੁੱਖਾ ਸਿੰਘ, ਹਰਭਜਨ ਸਿੰਘ, ਜੋਗਾ ਸਿੰਘ ਆਦ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਦੀ ਲੜਾਈ ਦਾ ਠੀਕਰਾ ਆਰ. ਐੱਸ. ਐੱਸ. ’ਤੇ ਭੰਨਣਾ ਬੰਦ ਕਰਨ ਰਾਜਾ ਵੜਿੰਗ-ਪਰਮਜੀਤ ਸਿੰਘ ਗਿੱਲ ਕਿਹਾ, ਸਬੂਤ ਦਿਓ... ਅਗਲੀ ਖ਼ਬਰ ਬੀ. ਐਮ. ਐਸ. ਐਮ ਗਰੁੱਪ ਪੁਰਾਣਾ ਸ਼ਾਲਾ ਦਾ ਬੀ.ਐੱਡ ਸਮੈਸਟਰ ਦੂਜੇ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।