09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਇਕ ਮਹੀਨੇ ਪਹਿਲਾਂ ਬਣੀਆਂ ਕੰਕਰੀਟ ਦੀਆਂ ਸੜਕਾਂ ਦੀਆਂ ਸਲੈਬਾਂ ਤੇ ਡੰਗੇ ਟੁੱਟੇ * ਉਸਾਰੀ ਦੀ ਗੁਣਵੱਤਾ ’ਤੇ ਉੱਠੇ ਗੰਭੀਰ ਸਵਾਲ

ਧਾਰਕਲਾਂ, 8 ਅਗਸਤ (ਨਰੇਸ਼ ਪਠਾਨੀਆ)-ਧਾਰਕਲਾਂ ਅਧੀਨ ਪੈਂਦੇ ਦੁਨੇਰਾ-ਲਹਿਰੂਨ ਸੰਪਰਕ ਮਾਰਗ ਦਾ ਨਿਰਮਾਣ ਇਕ ਨਿੱਜੀ ਕੰਪਨੀ ਦੁਆਰਾ ਕੀਤਾ ਜਾ ਰਿਹਾ ਹੈ, ਜੋ ਕਿ ਲੋਕ ਨਿਰਮਾਣ ਵਿਭਾਗ ਅਧੀਨ ਆਉਂਦਾ ਹੈ । ਹਾਲ ਹੀ ’ਚ ਨਿਰਮਾਣ ਕੀਤੇ ਗਏ ਡੰਗੇ ਤੇ ਸੜਕ ਦੀਆਂ ਕੰਕਰੀਟ ਦੀਆਂ ਸਲੈਬਾਂ ਬਰਸਾਤ ਦਾ ਪਹਿਲਾ ਮੀਂਹ ਨਾ ਸਹਿਣ ਕਰ ਸਕੀਆਂ ਤੇ ਇਕ ਮਹੀਨੇ ਦੇ ਅੰਦਰ-ਅੰਦਰ ਹੀ ਟੁੱਟ ਗਈਆਂ ਜੋ ਇਸ ਸੜਕ ਨਿਰਮਾਣ ਦੀ ਗੁਣਵੱਤਾ ਨੂੰ ਉਜਾਗਰ ਕਰਦਾ ਹੈ।

ਅਜੀਤ ਡੈਸਕ 09-08-2026
ਧਾਰਕਲਾਂ, 8 ਅਗਸਤ (ਨਰੇਸ਼ ਪਠਾਨੀਆ)-ਧਾਰਕਲਾਂ ਅਧੀਨ ਪੈਂਦੇ ਦੁਨੇਰਾ-ਲਹਿਰੂਨ ਸੰਪਰਕ ਮਾਰਗ ਦਾ ਨਿਰਮਾਣ ਇਕ ਨਿੱਜੀ ਕੰਪਨੀ ਦੁਆਰਾ ਕੀਤਾ ਜਾ ਰਿਹਾ ਹੈ, ਜੋ ਕਿ ਲੋਕ ਨਿਰਮਾਣ ਵਿਭਾਗ ਅਧੀਨ ਆਉਂਦਾ ਹੈ । ਹਾਲ ਹੀ ’ਚ ਨਿਰਮਾਣ ਕੀਤੇ ਗਏ ਡੰਗੇ ਤੇ ਸੜਕ ਦੀਆਂ ਕੰਕਰੀਟ ਦੀਆਂ ਸਲੈਬਾਂ ਬਰਸਾਤ ਦਾ ਪਹਿਲਾ ਮੀਂਹ ਨਾ ਸਹਿਣ ਕਰ ਸਕੀਆਂ ਤੇ ਇਕ ਮਹੀਨੇ ਦੇ ਅੰਦਰ-ਅੰਦਰ ਹੀ ਟੁੱਟ ਗਈਆਂ ਜੋ ਇਸ ਸੜਕ ਨਿਰਮਾਣ ਦੀ ਗੁਣਵੱਤਾ ਨੂੰ ਉਜਾਗਰ ਕਰਦਾ ਹੈ। ਇਹ ਸੜਕ ਲੋਕ ਨਿਰਮਾਣ ਵਿਭਾਗ ਦੇ ਅਧੀਨ ਆਉਂਦੀ ਹੈ। ਸਾਬਕਾ ਸਰਪੰਚ ਲਹਿਰੂਨ ਪੂਰਨ ਧੀਮਾਨ, ਸਾਬਕਾ ਸਰਪੰਚ ਰਾਜੇਸ਼ ਸਿੰਘ ਅਤੇ ਸਾਬਕਾ ਜੀ.ਓ.ਜੀ. ਮੈਂਬਰ ਅੰਗਰਾਜ ਸਿੰਘ ਪਠਾਨੀਆ ਨੇ ਦੱਸਿਆ ਕਿ ਪਿੰਡ ਲਹਿਰੂਨ ਦੇ ਨੇੜੇ ਬਖਤਪੁਰ ਨੇੜੇ ਡੰਗਾ ਜੋ ਕਿ ਇਕ ਮਹੀਨੇ ਪਹਿਲਾਂ ਲਗਾਇਆ ਗਿਆ ਸੀ, ਉਹ ਪੂਰੀ ਤਰ੍ਹਾਂ ਨਾਲ ਢਹਿ ਗਿਆ ਹੈ। ਇਸ ਤੋਂ ਇਲਾਵਾ ਲਹਿਰੂਨ ਕਾਲੀ ਮਾਤਾ ਮੰਦਿਰ ਨੇੜੇ ਇਕ ਡੰਗਾ ਜੋ ਕਿ ਇਕ ਮਹੀਨਾ ਪਹਿਲਾਂ ਹੀ ਲਗਾਇਆ ਗਿਆ ਸੀ, ਵੀ ਬਰਸਾਤ ਦੌਰਾਨ ਢਹਿ ਗਿਆ ਹੈ। ਪਿੰਡ ਬਖਤਪੁਰ ਨੇੜੇ ਸੜਕ ’ਤੇ ਪਾਇਆ ਕੰਕਰੀਟ ਵੀ ਟੁੱਟ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਖਤਪੁਰ ਤੋਂ ਲਹਿਰੂਨ ਤੱਕ ਖਸਤਾ ਹਾਲਤ ਸੜਕ ਕਾਰਨ ਲੋਕਲ ਰੂਟ ਦੀਆਂ ਬੱਸਾਂ ਪਿੰਡ ਲਹਿਰੂਨ ਤੋਂ ਡੇਢ ਕਿੱਲੋਮੀਟਰ ਦੂਰ ਹੀ ਰੁਕ ਜਾਂਦੀਆਂ ਹਨ। ਜਿਸ ਕਾਰਨ ਸਕੂਲੀ ਬੱਚਿਆਂ ਤੇ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਿਲ ਪੇਸ਼ ਆਉਂਦੀ ਹੈ। ਡੇਢ ਕਿੱਲੋਮੀਟਰ ਪੈਦਲ ਚੱਲ ਕੇ ਬੱਸ ਫੜਨੀ ਪੈਂਦੀ ਹੈ। ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਘਟੀਆ ਨਿਰਮਾਣ ਕਾਰਜ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ।
ਪਿਛਲੀ ਖ਼ਬਰ 15 ਅਗਸਤ ਦੇ ਮੌਕੇ ਨੂੰ ਲੈ ਕੇ ਸੁਰੱਖਿਆ ਦੇ ਪੱਖੋਂ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਚਲਾਇਆ ਸਰਚ ਅਭਿਆਨ ਅਗਲੀ ਖ਼ਬਰ ਮਦਰ ਵਰਕਸ਼ਾਪ ਵਿਚ ਮਾਵਾਂ ਦੀ ਭਰਵੀਂ ਸ਼ਮੂਲੀਅਤ * ਪ੍ਰੀ-ਪ੍ਰਾਇਮਰੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਦਿੱਤੀ ਅਹਿਮ ਜਾਣਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।