ਪੰਜਾਬ ਖੇਡ ਮੁਕਾਬਲਿਆਂ ’ਚ ਦਯਾਨੰਦ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ * ਅੰਡਰ-14 ਤੇ 17 ਵਾਲੀਬਾਲ ਤੇ ਕਬੱਡੀ ’ਚ ਪਹਿਲਾ ਸਥਾਨ ਹਾਸਲ
ਘਰੋਟਾ, 6 ਅਗਸਤ (ਸੰਜੀਵ ਗੁਪਤਾ)-ਦਯਾਨੰਦ ਇੰਟਰਨੈਸ਼ਨਲ ਪਬਲਿਕ ਸਕੂਲ ਨਾਲਾ ਦੇ ਵਿਦਿਆਰਥੀਆਂ ਨੇ ਪੰਜਾਬ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ । ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗਾਂ ’ਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕਈ ਉਪਲੱਬਧੀਆਂ ਆਪਣੇ ਨਾਂਅ ਕੀਤੀਆਂ ।
ਅਜੀਤ ਡੈਸਕ
07-08-2026