06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

7 ਅਗਸਤ ਦੀ ਚੰਡੀਗੜ੍ਹ ਮਹਾ ਰੈਲੀ ’ਚ ਪੰਜਾਬ ਡਰਾਫਟਸਮੈਨ ਐਸੋਸੀਏਸ਼ਨ ਕਰੇਗੀ ਵੱਡੀ ਸ਼ਮੂਲੀਅਤ-ਚਰਨ ਕਮਲ ਸ਼ਰਮਾ

ਪਠਾਨਕੋਟ, 5 ਅਗਸਤ (ਸੰਧੂ)-ਪੰਜਾਬ ਡਰਾਫਟਸਮੈਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਚਰਨ ਕਮਲ ਸ਼ਰਮਾ ਨੇ ਕਿਹਾ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਸਾਂਝਾ ਮੁਲਾਜ਼ਮ-ਪੈਨਸ਼ਨਰ ਫਰੰਟ ਪੰਜਾਬ ਦੇ ਸੱਦੇ ‘ਤੇ ਹੋਣ ਵਾਲੀ ਮਹਾਂਰੈਲੀ ਵਿਚ ਸੂਬੇ ਭਰ ਤੋਂ ਡਰਾਫਟਸਮੈਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ । ਉਨ੍ਹਾਂ ਦੱਸਿਆ ਕਿ ਸਾਰੀਆਂ ਜ਼ਿਲ੍ਹਾ ਇਕਾਈਆਂ ਤੇ ਵਿਭਾਗੀ ਕਮੇਟੀਆਂ ਵਲੋਂ ਰੈਲੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਤੇ ਸੇਵਾ ਮੁਕਤ ਪੈਨਸ਼ਨਰ ਵੀ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ ।

ਅਜੀਤ ਡੈਸਕ 06-08-2026
ਪਠਾਨਕੋਟ, 5 ਅਗਸਤ (ਸੰਧੂ)-ਪੰਜਾਬ ਡਰਾਫਟਸਮੈਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਚਰਨ ਕਮਲ ਸ਼ਰਮਾ ਨੇ ਕਿਹਾ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਸਾਂਝਾ ਮੁਲਾਜ਼ਮ-ਪੈਨਸ਼ਨਰ ਫਰੰਟ ਪੰਜਾਬ ਦੇ ਸੱਦੇ ‘ਤੇ ਹੋਣ ਵਾਲੀ ਮਹਾਂਰੈਲੀ ਵਿਚ ਸੂਬੇ ਭਰ ਤੋਂ ਡਰਾਫਟਸਮੈਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ । ਉਨ੍ਹਾਂ ਦੱਸਿਆ ਕਿ ਸਾਰੀਆਂ ਜ਼ਿਲ੍ਹਾ ਇਕਾਈਆਂ ਤੇ ਵਿਭਾਗੀ ਕਮੇਟੀਆਂ ਵਲੋਂ ਰੈਲੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਤੇ ਸੇਵਾ ਮੁਕਤ ਪੈਨਸ਼ਨਰ ਵੀ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ । ਚਰਨ ਕਮਲ ਸ਼ਰਮਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਇਸ ਦੌਰਾਨ ਸੂਬਾ ਜਨਰਲ ਸਕੱਤਰ ਰਾਜਿੰਦਰ ਕੁਮਾਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਗੈਰ-ਜ਼ਿੰਮੇਵਾਰ ਰਵੱਈਆ ਅਪਣਾ ਰਹੀ ਹੈ । ਇਸ ਮੌਕੇ ਸੂਬਾ ਸਕੱਤਰ ਰਾਜਿੰਦਰ ਕੁਮਾਰ, ਸੀਨੀਅਰ ਵਾਈਸ ਪ੍ਰਧਾਨ ਮਨਜੀਤ ਸਿੰਘ, ਚੇਅਰਮੈਨ ਗੁਰਮੇਲ ਸਿੰਘ ਸਿੱਧੂ, ਮੁੱਖ ਸਲਾਹਕਾਰ ਗੁਰਚਰਨ ਸਿੰਘ ਹੀਰਾ, ਵਿੱਤ ਸਕੱਤਰ ਸੁਖਬੀਰ ਸਿੰਘ ਸਮੇਤ ਜਸਬੀਰ ਸਿੰਘ ਗਿੱਲ, ਸੁਰਿੰਦਰ ਕੁਮਾਰ ਸੂਦ, ਬਖਸ਼ੀਸ਼ ਸਿੰਘ, ਸਤਿ ਭੂਸ਼ਣ ਗਰਗ, ਜਗਤਾਰ ਸਿੰਘ, ਗਗਨਦੀਪ, ਸੁਖਵੀਰ ਸਿੰਘ, ਦਰਸ਼ਨ ਸਿੰਘ, ਦਲਬੀਰ ਸਿੰਘ, ਕੁਲਦੀਪ ਸਿੰਘ, ਜਗਮੀਤ ਸਿੰਘ ਬੋਪਾਰਾਏ, ਸ਼ਰਨਜੀਤ ਸਿੰਘ, ਮਦਨ ਗੋਪਾਲ ਕੌਸ਼ਲ, ਦਰਸ਼ਨ ਲਾਲ ਕੌਸ਼ਲ, ਸਤਿੰਦਰ ਕੁਮਾਰ ਸਲੀ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਜਗਜੀਤ ਸਿੰਘ, ਗੁਰਿੰਦਰ ਸਿੰਘ, ਦਲੀਪ ਸਿੰਘ ਸਿੱਧੂ, ਜਗਤ ਪ੍ਰਸ਼ਾਦ, ਬਾਬੂ ਸਿੰਘ, ਸ਼ਿਵ ਸ਼ਰਮਾ, ਸੁਖਮੰਦਰ ਸਿੰਘ, ਜੋਗਿੰਦਰ ਸਿੰਘ, ਕੁਲਦੀਪ ਸਿੰਘ ਖਹਿਰਾ, ਭੂਸ਼ਣ ਸ਼ਰਮਾ, ਸਰਬਜੀਤ ਸਿੰਘ, ਕੇ.ਪੀ. ਸਿੰਘ, ਮੋਹਿਤ ਠਾਕੁਰ, ਗੁਰਦਿਆਲ ਰਾਏ ਮਾਹਵਾ, ਚਰਨਜੀਤ ਸਿੰਘ, ਆਦੇਸ਼ ਸਿਆਲ, ਸੁਨੀਲ ਕੁਮਾਰ ਅਤੇ ਹੋਰ ਆਗੂ ਹਾਜ਼ਰ ਸਨ । ਉਨ੍ਹਾਂ ਸਮੂਹ ਡਰਾਇੰਗ ਕੇਡਰ ਦੇ ਮੁਲਾਜ਼ਮਾਂ ਨੂੰ 7 ਅਗਸਤ ਦੀ ਮਹਾਂਰੈਲੀ ਵਿਚ ਵੱਡੀ ਗਿਣਤੀ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਸੈਸ਼ਨ 2026-27 ਦੀ ਸ਼ੁੱਭ ਸ਼ੁਰੂਆਤ ਅਗਲੀ ਖ਼ਬਰ ‘ ਅਲ ਕਬੀਰ’ ਬੀਫ ਕੰਪਨੀ ਦੇ ਨਾਂਅ ’ਚੋਂ ‘ਕਬੀਰ’ ਸ਼ਬਦ ਹਟਾਉਣ ਦੀ ਮੰਗ * ਸਦਗੁਰੂ ਕਬੀਰ ਸਾਹਿਬ ਵੈਲਫੇਅਰ ਸੁਸਾਇਟੀ ਵਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।