05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਆਰਿਆ ਮਹਿਲਾ ਕਾਲਜ ਪਠਾਨਕੋਟ ਵਿਖੇ ਹਵਨ ਯੱਗ ਨਾਲ ਨਵੇਂ ਅਕਾਦਮਿਕ ਸੈਸ਼ਨ ਦਾ ਸ਼ੁੱਭ ਆਰੰਭ

ਪਠਾਨਕੋਟ, 4 ਅਗਸਤ (ਸੰਧੂ)-ਆਰਿਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੇ ਸ਼ੁੱਭ ਆਰੰਭ ਮੌਕੇ ਡਾਇਰੈਕਟਰ ਡਾ: ਗੁਰਮੀਤ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਹਵਨ ਯੱਗ ਦਾ ਆਯੋਜਨ ਕੀਤਾ ਗਿਆ । ਧਾਰਮਿਕ ਸਮਾਗਮ ’ਚ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ, ਕਮਲਾ ਗੁਪਤਾ, ਪ੍ਰਬੰਧਿਕਾ ਰਸ਼ਮੀ ਅਹਲੂਵਾਲੀਆ, ਅਪਰਨਾ ਕਾਲਰਾ, ਰੂਬੀ ਮਿੱਤਲ, ਪ੍ਰਸ਼ਾਂਤ ਮਿੱਤਲ, ਅਨੂ ਮਹਾਜਨ ਤੇ ਆਰਿਆ ਸਕੂਲ ਦੀ ਪ੍ਰਿੰਸੀਪਲ ਮਧੂ ਸਲਾਰੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ।

ਅਜੀਤ ਡੈਸਕ 05-08-2026
ਪਠਾਨਕੋਟ, 4 ਅਗਸਤ (ਸੰਧੂ)-ਆਰਿਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੇ ਸ਼ੁੱਭ ਆਰੰਭ ਮੌਕੇ ਡਾਇਰੈਕਟਰ ਡਾ: ਗੁਰਮੀਤ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਹਵਨ ਯੱਗ ਦਾ ਆਯੋਜਨ ਕੀਤਾ ਗਿਆ । ਧਾਰਮਿਕ ਸਮਾਗਮ ’ਚ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ, ਕਮਲਾ ਗੁਪਤਾ, ਪ੍ਰਬੰਧਿਕਾ ਰਸ਼ਮੀ ਅਹਲੂਵਾਲੀਆ, ਅਪਰਨਾ ਕਾਲਰਾ, ਰੂਬੀ ਮਿੱਤਲ, ਪ੍ਰਸ਼ਾਂਤ ਮਿੱਤਲ, ਅਨੂ ਮਹਾਜਨ ਤੇ ਆਰਿਆ ਸਕੂਲ ਦੀ ਪ੍ਰਿੰਸੀਪਲ ਮਧੂ ਸਲਾਰੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ । ਸਾਰੇ ਮਹਿਮਾਨਾਂ ਨੇ ਹਵਨ-ਯੱਗ ’ਚ ਆਹੂਤੀਆਂ ਪਾ ਕੇ ਮਹਾਂਵਿਦਿਆਲਿਆ ਦੀ ਨਿਰੰਤਰ ਤਰੱਕੀ, ਵਿਦਿਆਰਥਣਾਂ ਦੇ ਉੱਜਵਲ ਭਵਿੱਖ ਤੇ ਵਿਸ਼ਵ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ । ਹਵਨ ਉਪਰੰਤ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵਿਦਿਆਰਥਣਾਂ ‘ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਤੇ ਜੀਵਨ ’ਚ ਸਫ਼ਲਤਾ, ਖੁਸ਼ਹਾਲੀ ਤੇ ਨਿਰੰਤਰ ਉੱਨਤੀ ਦੀ ਕਾਮਨਾ ਕੀਤੀ । ਇਸ ਮੌਕੇ ਵਿਦਿਆਰਥੀਆਂ ਵਿਚ ਪ੍ਰਸ਼ਾਦ ਵੀ ਵੰਡਿਆ ਗਿਆ । ਡਾਇਰੈਕਟਰ ਡਾ: ਗੁਰਮੀਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਹਾਂਵਿਦਿਆਲਿਆ ਦੀ ਪਰੰਪਰਾ ਅਨੁਸਾਰ ਹਰ ਨਵੇਂ ਸੈਸ਼ਨ ਦੀ ਸ਼ੁਰੂਆਤ ਹਵਨ-ਯੱਗ ਨਾਲ ਕੀਤੀ ਜਾਂਦੀ ਹੈ, ਤਾਂ ਜੋ ਵਿਦਿਆਰਥਣਾਂ ਨੂੰ ਸਿੱਖਿਆ ਦੇ ਨਾਲ-ਨਾਲ ਭਾਰਤੀ ਸੰਸਕਾਰਾਂ ਅਤੇ ਆਧਿਆਤਮਿਕ ਮੁੱਲਾਂ ਨਾਲ ਵੀ ਜੋੜਿਆ ਜਾ ਸਕੇ। ਇਸ ਮੌਕੇ ਸੰਗੀਤ ਵਿਭਾਗ ਦੀ ਮੁਖੀ ਡਾ: ਨਰਿੰਦਰ ਕੌਰ ਅਤੇ ਪੰਜਾਬੀ ਵਿਭਾਗ ਦੀ ਮੁਖੀ ਡਾ: ਰੁਪਿੰਦਰਜੀਤ ਕੌਰ ਗਿੱਲ ਸਮੇਤ ਕਾਲਜ ਦਾ ਸਟਾਫ਼ ਤੇ ਵਿਦਿਆਰਥਣਾਂ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ ।
ਪਿਛਲੀ ਖ਼ਬਰ ਹਾਈਕੋਰਟ ਦੇ ਫ਼ੈਸਲੇ ਨੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਨੂੰ ਕੀਤਾ ਬੇਨਕਾਬ ਮੁਲਾਜ਼ਮਾਂ ਦਾ ਬਕਾਇਆ ਡੀ.ਏ. ਤੁਰੰਤ ਜਾਰੀ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਲਸ਼ ਯਾਤਰਾ ਦਾ ਪਿੰਡ ਅਜੀਜਪੁਰ ਤੇ ਫਿਰੋਜਪੁਰ ਕਲਾਂ ਵਿਖੇ ਪਹੁੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।