08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਮਾਤਾ ਸਾਹਿਬ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਜਾਗਰੂਕਤਾ ਰੈਲੀ ਕੱਢੀ

ਤਰਨ ਤਾਰਨ, 7 ਨਵੰਬਰ (ਇਕਬਾਲ ਸਿੰਘ ਸੋਢੀ)- ਆਪਣੀ ਜ਼ਿੰਦਗੀ ਨੂੰ ਔਖੇ ਹੋ ਕੇ ਜਿਊਣ ਲਈ ਮਜ਼ਬੂਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਆਪਣੀ ਵਿਲੱਖਣ ਪ੍ਰਤਿਭਾ ਨਾਲ ਇਹ ਸਾਬਿਤ ਕਰ ਦਿੱਤਾ ਕਿ ਉਹ ਕਿਸੇ ਦੇ ਰਹਿਮ ਜਾਂ ਤਰਸ ਦੇ ਮੁਹਤਾਜ਼ ਨਹੀਂ ਹਨ। ਉਹ ਇੰਨੀ ਕਾਬਲੀਅਤ ਰੱਖਦੇ ਹਨ ਕਿ ਆਪਣੀ ਜ਼ਿੰਦਗੀ ਨੂੰ ਬਿਹਤਰੀਨ ਤਰੀਕੇ ਨਾਲ ਜਿਊ ਸਕਦੇ ਹਨ।

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਰਜਿੰਦਰ ਕੌਰ ਅਤੇ ਸਟਾਫ। ਤਸਵੀਰ–ਲਵਲੀ ਜਾਗਰੂਕਤਾ ਰੈਲੀ ਦੌਰਾਨ ਮਾਤਾ ਸਾਹਿਬ ਕੌਰ ਸਕੂਲ ਭਰੋਵਾਲ ਦੇ ਬੱਚੇ। ਤਸਵੀਰ–ਧੂੰਦਾ 08-11-2026
ਤਰਨ ਤਾਰਨ, 7 ਨਵੰਬਰ (ਇਕਬਾਲ ਸਿੰਘ ਸੋਢੀ)- ਆਪਣੀ ਜ਼ਿੰਦਗੀ ਨੂੰ ਔਖੇ ਹੋ ਕੇ ਜਿਊਣ ਲਈ ਮਜ਼ਬੂਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਆਪਣੀ ਵਿਲੱਖਣ ਪ੍ਰਤਿਭਾ ਨਾਲ ਇਹ ਸਾਬਿਤ ਕਰ ਦਿੱਤਾ ਕਿ ਉਹ ਕਿਸੇ ਦੇ ਰਹਿਮ ਜਾਂ ਤਰਸ ਦੇ ਮੁਹਤਾਜ਼ ਨਹੀਂ ਹਨ। ਉਹ ਇੰਨੀ ਕਾਬਲੀਅਤ ਰੱਖਦੇ ਹਨ ਕਿ ਆਪਣੀ ਜ਼ਿੰਦਗੀ ਨੂੰ ਬਿਹਤਰੀਨ ਤਰੀਕੇ ਨਾਲ ਜਿਊ ਸਕਦੇ ਹਨ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਰਜਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਆਪਣੀ ਅਣਥੱਕ ਮਿਹਨਤ ਨਾਲ ਤਿਆਰ ਕੀਤੇ ਗਏ ਸਾਮਾਨ ਦੀ ਪ੍ਰਦਰਸ਼ਨੀ ਵਿਚ ਸਮੁੱਚੇ ਸਟਾਫ ਨੇ ਸ਼ਿਰਕਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਰਜਿੰਦਰ ਕੌਰ ਨੇ ਦੱਸਿਆ ਕਿ ਤਰਨ ਤਾਰਨ ਦੇ ਜੰਡਿਆਲਾ ਰੋਡ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਮਰਪਿਤ ‘ਸਮਰਪਣ’ ਨਾਮ ਦੀ ਸੰਸਥਾ ਪ੍ਰਿੰਸੀਪਲ ਅਮਨਪ੍ਰੀਤ ਕੌਰ ਵੱਲੋਂ ਵਿਸ਼ੇਸ਼ ਤੌਰ ’ਤੇ ਲੋਕ ਭਲਾਈ ਦੇ ਕੰਮਾਂ ਲਈ ਚਲਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਆਪਣਾ ਬੇਟਾ ਵੀ ਇਨ੍ਹਾਂ ਬੱਚਿਆਂ ਵਿੱਚ ਸ਼ਾਮਿਲ ਹੈ ਅਤੇ ਉਹ ਹਰੇਕ ਬੱਚੇ ਨੂੰ ਆਪਣੇ ਬੱਚੇ ਵਾਂਗ ਹੀ ਪਿਆਰ ਕਰਦੇ ਹਨ, ਉਨ੍ਹਾਂ ਲਈ ਪੂਰੀ ਤਨਦੇਹੀ ਨਾਲ ਮਿਹਨਤ ਕਰਦੇ ਹਨ ਅਤੇ ਉਨ੍ਹਾਂ ਨੂੰ ਕੁਝ ਵੱਖਰਾ ਕਰ ਗੁਜ਼ਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਇਸੇ ਮਿਹਨਤ ਸਦਕਾ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਐਸੀ ਸੋਹਣੀ ਕਲਾਕਾਰੀ ਪੇਸ਼ ਕੀਤੀ ਕਿ ਲੋਕ ਵਾਹ-ਵਾਹ ਕਰ ਉੱਠੇ। ਰਜਿੰਦਰ ਕੌਰ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਸਮਾਜ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਉਪਰਾਲੇ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕੰਡਰੀ) ਤੋਂ ਆਦੇਸ਼ ਸਿੰਘ ਸੀਨੀਅਰ ਸਹਾਇਕ, ਤਰਸੇਮ ਸਿੰਘ ਜੂਨੀਅਰ ਸਹਾਇਕ, ਸੰਦੀਪ ਸਿੰਘ ਕਲਰਕ, ਮੁਨੀਸ਼ ਕੁਮਾਰ ਆਈ.ਸੀ.ਟੀ. ਇੰਚਾਰਜ, ਰਮਨਦੀਪ ਕੌਰ ਡਾਟਾ ਐਂਟਰੀ ਆਪਰੇਟਰ, ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ) ਤੋਂ ਸੀਨੀਅਰ ਸਹਾਇਕ ਆਲਮਬੀਰ ਸਿੰਘ, ਜੂਨੀਅਰ ਸਹਾਇਕ ਮੈਡਮ ਰੀਨਾ, ਜ਼ਿਲ੍ਹਾ ਆਰ.ਟੀ.ਈ ਇੰਚਾਰਜ ਰਿਸ਼ਾਂਤ ਸ਼ਰਮਾ, ਜੂਨੀਅਰ ਸਹਾਇਕ ਹਰਪ੍ਰੀਤ ਸਿੰਘ ਗਿੱਲ, ਜ਼ਿਲ੍ਹਾ ਬੁੱਕਸ ਕੋਆਰਡੀਨੇਟਰ ਹਰਪ੍ਰੀਤ ਸਿੰਘ ਖਹਿਰਾ, ਜ਼ਿਲ੍ਹਾ ਐਮ.ਆਈ.ਐਸ ਵਰਿੰਦਰਜੀਤ ਸਿੰਘ, ਸੀਨੀਅਰ ਸਹਾਇਕ ਤਰਸੇਮ ਸਿੰਘ, ਐਮ.ਆਈ.ਐਸ ਰਾਕੇਸ਼ ਕੁਮਾਰ, ਐਸ.ਟੀ.ਆਰ ਇੰਚਾਰਜ ਮੈਡਮ ਸਰਬਜੀਤ ਕੌਰ, ਅਕਾਊਂਟੈਂਟ ਨਵਨੀਤ ਕੌਰ, ਲੀਗਲ ਅਡਵਾਈਜ਼ਰ ਮੈਡਮ ਰਜਨੀ ਤੋਂ ਇਲਾਵਾ ਐਮ.ਆਈ.ਐਸ ਰਾਜਨਦੀਪ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਪਿਛਲੀ ਖ਼ਬਰ ਦਿ ਵਿਜ਼ਡਮ ਸਕੂਲ ’ਚ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਸਾਲਾਨਾ ਸਮ... ਅਗਲੀ ਖ਼ਬਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲੋਕਤੰਤਰੀ ਅਤੇ ਇਨਕਲਾਬੀ ਵਿਚਾਰਧਾਰਾ ਨਾਲ ਹੀ ਸੰਭਵ ਹੋ ਸਕਦਾ ਹੈ - ਜਾਮਾਰਾਏ, ਪੰਡੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।