ਤਾਰਾਗੜ੍ਹ ਵਿਚ ਰਾਸ਼ਟਰੀ ਮਹਿਲਾ ਸਮਿਤੀ ਵਲੋਂ ਹਰਿਆਲੀ ਤੀਜ ਦਾ ਤਿਉਹਾਰ ਮਨਾਇਆ
ਤਾਰਾਗੜ੍ਹ, 4 ਅਗਸਤ (ਸੋਹਨ ਲਾਲ)-ਰਾਸ਼ਟਰੀ ਮਹਿਲਾ ਸਮਿਤੀ, ਖੰਡ ਤਾਰਾਗੜ੍ਹ ਵਲੋਂ ਪਿੰਡ ਰਤਨਗੜ੍ਹ ਵਿਚ ਹਰਿਆਲੀ ਤੀਜ ਦਾ ਤਿਉਹਾਰ ਉਤਸ਼ਾਹ, ਹਰਿਆਲੀ ਦੀ ਰੌਣਕ ਤੇ ਰਵਾਇਤੀ ਪੰਜਾਬੀ ਰੀਤ-ਰਿਵਾਜਾਂ ਨਾਲ ਮਨਾਇਆ ਗਿਆ । ਸਮਾਗਮ ਵਿਚ ਸਾਰੀਆਂ ਮਹਿਲਾਵਾਂ ਨੇ ਵੱਧ-ਚੜ੍ਹ ਕੇ ਭਾਗ ਲਿਆ ਤੇ ਪੂਰੇ ਪ੍ਰੋਗਰਾਮ ਦੌਰਾਨ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਦੀ ਸੁੰਦਰ ਝਲਕ ਵੇਖਣ ਨੂੰ ਮਿਲੀ ।
ਤ
ਤੀਜ ਦਾ ਤਿਉਹਾਰ ਮਨਾਉਂਦੇ ਹੋਏ ਤਸਵੀਰ ਕਰਵਾਉਂਦੀਆਂ ਹੋਈਆਂ ਮਹਿਲਾਵਾਂ l ਤਸਵੀਰ: ਸੋਹਨ ਲਾਲ
05-08-2026
ਤਾਰਾਗੜ੍ਹ, 4 ਅਗਸਤ (ਸੋਹਨ ਲਾਲ)-ਰਾਸ਼ਟਰੀ ਮਹਿਲਾ ਸਮਿਤੀ, ਖੰਡ ਤਾਰਾਗੜ੍ਹ ਵਲੋਂ ਪਿੰਡ ਰਤਨਗੜ੍ਹ ਵਿਚ ਹਰਿਆਲੀ ਤੀਜ ਦਾ ਤਿਉਹਾਰ ਉਤਸ਼ਾਹ, ਹਰਿਆਲੀ ਦੀ ਰੌਣਕ ਤੇ ਰਵਾਇਤੀ ਪੰਜਾਬੀ ਰੀਤ-ਰਿਵਾਜਾਂ ਨਾਲ ਮਨਾਇਆ ਗਿਆ । ਸਮਾਗਮ ਵਿਚ ਸਾਰੀਆਂ ਮਹਿਲਾਵਾਂ ਨੇ ਵੱਧ-ਚੜ੍ਹ ਕੇ ਭਾਗ ਲਿਆ ਤੇ ਪੂਰੇ ਪ੍ਰੋਗਰਾਮ ਦੌਰਾਨ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਦੀ ਸੁੰਦਰ ਝਲਕ ਵੇਖਣ ਨੂੰ ਮਿਲੀ । ਸਮਾਗਮ ਦੀ ਸ਼ੁਰੂਆਤ ਸਾਰੀਆਂ ਮਹਿਲਾਵਾਂ ਦੇ ਨਿੱਘੇ ਸਵਾਗਤ ਨਾਲ ਹੋਈ । ਇਸ ਤੋਂ ਬਾਅਦ ਵੱਖ-ਵੱਖ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ । ਜਿਨ੍ਹਾਂ ’ਚ ਭਾਗੀਦਾਰਾਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ । ਉਰਮਿਲਾ, ਰੰਜਨਾ, ਜੋਤੀ ਸੈਣੀ, ਅਨੂ ਜਸਰੋਟੀਆ ਸਮੇਤ ਹੋਰ ਮਹਿਲਾਵਾਂ ਨੇ ਵੀ ਖੇਡਾਂ, ਗਿੱਧੇ, ਗਾਇਨ ਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈ ਕੇ ਸਮਾਗਮ ਦੀ ਰੌਣਕ ਵਧਾਈ । ਖੇਡਾਂ ਤੋਂ ਬਾਅਦ ਮਹਿਲਾਵਾਂ ਨੇ ਰਵਾਇਤੀ ਪੰਜਾਬੀ ਲੋਕ-ਗੀਤਾਂ ‘ਤੇ ਗਿੱਧਾ ਪੇਸ਼ ਕੀਤਾ ਅਤੇ ਗੀਤ-ਸੰਗੀਤ ਦੇ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ । ਖੇਡਾਂ, ਗਿੱਧਾ, ਗਾਇਨ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈ ਕੇ ਪ੍ਰੋਗਰਾਮ ਦੀ ਰੌਣਕ ਵਧਾਈ । ਖੇਡਾਂ ਤੋਂ ਬਾਅਦ ਮਹਿਲਾਵਾਂ ਨੇ ਰਵਾਇਤੀ ਪੰਜਾਬੀ ਲੋਕ-ਗੀਤਾਂ ‘ਤੇ ਗਿੱਧਾ ਪੇਸ਼ ਕੀਤਾ ਅਤੇ ਗੀਤ-ਸੰਗੀਤ ਰਾਹੀਂ ਤੀਜ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । ਰੰਗ-ਬਿਰੰਗੇ ਪੰਜਾਬੀ ਸੂਟ, ਫੁਲਕਾਰੀ ਦੁਪੱਟੇ ਤੇ ਪਰਾਂਦਿਆਂ ਨਾਲ ਸਜੀਆਂ ਮਹਿਲਾਵਾਂ ਨੇ ਪ੍ਰੋਗਰਾਮ ਵਿਚ ਪੰਜਾਬੀ ਸੱਭਿਆਚਾਰ ਦੀ ਮਨਮੋਹਕ ਝਲਕ ਪੇਸ਼ ਕੀਤੀ । ਸਮਾਗਮ ਦੌਰਾਨ ਸਾਂਝੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ, ਜਿਸ ’ਚ ਸਭ ਨੇ ਇਕੱਠੇ ਬੈਠ ਕੇ ਭੋਜਨ ਕੀਤਾ । ਪ੍ਰੋਗਰਾਮ ਦੇ ਅੰਤ ’ਚ ਸਾਰੀਆਂ ਮਹਿਲਾਵਾਂ ਨੇ ਯਾਦਗਾਰੀ ਵਜੋਂ ਸਮੂਹਿਕ ਤਸਵੀਰਾਂ ਚਵਾਈਆਂ ਅਤੇ ਇਕ-ਦੂਜੇ ਨੂੰ ਤੀਜ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ । ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਰਾਸ਼ਟਰੀ ਮਹਿਲਾ ਸਮਿਤੀ, ਖੰਡ ਤਾਰਾਗੜ੍ਹ ਦੀ ਪ੍ਰਧਾਨ ਰੇਖਾ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮਾਂ ਦਾ ਮਕਸਦ ਸਾਡੀ ਅਮੀਰ ਪੰਜਾਬੀ ਸੱਭਿਆਚਾਰ ਅਤੇ ਰਵਾਇਤਾਂ ਨੂੰ ਜਿਊਂਦਾ ਰੱਖਣਾ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਸੱਭਿਆਚਾਰਕ ਵਿਰਾਸਤ, ਰੀਤੀ-ਰਿਵਾਜਾਂ ਅਤੇ ਲੋਕ ਪਰੰਪਰਾਵਾਂ ਨਾਲ ਜੋੜਨਾ ਹੈ । ਉਨ੍ਹਾਂ ਨੇ ਸਾਰੀਆਂ ਮਹਿਲਾਵਾਂ ਦੇ ਉਤਸ਼ਾਹਪੂਰਣ ਸਹਿਯੋਗ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸੱਭਿਆਚਾਰਕ ਸਮਾਗਮ ਕਰਵਾਉਣ ਦੀ ਗੱਲ ਕਹੀ ।