ਬਿਜਲੀ ਬਕਾਇਆ ਬਿੱਲ ਤੁਰੰਤ ਜਮਾਂ ਕਰਵਾਉਣ ਖਪਤਕਾਰਾਂ- ਐਸ. ਡੀ. ਓ. ਦਵਿੰਦਰ ਸਿੰਘ
ਨਿੱਕੇ ਘੁੰਮਣ 4 ਅਗਸਤ (ਸਤਬੀਰ ਸਿੰਘ ਘੁਮਣ)-ਪੰਜਾਬ ਰਾਜ ਬਿਜਲੀ ਬੋਰਡ ਸਬ ਡਿਵੀਜ਼ਨ ਨੋਸ਼ਹਿਰਾ ਮੱਝਾ ਸਿੰਘ ਅਧੀਨ ਆਉਂਦੇ ਖਪਤਕਾਰਾਂ ਨੂੰ ਆਪਣੇ ਬਕਾਇਆ ਬਿਜਲੀ ਬਿੱਲ ਤੁਰੰਤ ਜਮਾਂ ਕਰਵਾਉਣ ਲਈ ਅਪੀਲ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਅਫਸਰ ਦਵਿੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਦੇ ਬਿਜਲੀ ਬਿੱਲ ਬਕਾਇਆ ਹਨ, ਉਹ ਬਿਨ੍ਹਾਂ ਕਿਸੇ ਦੇਰੀ ਆਪਣੇ ਬਿੱਲ ਜਮਾਂ ਕਰਵਾ ਦੇਣ ਤਾਂ ਜੋ ਭਾਰੀ ਜੁਰਮਾਨਿਆਂ ਤੇ ਹੋਰ ਪ੍ਰਸ਼ਾਸਕੀ ਕਾਰਵਾਈ ਤੋਂ ਬਚਿਆ ਜਾ ਸਕੇ।
ਅਜੀਤ ਡੈਸਕ
05-08-2026