04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮਾਸਟਰ ਰਮਨ ਸ਼ਰਮਾ ਨੇ ਮੈਰਾਥਨ ਦੌੜ ’ਚ ਪਹਿਲਾ ਸਥਾਨ ਹਾਸਿਲ ਕਰਕੇ ਗੁਰਦਾਸਪੁਰ ਦਾ ਨਾਂਅ ਕੀਤਾ ਰੌਸ਼ਨ * ਗੁਰਦਾਸਪੁਰ ਅੰਦਰ ਦੌੜਾ ਦਾ ਸੰਥੈਟਿਕ ਟਰੈਕ ਬਣਾਇਆ ਜਾਵੇ -ਮਾਸਟਰ ਰਮਨ ਸ਼ਰਮਾ

ਗੁਰਦਾਸਪੁਰ, 3 ਅਗਸਤ (ਅਸ਼ੋਕ ਸਰਮਾ)-ਪੰਜਾਬ ਨੈਸ਼ਨਲ ਬੈਂਕ ਦੀ ਪ੍ਰਮੁੱਖ ਸਾਖਾ ਦੀ ਮਦਦ ਨਾਲ ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਗਮਾਡਾ ਸਪੋਰਟਸ ਕੰਪਲੈਕਸ ਸੈਕਟਰ 78 ਵਿਚ ਇਕ ਵਿਸ਼ਾਲ ਮੈਰਾਥਨ ਦੌੜ ਕਰਵਾਈ ਗਈ। ਜਿਸ ਵਿਚ ਬਹੁਤ ਸਾਰੇ ਮੈਰਾਥਨ ਦੌੜਾਕਾਂ ਨੇ ਭਾਗ ਲਿਆ।

ਮੈਰਾਥਨ ਦੌੜ ਵਿਚ ਪਹਿਲਾ ਸਥਾਨ ਹਾਸਿਲ ਕਰਨ ’ਤੇ ਮਾਸਟਰ ਰਮਨ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 04-08-2026
ਗੁਰਦਾਸਪੁਰ, 3 ਅਗਸਤ (ਅਸ਼ੋਕ ਸਰਮਾ)-ਪੰਜਾਬ ਨੈਸ਼ਨਲ ਬੈਂਕ ਦੀ ਪ੍ਰਮੁੱਖ ਸਾਖਾ ਦੀ ਮਦਦ ਨਾਲ ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਗਮਾਡਾ ਸਪੋਰਟਸ ਕੰਪਲੈਕਸ ਸੈਕਟਰ 78 ਵਿਚ ਇਕ ਵਿਸ਼ਾਲ ਮੈਰਾਥਨ ਦੌੜ ਕਰਵਾਈ ਗਈ। ਜਿਸ ਵਿਚ ਬਹੁਤ ਸਾਰੇ ਮੈਰਾਥਨ ਦੌੜਾਕਾਂ ਨੇ ਭਾਗ ਲਿਆ। ਇਸ ਦੌੜ ਦਾ ਮੁੱਖ ਟੀਚਾ ਜੰਗਲਾਂ ਦੀ ਦੇਖਰੇਖ ਕਰਨੀ, ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ, ਨਸ਼ਿਆਂ ਦਾ ਵਿਰੋਧ ਕਰਨਾ ਤੇ ਕਾਰਗਿਲ ਵਿਜੇ ਦਿਵਸ ਨੂੰ ਯਾਦ ਕਰਨਾ ਸੀ। ਇਸ ਦੌੜ ਵਿਚ ਜ਼ਿਲ੍ਹਾ ਗੁਰਦਾਸਪੁਰ ਤੋਂ ਮੈਰਾਥਾਨ ਦੌੜਾਕ ਮਾਸਟਰ ਰਮਨ ਸ਼ਰਮਾ ਨੇ ਪੰਜ ਕਿਲੋਮੀਟਰ ਦੌੜ ਵਿਚ ਭਾਗ ਲਿਆ ਤੇ ਆਪਣੇ ਉਮਰ ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਕਰਯੋਗ ਮੈਰਾਥਨ ਦੌੜਾਕ ਰਮਨ ਸ਼ਰਮਾ ਬਲਾਕ ਦੀਨਾਨਗਰ ਦੇ ਸਰਕਾਰੀ ਹਾਈ ਸਕੂਲ ਚੇਚੀਆਂ ਛੋੜੀਆਂ ਵਿਖੇ ਅੰਗਰੇਜ਼ੀ ਦੇ ਅਧਿਆਪਕ ਹਨ ਤੇ ਪਹਿਲਾਂ ਵੀ ਕਈ ਮੈਰਾਥਾਨ ਦੌੜਾ ਜਿੱਤ ਕੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਂਅ ਰੌਸ਼ਨ ਕਰ ਚੁੱਕੇ ਹਨ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਮੈਰਾਥਨ ਦੌੜ ਵਿਚ ਭਾਗ ਲੈ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਮਾ. ਰਮਨ ਸ਼ਰਮਾ ਨੇ ਕਿਹਾ ਕਿ ਉਹ ਸਕੂਲ ਵਿਚ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਦੇ ਹਨ ਤੇ ਆਪਣੇ ਵਲੋਂ ਹਾਸਲ ਕੀਤੇ ਇਨਾਮ ਬਾਰੇ ਜਾਣੂ ਕਰਵਾਉਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਮਾੜੀਆਂ ਆਦਤਾਂ ਨੂੰ ਛੱਡ ਕੇ ਆਪਣਾ ਧਿਆਨ ਖੇਡਾਂ ਵੱਲ ਦੇਣ ਤਾਂ ਜੋ ਮਾਨਸਿਕ ਤਣਾਅ ਘੱਟ ਅਤੇ ਸਰੀਰ ਤੰਦਰੁਸਤ ਰਹਿ ਸਕੇ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ ਦੌੜਾਂ ਦਾ ਸੰਥੈਟਿਕ ਟਰੈਕ ਬਣਾਇਆ ਜਾਵੇ, ਜਿਸ ਦਾ ਨੌਜਵਾਨ ਤੇ ਦੌੜਾਕ ਲਾਭ ਲੈ ਸਕਣ।
ਪਿਛਲੀ ਖ਼ਬਰ ‘ ਆਪ’ ਸਰਕਾਰ ’ਤੇ ਵਾਅਦੇ ਤੇ ਗਾਰੰਟੀਆਂ ਪੂਰੀਆਂ ਕਰਨ ਨਾਲ ਭਰੋਸੇਯੋਗਤਾ ਮਜ਼ਬੂਤ ਹੋਈ : ਸਰਪੰਚ ਜਤਿੰਦਰ ਖੈਹਿਰਾ ਅਗਲੀ ਖ਼ਬਰ ਸ.ਸ.ਸੈਕੰ.ਸਕੂਲ ਜੀਂਦੜ੍ਹ ਵਿਖੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।