13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਮਗਨਰੇਗਾ ਯੂਨੀਅਨ ਪਠਾਨਕੋਟ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਅਜੀਤ ਡੈਸਕ 19-07-2026
ਪਠਾਨਕੋਟ, 18 ਜੁਲਾਈ (ਵਿਨੋਦ)-ਮਗਨਰੇਗਾ ਯੂਨੀਅਨ ਪਠਾਨਕੋਟ ਵਲੋਂ ਜ਼ਿਲ੍ਹਾ ਪ੍ਰਧਾਨ ਰਿੰਪਲ ਕੁਮਾਰ ਦੀ ਅਗਵਾਈ ਵਿਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨਾਂ ਦੱਸਿਆ ਕਿ ਪਿਛਲੇ 15-20 ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਅੱਜ ਤੱਕ ਪੱਕਿਆ ਨਹੀਂ ਕੀਤਾ ਗਿਆ। ਜਦ ਕਿ ਉਨ੍ਹਾਂ ਕੋਲੋਂ ਪੂਰਾ ਕੰਮ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ 20 ਜੁਲਾਈ ਨੂੰ ਪੰਜਾਬ ਯੂਨੀਅਨ ਦੇ ਬੈਨਰ ਹੇਠ ਪੇਂਡੂ ਵਿਕਾਸ ਮੰਤਰੀ ਤਨੁਪ੍ਰੀਤ ਸਿੰਘ ਦੇ ਘਰ ਖੰਨਾ ਵਿਖੇ ਘਰਾਓ ਕੀਤਾ ਜਾਵੇਗਾ ਤੇ ਜਦੋਂ ਤੱਕ ਉਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਰਾਜੇਸ਼ ਕੁਮਾਰ, ਦਿਨੇਸ਼ ਕੁਮਾਰ, ਜਗਬੀਰ ਸਿੰਘ, ਨਿਧੀ ਮਹਿਤਾ ਈਸ਼ਾ ਮਹਾਜਨ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਪਠਾਨਕੋਟ ਵਿਚ ਨਾਜਾਇਜ਼ ਕਾਲੋਨਾਈਜ਼ਰਾਂ ਦੇ ਹੌਸਲੇ ਬੁਲੰਦ *ਨਗਰ ਨਿਗਮ ਦੀ ਪ੍ਰਵਾਨਗੀ ਤੋਂ ਬਿਨਾਂ ਕੱਟੀਆਂ ਜਾ ਰਹੀਆਂ ਕਾ... ਅਗਲੀ ਖ਼ਬਰ ਪਠਾਨਕੋਟ ਦੇ ਸ੍ਰੀਜਲ ਗੁਪਤਾ ਨੂੰ ਐਟਲਾਂਟਿਕ ਕੌਂਸਲ ਲਈ ਅਧਿਕਾਰਕ ਨਾਮਜ਼ਦਗੀ ਸ਼ਹਿਰ ਲਈ ਮਾਣ ਵਾਲੀ ਗੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।