13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਜਲ ਤੇ ਵਾਤਾਵਰਨ ਦੀ ਸੰਭਾਲ ਸਮੇਂ ਦੀ ਸਭ ਤੋਂ ਵੱਡੀ ਲੋੜ-ਨਰੇਸ਼ ਮਹਾਜਨ ‘ਨਿਰਗੁਣ’

ਅਜੀਤ ਡੈਸਕ 19-07-2026
ਪਠਾਨਕੋਟ, 18 ਜੁਲਾਈ (ਸੰਧੂ)-ਜਲ ਸਰੋਤ ਵਿਭਾਗ ਦੇ ਸੇਵਾਮੁਕਤ ਨਿਗਰਾਨ ਇੰਜੀਨੀਅਰ, ਸ਼ਾਇਰ ਤੇ ਰਾਸ਼ਟਰੀ ਕਲਿਆਣਕਾਰੀ ਪ੍ਰੀਸ਼ਦ ਨਾਲ ਜੁੜੇ ਨਰੇਸ਼ ਮਹਾਜਨ ‘ਨਿਰਗੁਣ’ ਨੇ ਕਿਹਾ ਕਿ ਜਲ ਤੇ ਵਾਤਾਵਰਨ ਮਨੁੱਖੀ ਜੀਵਨ ਦਾ ਆਧਾਰ ਹਨ। ਜੇਕਰ ਅੱਜ ਤੋਂ ਹੀ ਜਲ ਸੰਭਾਲ ਤੇ ਵਾਤਾਵਰਨ ਦੀ ਰੱਖਿਆ ਲਈ ਗੰਭੀਰ ਯਤਨ ਨਾ ਕੀਤੇ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਕਮੀ, ਪ੍ਰਦੂਸ਼ਣ ਤੇ ਕੁਦਰਤੀ ਆਫ਼ਤਾਂ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਵਧਦੀ ਆਬਾਦੀ, ਭੂ-ਜਲ ਦਾ ਪੱਧਰ ਹੇਠਾਂ ਜਾਣਾ, ਜੰਗਲਾਂ ਦੀ ਕਟਾਈ, ਦਰਿਆਵਾਂ ਤੇ ਛੱਪੜਾਂ ਦਾ ਪ੍ਰਦੂਸ਼ਣ ਅਤੇ ਪਲਾਸਟਿਕ ਦੀ ਵੱਧ ਰਹੀ ਵਰਤੋਂ ਕਾਰਨ ਕੁਦਰਤੀ ਸੰਤੁਲਨ ਪ੍ਰਭਾਵਿਤ ਹੋ ਰਿਹਾ ਹੈ। ਇਸ ਦਾ ਸਿੱਧਾ ਅਸਰ ਜਲ ਸਰੋਤਾਂ, ਖੇਤੀਬਾੜੀ, ਜੈਵਿਕ ਵਿਭਿੰਨਤਾ ਅਤੇ ਮਨੁੱਖੀ ਸਿਹਤ ‘ਤੇ ਪੈ ਰਿਹਾ ਹੈ। ਨਰੇਸ਼ ਮਹਾਜਨ ‘ਨਿਰਗੁਣ’ ਨੇ ਕਿਹਾ ਕਿ ਰਾਸ਼ਟਰੀ ਕਲਿਆਣਕਾਰੀ ਪ੍ਰੀਸ਼ਦ ਦੇ ਮਾਧਿਅਮ ਨਾਲ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਜਾਗਰੂਕਤਾ ਮੁਹਿੰਮਾਂ ਦੌਰਾਨ ਉਹ ਲਗਾਤਾਰ ਵਰਖਾ ਦੇ ਪਾਣੀ ਦੀ ਸੰਭਾਲ ਨੂੰ ਹਰ ਘਰ, ਸਕੂਲ, ਸਰਕਾਰੀ ਦਫ਼ਤਰ ਅਤੇ ਉਦਯੋਗਿਕ ਅਦਾਰੇ ਵਿਚ ਅਪਣਾਉਣ ਦਾ ਸੰਦੇਸ਼ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਲ ਦੀ ਫ਼ਜ਼ੂਲ ਖਪਤ ਰੋਕਣ, ਜਲ ਸਰੋਤਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕ ਰੁੱਖ ਆਪਣੇ ਜੀਵਨ ਕਾਲ ਦੌਰਾਨ ਹਜ਼ਾਰਾਂ ਲੋਕਾਂ ਲਈ ਸ਼ੁੱਧ ਆਕਸੀਜਨ ਦਾ ਸਰੋਤ ਬਣਦਾ ਹੈ ਅਤੇ ਵਾਤਾਵਰਨ ਸੰਤੁਲਨ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਜਲ ਅਤੇ ਵਾਤਾਵਰਨ ਸੰਭਾਲ ਦੇ ਦੂਤ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਜਲ ਬਚਾਉਣਾ, ਰੁੱਖ ਲਗਾਉਣਾ ਅਤੇ ਵਾਤਾਵਰਨ ਨੂੰ ਸਾਫ਼ ਰੱਖਣਾ ਸਿਰਫ਼ ਇੱਕ ਮੁਹਿੰਮ ਨਹੀਂ, ਸਗੋਂ ਮਨੁੱਖੀ ਹੋਂਦ ਦੀ ਸੁਰੱਖਿਆ ਦਾ ਸੰਕਲਪ ਹੈ। ਜੇਕਰ ਹਰ ਵਿਅਕਤੀ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਛੋਟੀਆਂ-ਛੋਟੀਆਂ ਚੰਗੀਆਂ ਆਦਤਾਂ ਅਪਣਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ, ਹਰਿਆ-ਭਰਿਆ ਤੇ ਸਾਫ਼-ਸੁਥਰਾ ਵਾਤਾਵਰਨ ਦਿੱਤਾ ਜਾ ਸਕਦਾ ਹੈ।
ਪਿਛਲੀ ਖ਼ਬਰ ਪਠਾਨਕੋਟ ਦੇ ਸ੍ਰੀਜਲ ਗੁਪਤਾ ਨੂੰ ਐਟਲਾਂਟਿਕ ਕੌਂਸਲ ਲਈ ਅਧਿਕਾਰਕ ਨਾਮਜ਼ਦਗੀ ਸ਼ਹਿਰ ਲਈ ਮਾਣ ਵਾਲੀ ਗੱਲ ਅਗਲੀ ਖ਼ਬਰ ਅੱਜ ਭਗਵਾਨ ਸ੍ਰੀ ਜਗਨਨਾਥ ਦੀ ਭਵਿਆ ਰੱਥ ਯਾਤਰਾ ਦਾ ਕੀਤਾ ਜਾਵੇਗਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।