13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅੱਜ ਭਗਵਾਨ ਸ੍ਰੀ ਜਗਨਨਾਥ ਦੀ ਭਵਿਆ ਰੱਥ ਯਾਤਰਾ ਦਾ ਕੀਤਾ ਜਾਵੇਗਾ ਆਯੋਜਨ

ਅਜੀਤ ਡੈਸਕ 19-07-2026
ਪਠਾਨਕੋਟ, 18 ਜੁਲਾਈ (ਸੁਮਿਤ)-ਸ੍ਰੀ ਚੈਤਨਿਆ ਗੌੜੀਆ ਮਠ ਆਸ਼੍ਰਿਤ ਭਗਤ ਵ੍ਰਿੰਦ, ਪਠਾਨਕੋਟ ਵਲੋਂ 19 ਜੁਲਾਈ ਨੂੰ ਭਗਵਾਨ ਸ੍ਰੀ ਜਗੰਨਾਥ ਜੀ ਦੀ ਭਵਿਆ ਰੱਥ ਯਾਤਰਾ ਕੱਢੀ ਜਾਵੇਗੀ। ਇਸ ਯਾਤਰਾ ਦਾ ਆਯੋਜਨ ਦਾਸ ਨਦੀਆ ਬਿਹਾਰੀ ਤੇ ਦਾਸ ਮੁਕੁੰਦ ਬਿਹਾਰੀ ਦੀ ਅਗਵਾਈ ਹੇਠ ਕੀਤਾ ਜਾਵੇਗਾ। ਰੱਥ ਯਾਤਰਾ ਦੇ ਸਫਲ ਆਯੋਜਨ ਨੂੰ ਲੈ ਕੇ ਸਭਾ ਦੇ ਮੈਂਬਰਾਂ ਨੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਰਸਮੀ ਸੱਦਾ ਪੱਤਰ ਵੀ ਭੇਟ ਕੀਤਾ ਅਤੇ ਉਨ੍ਹਾਂ ਨੂੰ ਯਾਤਰਾ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਵਿਧਾਇਕ ਨੇ ਸਮਾਗਮ ਦੀ ਸਫਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਆਯੋਜਕਾਂ ਅਨੁਸਾਰ ਰੱਥ ਯਾਤਰਾ 19 ਜੁਲਾਈ ਨੂੰ ਦੁਪਹਿਰ 2 ਵਜੇ ਸ਼ਿਵ ਸ਼ਕਤੀ ਮੰਦਰ, ਪੁਰਾਣੀ ਕਚਹਿਰੀ ਨੇੜੇ, ਭਦਰੋਆ ਤੋਂ ਸ਼ੁਰੂ ਹੋਵੇਗੀ। ਇਹ ਯਾਤਰਾ ਭਦਰੋਆ ਇਲਾਕੇ ਤੇ ਰਾਮ ਸ਼ਰਣਮ ਕਾਲੋਨੀ ਦੇ ਵੱਖ-ਵੱਖ ਮਾਰਗਾਂ ਤੋਂ ਹੁੰਦੀ ਹੋਈ ਐਂਜਲਜ਼ ਗਾਰਡਨ ਸਕੂਲ ਨੇੜੇ ਸਥਿਤ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਪਹੁੰਚੇਗੀ, ਜਿਥੇ ਭਗਵਾਨ ਸ੍ਰੀ ਜਗੰਨਾਥ ਜੀ ਦੇ ਰਥ ਦਾ ਵਿਸ਼ਰਾਮ ਹੋਵੇਗਾ। ਇਸ ਸੰਬੰਧੀ ਸੇਵਕ ਅੰਕੁਰ ਬਾਦਲ ਨੇ ਦੱਸਿਆ ਕਿ ਇਸ ਸਾਲ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਵੱਡੀ ਗਿਣਤੀ ਵਿਚ ਭਗਤ ਭਗਵਾਨ ਸ੍ਰੀ ਜਗੰਨਾ, ਭਗਵਾਨ ਬਲਭਦਰ ਤੇ ਮਾਤਾ ਸੁਭਦਰਾ ਦੇ ਦਰਸ਼ਨਾਂ ਲਈ ਰਥ ਯਾਤਰਾ ਵਿਚ ਸ਼ਾਮਿਲ ਹੋਣਗੇ। ਭਗਤ ਰੱਥ ਦੀ ਰੱਸੀ ਖਿੱਚ ਕੇ ਪੁੰਨ ਪ੍ਰਾਪਤ ਕਰਨਗੇ। ਰੱਥ ਯਾਤਰਾ ਦੇ ਸਮਾਪਨ ਮੌਕੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਪਰਿਸਰ ਨੇੜੇ ਭਗਵਾਨ ਸ੍ਰੀ ਜਗੰਨਾ, ਭਗਵਾਨ ਬਲਭਦਰ ਤੇ ਮਾਤਾ ਸੁਭਦਰਾ ਦੀ ਆਰਤੀ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਰਧਾਲੂਆਂ ਵਲੋਂ ਦੀਪਦਾਨ ਕੀਤਾ ਜਾਵੇਗਾ ਤੇ ਸਾਰੇ ਭਗਤਾਂ ਲਈ ਭਵਿਆ ਮਹਾਂਪ੍ਰਸਾਦ ਦਾ ਵੰਡ ਕੀਤਾ ਜਾਵੇਗਾ। ਇਸ ਮੌਕੇ ਸਨਾਤਨ ਦਾਸ, ਨੀਟੂ ਸ਼ਰਮਾ, ਦੀਪਕ ਸ਼ਰਮਾ, ਸੰਨੀ ਕਲੇਰ, ਸ਼ਮਸ਼ੇਰ ਸਿੰਘ, ਸਾਹਿਲ ਗੁਪਤਾ, ਰੋਹਿਤੇਸ਼ ਸ਼ਰਮਾ, ਅੰਕੁਰ ਬਾਦਲ, ਚਿਰਾਗ, ਤਰੁਣ ਧੀਮਾਨ, ਰਾਜੇਸ਼ ਧੀਮਾਨ, ਮਾਨਵ ਮਹਾਜਨ, ਸਚਿਨ, ਕੇਸ਼ਵ, ਮਾਧਵ, ਅਜੈ ਧੀਮਾਨ, ਅਨਿਲ ਧੀਮਾਨ, ਕਾਲਾ, ਰਘੁਵੀਰ ਸਿੰਘ, ਲੱਕੀ ਸਮੇਤ ਹੋਰ ਕਈ ਭਗਤ ਹਾਜ਼ਰ ਸਨ।
ਪਿਛਲੀ ਖ਼ਬਰ ਜਲ ਤੇ ਵਾਤਾਵਰਨ ਦੀ ਸੰਭਾਲ ਸਮੇਂ ਦੀ ਸਭ ਤੋਂ ਵੱਡੀ ਲੋੜ-ਨਰੇਸ਼ ਮਹਾਜਨ ‘ਨਿਰਗੁਣ’ ਅਗਲੀ ਖ਼ਬਰ ਅਬਰੋਲ ਨਗਰ ਪੁਲ ਨੇੜੇ ਨੌਜਵਾਨਾਂ ਵਲੋਂ ‘ਮੌਤ ਵਾਲੀਆਂ ਛਾਲਾਂ’ *ਪ੍ਰਸ਼ਾਸਨ ਦੀਆਂ ਚਿਤਾਵਨੀਆਂ ਦੇ ਬਾਵਜੂਦ ਨਹੀਂ ਰੁਕ ਰਹੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।