12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਕਿਰਤੀ ਕਿਸਾਨ ਯੂਨੀਅਨ ਵਲੋਂ ਐਸ.ਡੀ.ਓ ਦਫ਼ਤਰ ਬਹਿਰਾਮਪੁਰ ਦਾ ਘਿਰਾਓ

ਅਜੀਤ ਡੈਸਕ 17-07-2026
ਬਹਿਰਾਮਪੁਰ, 16 ਜੁਲਾਈ (ਪ੍ਰੋ: ਬਲਬੀਰ ਸਿੰਘ ਕੋਲਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਵੀਜ਼ਨ ਬਹਿਰਾਮਪੁਰ ਦੇ ਜੇ.ਈ ਬਲਜੀਤ ਸਿੰਘ ਵਲੋਂ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਦੇ ਖੇਤਾਂ ’ਚੋਂ ਤਾਰਾਂ ਨਾ ਚੁੱਕਣ ਤੇ ਢਿੱਲੀਆਂ ਤਾਰਾਂ ਕੱਸਣ ਦੇ ਵਿਰੋਧ ਵਿਚ ਐਸ.ਡੀ.ਓ ਦਫਤਰ ਬਹਿਰਾਮਪੁਰ ਦੇ ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ ਤੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਨੇ ਕਿਹਾ ਕਿ 2016 ਤੋਂ ਬਾਹਮਣੀ ਸਟੇਸ਼ਨ ਤੋਂ ਮਰਾੜਾ ਨੂੰ ਬਿਜਲੀ ਸਪਲਾਈ ਚਾਲੂ ਕਰਨ ਨਾਲ ਟੋਟਾਂ ਤੋਂ ਮਰਾੜਾ ਬਿਜਲੀ ਲਾਈਨ ਬੰਦ ਹੋ ਗਈ। ਸਬ ਡਵੀਜ਼ਨ ਬਹਿਰਾਮਪੁਰ ਦੀ ਲਾਹਪ੍ਰਵਾਹੀ ਕਰਕੇ ਬਿਜਲੀ ਦੀਆਂ ਤਾਰਾਂ ਕਈ ਥਾਵਾਂ ਤੋਂ ਲੱਥ ਚੁੱਕੀਆਂ ਹਨ, ਕਈ ਥਾਵਾਂ ’ਤੇ ਖੰਬੇ ਡਿੱਗ ਚੁੱਕੇ ਹਨ। ਕਈ ਥਾਵਾਂ ’ਤੇ ਤਾਰਾਂ ਢਿੱਲੀਆਂ ਤੇ ਕਈ ਥਾਵਾਂ ’ਤੇ ਜ਼ਮੀਨ ’ਤੇ ਡਿੱਗ ਚੁੱਕੀਆਂ ਹਨ। ਇਸੇ ਤਰ੍ਹਾਂ ਕਿਸਾਨ ਸਤਪਾਲ ਸਿੰਘ ਪਿੰਡ ਠਾਕੁਰਪੁਰ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰ ਵਿਚੋਂ ਚੋਰਾਂ ਨੇ ਤੇਲ ਚੋਰੀ ਕਰ ਲਿਆ। ਪਿਛਲੇ ਸਾਲ 30-9-25 ਨੂੰ ਲਾਹਿਆ ਗਿਆ ਟਰਾਂਸਫਾਰਮਰ ਅੱਜ ਤੱਕ ਨਹੀਂ ਲਗਾਇਆ ਗਿਆ। ਐਸ.ਡੀ.ਓ ਸੋਹਣ ਮਹਾਜਨ ਨੇ ਧਰਨੇ ’ਤੇ ਆ ਕੇ ਵਿਸ਼ਵਾਸ ਦਿੱਤਾ ਕਿ ਆਉਣ ਵਾਲੇ 2-3 ਦਿਨ ਵਿਚ ਦੋਵੇਂ ਮਸਲੇ ਹੱਲ ਕਰ ਦਿੱਤੇ ਜਾਣਗੇ। ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆ ਕਿ ਜੇਕਰ ਇਕ ਹਫਤੇ ਵਿਚ ਇਹ ਮਸਲੇ ਹੱਲ ਨਾ ਹੋਏ ਤਾਂ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਧਰਨੇ ਨੂੰ ਅਜੀਤ ਸਿੰਘ ਮੱਲੀਆਂ, ਮੁਖਤਿਆਰ ਸਿੰਘ ਬਹਿਰਾਮਪੁਰ, ਚੰਨਣ ਸਿੰਘ ਦੋਰਾਂਗਲਾ, ਸਰੂਪ ਸਿੰਘ ਸੰਘੋਰ, ਸੁੱਚਾ ਸਿੰਘ, ਜਰਨੈਲ ਸਿੰਘ ਝਬਕਰਾ, ਜਸਬੀਰ ਸਿੰਘ ਕਜਲੇ, ਬਲਵਿੰਦਰ ਸਿੰਘ ਨੌਸ਼ਹਿਰਾ, ਮਾਸਟਰ ਤਰਸੇਮ ਸਿੰਘ ਸੁਲਤਾਨੀ, ਅਮਰੀਕ ਸਿੰਘ ਸਲਾਚ, ਸੁਖਦੇਵ ਰਾਜ ਬਹਿਰਾਮਪੁਰ, ਬੋਧ ਰਾਜ, ਵਿਜੇ ਸਿੰਘ ਸਲਾਰੀਆ ਵਲੋਂ ਸੰਬੋਧਨ ਕੀਤਾ ਗਿਆ।
ਪਿਛਲੀ ਖ਼ਬਰ ਪੀ.ਐੱਮ. ਸ਼੍ਰੀ ਸ.ਸ.ਸ. ਸਕੂਲ ਕਾਦੀਆਂ ਤੇ ਸ. ਹਾਈ ਸਕੂਲ ਬਸਰਾਵਾਂ ਦਾ ਮੁਕੇਸ਼ ਵਰਮਾ ਨੇ ਕੀਤਾ ਦੌਰਾ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਲੋਂ ਯੂਥ ਫੈਸਟੀਵਲ ’ਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।