08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸ਼੍ਰੋਮਣੀ ਅਕਾਲੀ ਦਲ (ਬ) ਨੇ ਸੁਜਾਨਪੁਰ ਵਿਚ ਪਹਿਲੀ ਵਾਰ ਰਾਜਪੂਤ ਸਭਾ ਦਾ ਕੀਤਾ ਗਠਨ, 51 ਮੈਂਬਰੀ ਕਮੇਟੀ ਦਾ ਐਲਾਨx

ਅਜੀਤ ਡੈਸਕ 11-07-2026
ਪਠਾਨਕੋਟ, 10 ਜੁਲਾਈ (ਸੰਧੂ)-ਸ਼੍ਰੋਮਣੀ ਅਕਾਲੀ ਦਲ (ਬ) ਨੇ ਆਪਣੇ ਸੰਗਠਨਾਤਮਿਕ ਢਾਂਚੇ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਦੇ ਹੋਏ ਵਿਧਾਨ ਸਭਾ ਹਲਕਾ ਸੁਜਾਨਪੁਰ ’ਚ ਪਹਿਲੀ ਵਾਰ ਰਾਜਪੂਤ ਸਭਾ ਦਾ ਗਠਨ ਕਰਕੇ 51 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਹੈ। ਇਹ ਨਿਯੁਕਤੀਆਂ ਹਲਕਾ ਸੁਜਾਨਪੁਰ ਤੋਂ ਸੇਵਾਦਾਰ ਤੇ ਹਲਕਾ ਇੰਚਾਰਜ ਸੰਜੀਵ ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਸੁਰਿੰਦਰ ਕੰਵਰ ਮਿੰਟੂ ਦੀ ਅਗਵਾਈ ਹੇਠ ਪਠਾਨਕੋਟ ਦੇ ਮਾਡਲ ਟਾਊਨ ਸਥਿਤ ਜ਼ਿਲ੍ਹਾ ਦਫ਼ਤਰ ਵਿਖੇ ਕੀਤੀਆਂ ਗਈਆਂ। ਜਿਸ ’ਚ ਸਰਬਸੰਮਤੀ ਨਾਲ ਠਾਕੁਰ ਜਤਿੰਦਰ ਸਲਾਰੀਆ ਨੂੰ ਸੁਜਾਨਪੁਰ ਰਾਜਪੂਤ ਸਭਾ ਦਾ ਪ੍ਰਧਾਨ ਤੇ ਠਾਕੁਰ ਨਰਿੰਦਰ ਸਿੰਘ ਨੂੰ ਬਲਾਕ ਧਾਰਕਲਾਂ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਰਾਜਪੂਤ ਸਮਾਜ ਦੀ 51 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ। ਨਵ-ਨਿਯੁਕਤ ਪ੍ਰਧਾਨ ਠਾਕੁਰ ਜਤਿੰਦਰ ਸਲਾਰੀਆ, ਮੀਤ ਪ੍ਰਧਾਨ ਠਾਕੁਰ ਨਰਿੰਦਰ ਸਿੰਘ ਤੇ ਸਮੁੱਚੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਅਬਜ਼ਰਵਰ ਗੁਰਬਚਨ ਸਿੰਘ ਬੱਬੇਹਾਲੀ ਤੇ ਸਮੁੱਚੀ ਪੰਜਾਬ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੁਜਾਨਪੁਰ ਵਿਧਾਨ ਸਭਾ ਹਲਕੇ ’ਚ ਪਹਿਲੀ ਵਾਰ ਰਾਜਪੂਤ ਸਭਾ ਦਾ ਗਠਨ ਕਰਨਾ ਇਤਿਹਾਸਕ ਤੇ ਸ਼ਲਾਘਾਯੋਗ ਫੈਸਲਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਵਿਚਾਰਧਾਰਾ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਂਦੇ ਹੋਏ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ ਤੇ ਹਰ ਵਰਗ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਰਾਜਾ, ਜ਼ਿਲ੍ਹਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੂ, ਠਾਕੁਰ ਕਰਨ ਸਿੰਘ, ਰਮਨ ਸਿੰਘ, ਸੁਭਾਸ਼ ਪਠਾਨੀਆ, ਸੋਹਣ ਪਠਾਨੀਆ, ਮਨੋਹਰ ਪਠਾਨੀਆ, ਬਲਵੀਰ ਸਿੰਘ, ਦਰਸ਼ਨ ਸਿੰਘ, ਗੁਰਦੇਵ ਸਿੰਘ, ਰਿਸ਼ੂ ਸ਼ਰਮਾ, ਨਿੰਮੋ ਦੇਵੀ, ਰਜਨੀ ਪਠਾਨੀਆ, ਅਭਿਸ਼ੇਕ, ਅਵਿਨਾਸ਼ ਭਾਟੀਆ, ਵਿਕਾਸ, ਸੰਜੀਵ, ਠਾਕੁਰ ਵਿਸ਼ਾਲ, ਠਾਕੁਰ ਸਾਹਿਲ ਕੁਮਾਰ ਅਤੇ ਠਾਕੁਰ ਪ੍ਰਵੀਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਿਸਾਨ ਸਭਾ ਤੇ ਖੇਤ ਮਜ਼ਦੂਰ ਯੂਨੀਅਨ ਵਲੋਂ ਧਰਨਾ ਅਗਲੀ ਖ਼ਬਰ ਸੀ.ਐਚ.ਸੀ. ਘਰੋਟਾ ਵਿਚ ਲੈਬ ਟੈਕਨੀਸ਼ੀਅਨ, ਸਟਾਫ ਨਰਸ ਤੇ ਕਲੈਰੀਕਲ ਅਸਾਮੀਆਂ ਖਾਲੀ ਹੋਣ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।