08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਏ.ਪੀ. ਪਾਰਟੀ ਪੰਜਾਬੀਆਂ ਨੂੰ ਸਰਕਾਰ-ਏ ਖਾਲਸਾ ਦਾ ਪ੍ਰਤੱਖ ਤਜਰਬਾ ਕਰਵਾਉਣ ਲਈ ਵਚਨਬੱਧ : ਕਨਵੀਨਰ ਉਦੋਵਾਲੀ

ਅਜੀਤ ਡੈਸਕ 11-07-2026
ਕਲਾਨੌਰ, 10 ਜੁਲਾਈ (ਪੁਰੇਵਾਲ)-ਸਿਆਸਤ ’ਚ ਵਿਚਰਦੀ ਆ ਰਹੀ ਅਜ਼ਾਦ ਪੰਜਾਬ ਪਾਰਟੀ ਦੇ ਕਨਵੀਨਰ ਅਮਰਜੀਤ ਸਿੰਘ ਉਦੋਵਾਲੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਅਜ਼ਾਦ ਪੰਜਾਬ ਪਾਰਟੀ ਵਲੋਂ ਔਰਤਾਂ ਨੂੰ ਬਰਾਬਰ ਅਧਿਕਾਰ ਦਿੱਤੇ ਹਨ, ਜਿਸ ’ਚ ਅਜ਼ਾਦ ਪੰਜਾਬ ਪਾਰਟੀ ਵਲੋਂ 50 ਫ਼ੀਸਦੀ ਸੀਟਾਂ ਔਰਤਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਉਦੋਵਾਲੀ ਨੇ ਕਿਹਾ ਉਹ ਧਰਮ ਨਿਰਪੱਖ ਸਿਆਸਤ ਕਰਦੇ ਹਨ ਤੇ ਪਾਰਟੀ ’ਚ ਐਸ.ਸੀ./ਬੀ.ਸੀ. ਵਿੰਗ ਨਹੀਂ ਬਣਾਏ ਕਿਉਂਕਿ ਉਹ ਕਿਸੇ ਧਰਮ ਜਾਂ ਬ੍ਦਰਾਦਰੀ ਦੇ ਨਾਂਅ ’ਤੇ ਕਿਸੇ ਨੂੰ ਜਲੀਲ ਨਹੀਂ ਕਰਦੇ ਸਗੋਂ ਹਰ ਇਨਸਾਨ ਨੂੰ ਬਰਾਬਰ ਸਤਿਕਾਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈ। ਕਨਵੀਨਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਦੁਨੀਆਂ ਦੀ ਇਕੋ-ਇਕ ਨੰਬਰ ਇਕ ਪਾਰਟੀ ਚਲਾ ਰਹੇ ਹਨ ਜੋ ਦੂਸਰੀਆਂ ਪਾਰਟੀਆਂ ਦੇ ਮੌਜ਼ੂਦਾ/ਸਾਬਕਾ ਐਮ.ਐਲ.ਏ./ਮੰਤਰੀਆਂ ਨੂੰ ਆਪਣੀ ਪਾਰਟੀ ਵਲੋਂ ਟਿਕਟ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਅਜ਼ਾਦ ਪੰਜਾਬ ਪਾਰਟੀ ਨੇ ਦੁਨੀਆਂ ’ਚ ਚੋਣਾਂ ਲੜਨ ਲਈ 70 ਸਾਲ ਉਮਰ ਸੀਮਾ ਤੈਅ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ। ਉਦੋਵਾਲੀ ਨੇ ਕਿਹਾ ਕਿ ਅਸੀਂ ਸਿਰਫ਼ ਕਹਿੰਦੇ ਹੀ ਨਹੀਂ ਸਗੋਂ ਕਰਕੇ ਦਿਖਾਉਂਦੇ ਹਾਂ। ਉਨ੍ਹਾਂ ਕਿਹਾ ਕਿ ਅਜ਼ਾਦ ਪੰਜਾਬ ਪਾਰਟੀ ਤੋਂ ਇਲਾਵਾ ਕੋਈ ਵੀ ਪਾਰਟੀ ਸਰਕਾਰ-ਏ ਖਾਲਸਾ ਦਾ ਰਾਜ ਪੰਜਾਬ ਨੂੰ ਨਹੀਂ ਦੇ ਸਕਦੀ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ-ਏ ਖਾਲਸਾ ਦਾ ਪ੍ਰਤੱਖ ਤਜ਼ਰਬਾ ਪੰਜਾਬੀਆਂ ਨੂੰ ਕਰਵਾਉਣ ਲਈ ਵਚਨਬੱਧ ਹਨ। ਉਦੋਵਾਲੀ ਨੇ ਕਿਹਾ ਕਿ ਉਹ ਸਿਧਾਂਤਿਕ ਹਨ ਤੇ ਸਿਧਾਂਤਾਂ ’ਤੇ ਪਹਿਰਾ ਦਿੰਦੇ ਹਾਂ। ਉਦੋਵਾਲੀ ਨੇ ਕਿਹਾ ਅਜ਼ਾਦ ਪੰਜਾਬ ਪਾਰਟੀ ਨਾਲ ਜੁੜਨ ਵਾਲੇ ਲੋਕ ਸਰਕਾਰ-ਏ ਖਾਲਸਾ ਦੇ ਵੰਸ਼ਜ ਕਹਾਉਣਗੇ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਮੀਟਿੰਗ ਅਗਲੀ ਖ਼ਬਰ ਅਸੀਂ ਕਾਂਗਰਸ ਪਾਰਟੀ ਦੇ ਪੱਕੇ ਵਰਕਰ ਹਾਂ- ਖੋਸਲਾ, ਨਾਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।