19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

‘ਆਪ’ ’ਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਸ਼ਾਮਿਲ ਹੋਣ ’ਤੇ ਵਰਕਰਾਂ ਨੇ ਦਿੱਤੀ ਵਧਾਈ

ਅਜੀਤ ਡੈਸਕ 10-07-2026
ਊਧਨਵਾਲ, 9 ਜੁਲਾਈ (ਪਰਗਟ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਬੀਤੇ ਕੱਲ ਨੂੰ ਸਾਥੀਆਂ ਸਮੇਤ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ’ਤੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਉਨ੍ਹਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਸਥਾਨਕ ਕਸਬੇ ਤੋਂ ਉਨ੍ਹਾਂ ਦੇ ਸਾਥੀ ਵਰਕਰਾਂ ’ਚ ਸਰਵਣ ਸਿੰਘ ਕਲਸੀ, ਗੁਰਦੇਵ ਸਿੰਘ ਮੰਗਾਂ, ਮਲਕੀਤ ਸਿੰਘ ਬੱਬਾ, ਪਿੰਡ ਖੁਜਾਲਾ ਤੋਂ ਗੁਰਮੰਗਤ ਸਿੰਘ ਮੱਲ੍ਹੀ, ਸਰਪੰਚ ਚਰਨਜੀਤ ਸਿੰਘ ਚੰਨਾ ਆਦਿ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪੁਹੰਚ ਕੇ ਬਲਵਿੰਦਰ ਸਿੰਘ ਲਾਡੀ ਨੂੰ ਸਿਰਪਾਓ ਪਾ ਕੇ ਖੁਸ਼ੀ ਸਾਂਝੀ ਕੀਤੀ। ਇਨ੍ਹਾਂ ਵਰਕਰਾਂ ਨੇ ਕਿਹਾ ਕਿ ਸਾ. ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਆਮ ਆਦਮੀ ਪਾਰਟੀ ’ਚ ਆਉਣ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਪਾਰਟੀ ਅੰਦਰ ਹੋਰ ਮਜ਼ਬੂਤੀ ਹੋਵੇਗੀ। ਇਸ ਮੌਕੇ ਸਾਬਕਾ ਸੰਮਤੀ ਗੁਰਮੀਤ ਸਿੰਘ ਸਾਬੀ, ਸਰਵਣ ਸਿੰਘ ਕਲਸੀ, ਗੁਰਮੰਗਤ ਸਿੰਘ ਮੱਲ੍ਹੀ, ਸਰਪੰਚ ਚਰਨਜੀਤ ਸਿੰਘ ਚੰਨਾ, ਗੁਰਦੇਵ ਸਿੰਘ ਮੰਗਾ, ਮਲਕੀਤ ਸਿੰਘ ਬੱਬਾ, ਪੀ ਏ ਡਿੰਪਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨਾਂ ਦੀ ਭਲਾਈ ਲਈ ਚੱਲ ਰਹੀ ‘ਐਲਡਰ ਲਾਈਨ ਹੈਲਪਲਾਈਨ 14567-ਡੀ.ਸੀ ਅਗਲੀ ਖ਼ਬਰ ਦਲਜੀਤ ਸਿੰਘ ਲੱਕੀ ਅਤੇ ਜੋਬਨ ਰੰਧਾਵਾ ਨੇ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਬਾਰੇ ਜਾਣੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।