19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਦਲਜੀਤ ਸਿੰਘ ਲੱਕੀ ਅਤੇ ਜੋਬਨ ਰੰਧਾਵਾ ਨੇ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਬਾਰੇ ਜਾਣੂ ਕਰਵਾਇਆ

ਅਜੀਤ ਡੈਸਕ 10-07-2026
ਫਤਹਿਗੜ੍ਹ ਚੂੜੀਆਂ, 9 ਜੁਲਾਈ (ਐਮ.ਐਸ. ਫੁੱਲ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡਾਂ ਵਿਚ ਮਾਵਾਂ-ਧੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਜ਼ਿਲ੍ਹਾ ਯੋਜਨਾ ਬੋਰਡ ਮੈਂਬਰ ਦਲਜੀਤ ਸਿੰਘ ਲੱਕੀ ਅਤੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਦੀ ਅਗਵਾਈ ਹੇਠ ਮੀਟਿੰਗਾਂ ਕਰਵਾਈਆਂ ਗਈਆਂ। ਇਹ ਮੀਟਿੰਗਾਂ ਪਿੰਡ ਘਣੀਏ ਕੇ ਬਾਂਗਰ, ਕਿਲਾ ਦੇਸਾ ਸਿੰਘ ਅਤੇ ਕਾਲਾ ਅਫ਼ਗਾਨਾ ਵਿਚ ਹੋਈਆਂ, ਜਿੱਥੇ ਵੱਡੀ ਗਿਣਤੀ ਵਿਚ ਮਾਵਾਂ-ਧੀਆਂ ਤੇ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕਰ ਕੇ ਪੰਜਾਬ ਸਰਕਾਰ ਦੀਆਂ ਲੋਕ-ਹਿੱਤ ਨੀਤੀਆਂ ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ। ਇਸ ਮੌਕੇ ਦਲਜੀਤ ਸਿੰਘ ਲੱਕੀ ਨੇ ਪੰਜਾਬ ਸਰਕਾਰ ਵਲੋਂ ਸਿੱਖਿਆ, ਸਿਹਤ, ਬਿਜਲੀ, ਰੋਜ਼ਗਾਰ ਅਤੇ ਹੋਰ ਲੋਕ-ਭਲਾਈ ਯੋਜਨਾਵਾਂ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਜਸਪਾਲ ਸਿੰਘ ਸਰਪੰਚ ਲੰਗਰਵਾਲ, ਸੁਖਰਾਜ ਸਿੰਘ ਬਲਾਕ ਪ੍ਰਧਾਨ, ਕਰਮਜੀਤ ਸਿੰਘ ਸਰਪੰਚ, ਸਰਬਜੀਤ ਸਿੰਘ, ਹਰਪਿੰਦਰ ਸਿੰਘ ਸੰਧੂ, ਜਗੀਰ ਸਿੰਘ ਸਰਪੰਚ ਨਾਨਕ ਚੱਕ, ਪਰਮਜੀਤ ਸਿੰਘ ਗੋਲਡੀ ਜ਼ਿਲ੍ਹਾ ਜੁਆਇੰਟ ਸਕੱਤਰ, ਲਵ ਸਰਪੰਚ ਬੱਲਾਂ, ਸਰਪੰਚ ਕਿਲਾ ਦੇਸਾ ਸਿੰਘ, ਸਰਪੰਚ ਕਾਲਾ ਅਫ਼ਗਾਨਾ, ਜਗਰੂਪ ਸਿੰਘ ਸਰਪੰਚ ਅਤੇ ਇੰਦਰਜੀਤ ਸਿੰਘ ਲਵਲੀ ਸਾਬਕਾ ਚੇਅਰਮੈਨ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ‘ਆਪ’ ’ਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਸ਼ਾਮਿਲ ਹੋਣ ’ਤੇ ਵਰਕਰਾਂ ਨੇ ਦਿੱਤੀ ਵਧਾਈ ਅਗਲੀ ਖ਼ਬਰ ਡੇਅਰੀ ਵਿਕਾਸ ਵਿਭਾਗ ਵਲੋਂ ਦੁੱਧ ਖਪਤਕਾਰ ਜਾਗਰੂਕਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।