19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਟੀਮ ਭਗਵਾਨਪੁਰ ਵਲੋਂ ਬੋਹੜਵਡਾਲਾ ਵਿਖੇ ਗੁਰਸ਼ੇਰ ਸਿੰਘ ਹਨੀ ਦੇ ਗ੍ਰਹਿ ਵਿਖੇ ਪ੍ਰਭਾਵਸ਼ਾਲੀ ਮੀਟਿੰਗ

ਅਜੀਤ ਡੈਸਕ 10-07-2026
ਕਲਾਨੌਰ, 9 ਜੁਲਾਈ (ਪੁਰੇਵਾਲ)-ਸਮਾਜਸੇਵਾ ਕਾਰਜਾਂ ’ਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਭਗਵਾਨਪੁਰ ਪਰਿਵਾਰ ਵਲੋਂ ਨੇੜਲੇ ਸਰਹੱਦੀ ਪਿੰਡ ਬੋਹੜਵਡਾਲਾ ਵਿਖੇ ਗੁਰਸ਼ੇਰ ਸਿੰਘ ਹਨੀ ਦੇ ਗ੍ਰਹਿ ਵਿਖੇ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ, ਜਿਸ ’ਚ ਟੀਮ ਭਗਵਾਨਪੁਰ ਦੇ ਨੁਮਾਇੰਦੇ ਅਤੇ ਪੰਚਾਇਤ ਸੰਮਤੀ ਡੇਰਾ ਬਾਬਾ ਨਾਨਕ ਤੋਂ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਵਿਸ਼ੇਸ ਤੌਰ ’ਤੇ ਪਹੁੰਚੇ। ਇਸ ਮੌਕੇ ’ਤੇ ਉਨ੍ਹਾਂ ਨਾਲ ਐਕਸ-ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਆਗੂ ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ, ਦਲਬੀਰ ਸਿੰਘ ਭਿੱਲਾ ਕੋਟਲੀ, ਸਰਬਜੀਤ ਕੌਰ ਮਾਹਲ, ਰਮਨਦੀਪ ਕੌਰ ਸੰਮਤੀ ਮੈਂਬਰ, ਅਮਨਦੀਪ ਸਿੰਘ ਮੀਰਕਚਾਨਾਂ ਸਰਪੰਚ, ਜਗਦੀਪ ਸਿੰਘ ਜੱਗੀ ਲੁਕਮਾਨੀਆਂ, ਗੁਰਮੁੱਖ ਸਿੰਘ ਢੇਸੀਆਂ, ਜਗਦੀਪ ਸਿੰਘ ਨਾਮਧਾਰੀ, ਗੁਰਦਿਆਲ ਸਿੰਘ ਲਾਡੀ ਦੋਸਤਪੁਰ, ਨਿਰਮਲ ਸਿੰਘ ਬਾਰੀਆ ਦੋਸਤਪੁਰ, ਸੂਬੇਦਾਰ ਹਰਪਾਲ ਸਿੰਘ, ਮੰਨਾ ਚੌੜਾ ਵੀ ਹਾਜ਼ਰ ਹੋਏ। ਮੀਟਿੰਗ ’ਚ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਭਗਵਾਨਪੁਰ ਪਰਿਵਾਰ ਦੇ ਵਿਚਾਰ ਸੁਣੇ। ਚੇਅਰਪਰਸਨ ਰਾਜਵਿੰਦਰ ਕੌਰ, ਐਕਸਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਆਗੂ ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ, ਦਲਬੀਰ ਸਿੰਘ ਭਿੱਲਾ ਕੋਟਲੀ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਸਿਰਫ ਵੋਟਾਂ ਬਟੋਰਨ ਲਈ ਹੀ ਵਰਤਿਆ ਹੈ ਅਤੇ ਵਿਕਾਸ ਦੇ ਨਾਂਅ ’ਤੇ ਲੋਕਾਂ ਨੂੰ ਸਿਰਫ ਲਫਜ਼ਾਂ ਦੇ ਪਹਾੜ ਬੰਨ੍ਹ ਕੇ ਭਰਮਾਇਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਬਹੁਤ ਸਾਰੇ ਪਿੰਡਾਂ ਦੇ ਲੋੜੀਂਦੇ ਵਿਕਾਸੀ ਕਾਰਜ ਰੁਕੇ ਹੋਏ ਹਨ ਤੇ ਸੂਬੇ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਵੀ ਨਹੀਂ ਪੂਰੀਆਂ ਹੋ ਰਹੀਆਂ। ਉਨ੍ਹਾਂ ਕਿਹਾ ਕਿ ਜੱਗੂ ਭਗਵਾਨਪੁਰੀਏ ਦੇ ਮਾਤਾ ਹਰਜੀਤ ਕੌਰ ਵਲੋਂ ਆਪਣੇ ਕਰ ਕਮਲਾਂ ਨਾਲ ਜੋ ਸਮਾਜ ਸੇਵਾ ਦੀ ਰਵਾਇਤ ਚਲਾਈ ਸੀ, ਉਸੇ ਸੇਵਾ ਨੂੰ ਜਾਰੀ ਰੱਖਦਿਆਂ ਭਗਵਾਨਪੁਰ ਟੀਮ ਅੱਜ ਵੀ ਲੋਕਾਂ ’ਚ ਵਿਚਰ ਕੇ ਗਰੀਬਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦੇ ਹੱਲ ਕਰ ਰਹੀ ਹੈ ਅਤੇ ਲੋੜਵੰਦ ਲੜਕੀਆਂ ਦੇ ਵਿਆਹ ’ਤੇ 21 ਹਜ਼ਾਰ ਰੁਪਏ ਦਾ ਸ਼ਗਨ ਆਪ ਘਰ ਜਾ ਕੇ ਦਿੱਤਾ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਭਗਵਾਨਪੁਰ ਪਰਿਵਾਰ ਲੋਕ ਭਲਾਈ ਦੇ ਕੰਮਾਂ ਸਮੇਤ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਚਿੰਤਤ ਹੈ ਤੇ ਭਗਵਾਨਪੁਰ ਪਰਿਵਾਰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ’ਚ ਲੋਕਾਂ ਦਾ ਸਾਥ ਚਾਹੁੰਦਾ ਹੈ ਤਾਂ ਕਿ ਵਿਧਾਨ ਸਭਾ ’ਚ ਜਾ ਕੇ ਹਲਕੇ ਦੀ ਨੁਹਾਰ ਬਦਲਣ ਲਈ ਕਾਰਜ ਕੀਤੇ ਜਾ ਸਕਣ। ਇਸ ਮੌਕੇ ’ਤੇ ਗੁਰਸ਼ੇਰ ਸਿੰਘ ਹਨੀ ਬੋਹੜਵਡਾਲਾ, ਮਲਕੀਤ ਸਿੰਘ, ਸੁਖਜਿੰਦਰ ਸਿੰਘ, ਸੰਦੀਪ ਸਿੰਘ, ਹਰਜਿੰਦਰ ਕੌਰ, ਬਲਦੇਵ ਸਿੰਘ, ਗੁਰਨਾਮ ਚੰਦ, ਸਤਨਾਮ ਚੰਦ, ਸੁੱਖਾ ਮਸੀਹ, ਰਜਵੰਤ ਕੌਰ, ਹਰਪ੍ਰੀਤ ਸਿੰਘ ਬੁੱਟਰ, ਹਰਦਾਸ ਸਿੰਘ ਫੌਜੀ, ਮਨਜਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਰਹੇ।
ਪਿਛਲੀ ਖ਼ਬਰ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਪਿੰਡ ਜੌੜਾ ਛੱਤਰਾਂ ਦੀ ਮੇਨ ਬਜ਼ਾਰ ਸੜਕ ਲੋਕਾਂ ਨੂੰ ਸਮਰਪਿਤ ਅਗਲੀ ਖ਼ਬਰ ਜੀ.ਟੀ.ਬੀ. ਇੰਟਰਨੈਸ਼ਨਲ ਸਕੂਲ ਕਲਿਆਣਪੁਰ ਨੇ ਪੰਜਾਬ ਪੁਲਿਸ ਨੂੰ ਟਰੈਫਿਕ ਬੈਰਿਅਰ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।