19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਜੀ.ਟੀ.ਬੀ. ਇੰਟਰਨੈਸ਼ਨਲ ਸਕੂਲ ਕਲਿਆਣਪੁਰ ਨੇ ਪੰਜਾਬ ਪੁਲਿਸ ਨੂੰ ਟਰੈਫਿਕ ਬੈਰਿਅਰ ਸੌਂਪੇ

ਅਜੀਤ ਡੈਸਕ 10-07-2026
ਧਾਰੀਵਾਲ, 9 ਜੁਲਾਈ (ਜੇਮਸ ਨਾਹਰ)-ਮੌਜ਼ੂਦਾ ਸਮੇਂ ’ਚ ਟਰੈਫਿਕ ਨਾਲ ਸਬੰਧਤ ਸਮੱਸਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੀ.ਟੀ.ਬੀ. ਇੰਟਰਨੈਸ਼ਨਲ ਸਕੂਲ ਕਲਿਆਣਪੁਰ ਦੇ ਚੇਅਰਮੈਨ ਸੁਰਜੀਤ ਸਿੰਘ ਨੇ ਮਹਿਸੂਸ ਕੀਤਾ ਕਿ ਸੜਕੀ ਆਵਾਜਾਈ ਨਿਰਵਿਘਨ ਚੱਲਣ ਲਈ ਸੜਕ ’ਤੇ ਟਰੈਫਿਕ ਬੈਰਿਅਰ ਹੋਣੇ ਬਹੁਤ ਜਰੂਰੀ ਹਨ। ਇਸ ਸੰਬੰਧੀ ਉਨ੍ਹਾਂ ਡੀ.ਐੱਸ.ਪੀ. ਕੁਲਵੰਤ ਸਿੰਘ ਮਾਨ ਨਾਲ ਵਿਚਾਰ ਮਸ਼ਵਰਾ ਕੀਤਾ ਤੇ ਧਾਰੀਵਾਲ ਟਰੈਫਿਕ ਪੁਲਿਸ ਨੂੰ 6 ਵੱਡੇ ਟਰੈਫਿਕ ਬੈਰਿਅਰ ਤਿਆਰ ਕਰਵਾ ਕੇ ਪੁਲਿਸ ਪ੍ਰਸ਼ਾਸਨ ਨੂੰ ਭੇਟ ਕੀਤੇ। ਇਸ ਸਬੰਧੀ ਸਕੂਲ ਦੇ ਡਾਇਰੈਕਟਰ ਐਡਵੋਕੇਟ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਲਈ ਸੜਕੀ ਹਾਦਸਿਆਂ ਨੂੰ ਰੋਕਣ ਲਈ ਸਕੂਲ ਮੈਨੇਜ਼ਮੈਂਟ ਵਲੋਂ ਇਹ ਟਰੈਫਿਕ ਬੈਰੀਅਰ ਪੰਜਾਬ ਪੁਲਿਸ ਨੂੰ ਦਿੱਤੇ ਗਏ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਅੱਗੇ ਤੋਂ ਵੀ ਅਜਿਹੇ ਸਮਾਜ ਸੇਵਾ ਦੇ ਮੌਕੇ ਲਈ ਅਸੀਂ ਤਤਪਰ ਰਹਾਂਗੇ। ਇਸ ਮੌਕੇ ਡੀ.ਐੱਸ.ਪੀ. ਕੁਲਵੰਤ ਸਿੰਘ ਮਾਨ ਤੇ ਐੱਸ.ਐੱਚ.ਓ. ਪਰਮਿੰਦਰ ਸਿੰਘ ਸਿੱਧੂ ਨੇ ਸਮੂਹ ਪ੍ਰਬੰਧਕ ਕਮੇਟੀ ਜੀ.ਟੀ.ਬੀ. ਇੰਟਰਨੈਸ਼ਨਲ ਸਕੂਲ ਵਿਖੇ ਆ ਕੇ ਧੰਨਵਾਦ ਕੀਤਾ ਤੇ ਇਸ ਉਪਰਾਲੇ ਲਈ ਉਤਸ਼ਾਹਿਤ ਕੀਤਾ।
ਪਿਛਲੀ ਖ਼ਬਰ ਟੀਮ ਭਗਵਾਨਪੁਰ ਵਲੋਂ ਬੋਹੜਵਡਾਲਾ ਵਿਖੇ ਗੁਰਸ਼ੇਰ ਸਿੰਘ ਹਨੀ ਦੇ ਗ੍ਰਹਿ ਵਿਖੇ ਪ੍ਰਭਾਵਸ਼ਾਲੀ ਮੀਟਿੰਗ ਅਗਲੀ ਖ਼ਬਰ ਐੱਚ.ਆਰ.ਏ ਇੰਟਰਨੈਸ਼ਨਲ ਸਕੂਲ ਵਿਖੇ ਇਨਵੈਸਟਿਚਰ ਸੈਰਾਮਨੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।