01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦੀ ਡੈਮ ਅਧਿਕਾਰੀਆਂ ਨਾਲ ਮੀਟਿੰਗ

ਅਜੀਤ ਡੈਸਕ 09-07-2026
ਸ਼ਾਹਪੁਰ ਕੰਢੀ, 8 ਜੁਲਾਈ (ਰਣਜੀਤ ਸਿੰਘ)-ਪੰਜਾਬ ਸਰਕਾਰ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਰਣਜੀਤ ਸਾਗਰ ਡੈਮ ਤੇ ਸ਼ਾਹਪੁਰ ਕੰਢੀ ਡੈਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬਰਸਾਤ ਦਾ ਮੌਸਮ ਹੋਣ ਕਰਕੇ ਰਣਜੀਤ ਸਾਗਰ ਡੈਮ ਤੇ ਸ਼ਾਹਪੁਰ ਕੰਢੀ ਡੈਮ ਦੇ ਪੱਧਰ ਦੀ ਜਾਣਕਾਰੀ ਹਾਸਲ ਕੀਤੀ। ਡੈਮ ਦੇ ਮੁੱਖ ਇੰਜੀਨੀਅਰ ਵਿਜੇ ਕੁਮਾਰ ਗਰਗ ਤੇ ਸ਼ਾਹਪੁਰ ਕੰਢੀ ਡੈਮ ਦੇ ਮੁੱਖ ਇੰਜੀਨੀਅਰ ਸ਼ੇਰ ਸਿੰਘ ਨੇ ਦੱਸਿਆ ਕਿ ਦੋਹਾਂ ਡੈਮਾਂ ਦੇ ਝੀਲ ਦੇ ਪੱਧਰ ਦੀ ਸਥਿਤੀ ਕੰਟਰੋਲ ਅਧੀਨ ਹੈ। ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 402.50 ਮੀਟਰ ਹੈ। ਜਦੋਂ ਕਿ ਝੀਲ ਦੀ ਸਮਰੱਥਾ 404.50 ਮੀਟਰ ਹੈ। ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 503.40 ਮੀਟਰ ਹੈ। ਜਦੋਂ ਕਿ ਰਣਜੀਤ ਸਾਗਰ ਡੈਮ ਦੀ ਝੀਲ ਦੀ ਸਮਰੱਥਾ 527.90 ਮੀਟਰ ਹੈ, ਜੋ ਕਿ ਖਤਰੇ ਦੇ ਨਿਸ਼ਾਨ ਤੋਂ ਲਗਭਗ 24 ਮੀਟਰ ਘੱਟ ਹੈ। ਮੁੱਖ ਇੰਜੀਨੀਅਰ ਨੇ ਮੰਤਰੀ ਸਾਹਿਬ ਨੂੰ ਦੱਸਿਆ ਕਿ ਦੋਹਾਂ ਡੈਮਾਂ ਦੇ ਫਲੱਡ ਗੇਟਾਂ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾ ਚੁੱਕੀ ਹੈ, ਜੋ ਕਿ ਖਤਰੇ ਸਮੇਂ ਖੋਲ੍ਹੇ ਜਾ ਸਕਦੇ ਹਨ। ਇਸ ਮੌਕੇ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਇੰਚਾਰਜ ਸਵਰਨ ਸਲਾਰੀਆ, ਹਲਕਾ ਸੰਗਠਨ ਇੰਚਾਰਜ ਭਾਰਤਵਾਜ, ਸੋਹਨ ਲਾਲ ਅਤੇ ਅਧਿਕਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਮੈਜਿਸਟਰੇਟ ਵਲੋਂ ਪ੍ਰੇਗਾਬਾਲੀਨ ਦਵਾਈ ਦੀ ਖੁੱਲ੍ਹੀ ਵਰਤੋਂ ’ਤੇ ਪਾਬੰਦੀ ਦੇ ਹੁਕਮ ਜਾਰੀ ਅਗਲੀ ਖ਼ਬਰ ਪੀ.ਸੀ.ਏ. ਦੇ ਪੰਜਾਬ ਸਟੇਟ ਇੰਟਰ-ਡਿਸਟ੍ਰਿਕਟ ਟੂਰਨਾਮੈਂਟ ’ਚ ਪਠਾਨਕੋਟ ਅੰਡਰ-19 ਟੀਮ ਦੀ ਸ਼ਾਨਦਾਰ ਜਿੱਤ ਗੁਰਦਾਸਪੁਰ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।