01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਮੂਹ ਦਿਵਿਆਂਗਜਨਾਂ ਨੇ ਕਮਿਸ਼ਨਰ ਨਿਯੁਕਤ ਕਰਨ ਲਈ ਮੁੱਖ ਮੰਤਰੀ ਦੇ ਨਾਂਅ ਭੇਜਿਆ ਮੰਗ ਪੱਤਰ

ਅਜੀਤ ਡੈਸਕ 09-07-2026
ਗੁਰਦਾਸਪੁਰ, 8 ਜੁਲਾਈ (ਅਸ਼ੋਕ ਸ਼ਰਮਾ)-ਪੰਜਾਬ ਦੇ ਸਮੂਹ ਵਿਦਿਆਂਗਜਨਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜ ਕੇ ਕਮਿਸ਼ਨਰ ਨਿਯੁਕਤ ਕਰਨ ਦੇ ਨਾਲ ਨਾਲ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਰਾਜੀਵ ਸ਼ਰਮਾ ਨੇ ਮੰਗ ਪੱਤਰ ਦੀ ਕਾਪੀ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ’ਚ ਦਿਵਿਆਂਗਜਨਾਂ ਦੇ ਕਮਿਸ਼ਨਰ ਦੀ ਪੱਕੀ ਨਿਯੁਕਤੀ ਨਾ ਹੋਣ ਕਾਰਨ ਸੂਬੇ ਦੇ ਲੱਖਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਸੰਵਿਧਾਨ ਤੇ ਕਾਨੂੰਨੀ ਹੱਕਾਂ ਦਾ ਸਿੱਧੇ ਤੌਰ ’ਤੇ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਕਮਿਸ਼ਨਰ ਦੀ ਨਿਯੁਕਤੀ ਨਾ ਹੋਣ ਕਾਰਨ ਪੰਜਾਬ ਦੇ ਦਿਵਿਆਂਗ ਆਪਣੇ ਰੋਜ਼ਾਨਾ ਜੀਵਨ, ਸਰਕਾਰੀ ਭੱਤਿਆਂ, ਸਿੱਖਿਆ, ਰੁਜ਼ਗਾਰ ਤੇ ਹੋਰ ਮੰਗਾਂ ਦੇ ਇਨਸਾਫ਼ ਲਈ ਦਰ ਦਰ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਸਾਲ 2016 ਵਿਚ ਪਾਸ ਕੀਤਾ ਰਾਈਟਸ ਆਫ਼ ਪਰਸਨਜ਼ ਡਿਸਅਬਿਲੀਟੀਜ਼ ਕੋਈ ਸਧਾਰਨ ਭਲਾਈ ਨੀਤੀ ਨਹੀਂ ਹੈ, ਬਲਕਿ ਸੰਯੁਕਤ ਰਾਸ਼ਟਰ ਦੇ ਦਿਵਿਆਂਗਜਨਾਂ ਦੇ ਅਧਿਕਾਰਾਂ ਤਹਿਤ ਬਣਾਇਆ ਗਿਆ ਸੀ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਦਿਵਿਆਂਗਜਨਾਂ ਦੀਆਂ ਸਮੇਂ ਸਿਰ ਲੋੜਾਂ ਪੂਰੀਆਂ ਕਰਨ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਬੀ.ਸੀ ਵਿੰਗ ਦੀ ਮੀਟਿੰਗ ’ਚ ਜਥੇ: ਗਾਬੜੀਆ ਵਲੋਂ ਪਾਰਟੀ ਨੂੰ ਮਜਬੂਤ ਕਰਨ ਲਈ ਵਰਕਰਾਂ ਦੀਆਂ... ਅਗਲੀ ਖ਼ਬਰ ਅੱਬਲਖੈਰ ਤੋਂ ਬਰਿਆਰ ਜਾਣ ਵਾਲੀ ਸੰਪਰਕ ਸੜਕ ’ਚ ਡੂੰਘੇ ਟੋਇਆਂ ਨਾਲ ਹੋ ਰਹੇ ਹਾਦਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।