14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਾਂਝਾ ਮਸੀਹ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਮਸੀਹ ਭਾਈਚਾਰੇ ਦੀ ਪਲੇਠੀ ਮੀਟਿੰਗ ਹੋਈ

ਅਜੀਤ ਡੈਸਕ 05-07-2026
aਗੁਰਦਾਸਪੁਰ, 4 ਜੁਲਾਈ (ਚੱਕਰਾਜਾ)-ਸਾਂਝਾ ਮਸੀਹ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਮਸੀਹ ਭਾਈਚਾਰੇ ਦੀ ਪਲੇਠੀ ਮੀਟਿੰਗ ਸਾਲਵੇਸ਼ਨ ਆਰਮੀ ਹੈਡ ਕੁਆਰਟਰ ਵਿਖੇ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਮੁਨੱਵਰ ਮਸੀਹ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੂਰੇ ਪੰਜਾਬ ਤੋਂ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ। ਇਸ ਮੌਕੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੀਟਿੰਗ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਬਿਧੀਪੁਰ ਗਰਾਉਂਡ ਧਾਰੀਵਾਲ ਵਿਖੇ ਹੋਣ ਵਾਲੇ ਸਾਂਝਾ ਮਸੀਹ ਸੰਮੇਲਨ ਵਿਚ ਪਹਿਲਾਂ ਨਾਲੋਂ ਦੋ ਗੁਣਾਂ ਵੱਧ ਲੋਕ ਇਸ ਸੰਮੇਲਨ ਵਿਚ ਸ਼ਾਮਿਲ ਹੋਣਗੇ। ਇਸ ਮੌਕੇ ਸੰਮੇਲਨ ਦੀ ਸਫਲਤਾ ਲਈ ਬੁਲਾਰਿਆਂ ਨੇ ਕਿਹਾ ਕਿ ਉਹ ਪ੍ਰਣ ਕਰਦੇ ਹਨ ਕਿ ਰੋਜ਼ਾਨਾ ਇਸ ਸੰਮੇਲਨ ਲਈ ਪ੍ਰਾਰਥਨਾ ਕਰੀਏ ਤੇ ਵਰਤ ਰੱਖੀਏ। ਉਨ੍ਹਾਂ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਤੇ ਪਿਆਰ ਨੂੰ ਅੱਗੇ ਵਧਾਉਣ, ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਛੁਟਕਾਰਾ ਦੇਣ ਤੇ ਪ੍ਰਮੇਸ਼ਵਰ ਨਾਲ ਸਹੀ ਰਿਸ਼ਤਾ ਜੋੜਨ ਲਈ ਇਹ ਸੰਮੇਲਨ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸੰਮੇਲਨ 28, 29 ਤੇ 30 ਸਤੰਬਰ ਅਤੇ 1 ਅਕਤੂਬਰ ਚਾਰ ਦਿਨ ਚੱਲੇਗਾ ਜੋ ਨਿਰੋਲ ਧਾਰਮਿਕ ਹੋਵੇਗਾ। ਜਿਸ ਵਿਚ ਮਿਸ਼ਨਾਂ ਤੇ ਸੰਸਥਾਵਾਂ ਦੇ ਮੁਖੀਆਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਜਾਵੇਗਾ। ਜਦੋਂ ਕਿ ਦੇਸ਼ ਵਿਦੇਸ਼ ਤੋਂ ਵੀ ਲੋਕ ਪਹੁੰਚਣਗੇ। ਇਸ ਮੌਕੇ ਮੇਜਰ ਇਮਾਨੂੰਅਲ ਤੇ ਉਨ੍ਹਾਂ ਦੀ ਪੂਰੀ ਟੀਮ, ਸਾਬਕਾ ਮੈਂਬਰ ਘੱਟ ਗਿਣਤੀ ਕਮਿਸ਼ਨ ਯਾਕੂਬ ਮਸੀਹ, ਪ੍ਰਧਾਨ ਹਮੀਦ ਮਸੀਹ ਜਲੰਧਰ, ਯੂਥ ਪ੍ਰਧਾਨ ਪ੍ਰਿੰਸ ਮਸੀਹ, ਰਜਿਸਟਰਾਰ ਰਾਕੇਸ਼ ਵਿਲੀਅਮ, ਬਿਸ਼ਪ ਸਰਦੂਲ, ਬਿਸ਼ਪ ਰਾਜ ਜਲੰਧਰ, ਬਿਸ਼ਪ ਪੈਟ੍ਰਿਕ, ਮੇਜਰ ਮੰਗਾ, ਕਰਨਲ ਤਰਸੇਮ, ਮੇਜਰ ਲਾਡੀ, ਮੇਜਰ ਅਸ਼ੋਕ, ਪਾਸਟਰ ਅਨੈਤ, ਪਾਸਟਰ ਜੇਮਸ, ਸਰਪੰਚ ਅਨਵਰ ਮਸੀਹ ਮੰਗਲ ਹੁਸੈਨ, ਸੋਨੂੰ ਸੰਘਰ, ਲਾਲ ਮਸੀਹ, ਅਲਬਰਟ ਡਡਵਾਂ, ਪ੍ਰਕਾਸ਼ ਮਸੀਹ, ਨਿਰਮਲ ਬੱਲ, ਵਿਕਟਰ ਮਸੀਹ ਤੋਂ ਇਲਾਵਾ ਯੂਥ ਸਰਗਰਮ ਆਗੂ ਜ਼ੋਨ ਕੋਟਲੀ ਤੇ ਸਾਥੀ ਹਾਜ਼ਰ ਸਨ।
ਪਿਛਲੀ ਖ਼ਬਰ ਰਾਵੀ ਦਰਿਆ ਦੇ ਪੱਤਨ ਮਕੌੜਾ ’ਤੇ ਬਣੇ ਪਲਟੂਨ ਪੁਲ ਨੂੰ ਚੁੱਕਣ ਦਾ ਕੰਮ ਆਰੰਭ ਅਗਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਵਲੋਂ ਕਰਵਾਏ ਸਮਾਗਮ ਦੌਰਾਨ ਡਾਕਟਰ ਨਿਰਮਲ ਸਿੰਘ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।