14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਯੂਨਾਈਟਿਡ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹਿਰੀ ਅਤੇ ਸਬ ਅਰਬਨ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 05-07-2026
aਬਟਾਲਾ, 4 ਜੁਲਾਈ (ਸਤਿੰਦਰ ਸਿੰਘ)-ਯੂਨਾਈਟਿਡ ਪੈਨਸ਼ਨਰਜ਼ ਐਸੋਸੀਏਸ਼ਨ (ਪਾਵਰਕਾਮ ਅਤੇ ਟ੍ਰਾਂਸਕੋ) ਸ਼ਹਿਰੀ ਅਤੇ ਸਬ ਅਰਬਨ ਮੰਡਲ ਬਟਾਲਾ ਦੀ ਮਹੀਨਾਵਾਰ ਮੀਟਿੰਗ ਸਬ ਅਰਬਨ ਮੰਡਲ ਬਟਾਲਾ ਦੇ ਦਫ਼ਤਰ ਨਜ਼ਦੀਕ ਸੈਂਟਰ ਸਟੋਰ ਬਟਾਲਾ ਵਿਖੇ ਮੁਖਤਾਰ ਸਿੰਘ ਦੀ ਪ੍ਰਧਾਨਕੀ ਹੇਠ ਹੋਈ। ਇਸ ਮੌਕੇ ਹਰਜੀਤ ਸਿੰਘ ਟਰਪਈ ਕਨਵੀਨਰ ਜ਼ਿਲ੍ਹਾ ਗੁਰਦਾਸਪੁਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਆਲੋਚਣਾ ਕੀਤੀ। ਉਨ੍ਹਾਂ ਕਿਹਾ ਕਿ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਡੀ.ਏ. ਦੇਣ ਲਈ ਕਿਹਾ ਹੈ, ਪਰ ਸਰਕਾਰ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ। ਸਾਰਾ ਮੁਲਾਜ਼ਮ ਵਰਗ ਅਤੇ ਪੈਨਸ਼ਨਰਜ਼ ਸਰਕਾਰ ਦੇ ਫ਼ੈਸਲੇ ਤੋਂ ਨਾਖੁਸ਼ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਹੋਰ ਸਕੀਮਾਂ ਲਈ ਪੈਸੇ ਹਨ, ਪਰ ਮੁਲਾਜ਼ਮਾਂ ਲਈ ਕੋਈ ਸਕੀਮ ਨਹੀਂ, ਸਮਾਂ ਆਉਣ ’ਤੇ ਮੁਲਾਜ਼ਮ ਵਰਗ ਇਸ ਦਾ ਜਵਾਬ ਜਰੂਰ ਦੇਣਗੇ। ਇਸ ਮੌਕੇ ਸੁਰਜੀਤ ਸਿੰਘ ਅਮਰਗੜ੍ਹ, ਹਰਦੀਪ ਸਿੰਘ, ਅਸ਼ਵਨੀ ਕੁਮਾਰ ਸ਼ਰਮਾ, ਜਸਵੰਤ ਸਿੰਘ, ਕਸ਼ਮੀਰ ਸਿੰਘ, ਰਾਬਿਨ ਮਸੀਹ, ਸਰਤਾਜ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਾਰਿਸ ਮਸੀਹ ਰਹੀਮਾਬਾਦ ਵਲੋਂ ਡੀ.ਆਈ.ਜੀ. ਹਰਮਨਬੀਰ ਸਿੰਘ ਗਿੱਲ ਨਾਲ ਵਿਸ਼ੇਸ਼ ਮੁਲਾਕਾਤ ਅਗਲੀ ਖ਼ਬਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਕਸ਼ਮੀਰ ਸਿੰਘ ਦੀ ਸੇਵਾ ਸੰਪੂਰਨਤਾ ’ਤੇ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।