06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਇਨਰਵੀਲ ਕਲੱਬ ਗ੍ਰੇਟਰ ਦੀ ਨਵੀਂ ਟੀਮ ਨੇ ਸੰਭਾਲਿਆ ਅਹੁਦਾ ਕਾਲੀ ਮਾਤਾ ਮੰਦਰ ਵਿਖੇ ਮੱਥਾ ਟੇਕ ਲਿਆ ਆਸ਼ੀਰਵਾਦ

ਅਜੀਤ ਡੈਸਕ 04-07-2026
ਪਠਾਨਕੋਟ, 3 ਜੁਲਾਈ (ਸੰਧੂ)-ਇਨਰਵੀਲ ਕਲੱਬ ਪਠਾਨਕੋਟ ਗ੍ਰੇਟਰ ਦੀ ਨਵ-ਨਿਯੁਕਤ ਪ੍ਰਧਾਨ ਪੂਜਾ ਗੁਪਤਾ ਨੇ ਆਪਣੀ ਨਵੀਂ ਟੀਮ ਨਾਲ ਰਸਮੀ ਤੌਰ ‘ਤੇ ਅਹੁਦਾ ਸੰਭਾਲ ਲਿਆ। ਇਸ ਮੌਕੇ ਪ੍ਰਧਾਨ ਪੂਜਾ ਗੁਪਤਾ, ਸਕੱਤਰ ਨਿਸ਼ਾ, ਖ਼ਜ਼ਾਨਚੀ ਲਕਸ਼ਮੀ ਮਹਾਜਨ ਤੇ ਮੈਂਬਰ ਪੂਨਮ ਸੈਣੀ ਤੇ ਜੋਤੀ ਗੌਤ੍ਰ ਨੇ ਇਤਿਹਾਸਕ ਕਾਲੀ ਮਾਤਾ ਮੰਦਰ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਸਮਾਜ ਸੇਵਾ, ਮਹਿਲਾ ਸਸ਼ਕਤੀਕਰਨ, ਸਿੱਖਿਆ, ਸਿਹਤ ਤੇ ਲੋਕ ਭਲਾਈ ਲਈ ਸਮਰਪਿਤ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ। ਪ੍ਰਧਾਨ ਪੂਜਾ ਗੁਪਤਾ ਨੇ ਕਿਹਾ ਕਿ ਕਲੱਬ ਦੀ ਸਮੁੱਚੀ ਟੀਮ ਸਮਾਜ ਭਲਾਈ ਨਾਲ ਜੁੜੇ ਕਾਰਜਾਂ ਨੂੰ ਪਹਿਲ ਦੇਵੇਗੀ ਤੇ ਲੋਕ ਸੇਵਾ ਲਈ ਨਵੀਆਂ ਪਹਿਲਕਦਮੀਆਂ ਕਰੇਗੀ।
ਪਿਛਲੀ ਖ਼ਬਰ ਲਗਾਤਾਰ ਕਰਜ਼ਾ ਲੈ ਕੇ ਪੰਜਾਬ ਦੇ ਭਵਿੱਖ ਨੂੰ ਗਿਰਵੀ ਰੱਖ ਰਹੀ ਸੂਬਾ ਸਰਕਾਰ- ਸੁਰਿੰਦਰ ਸਿੰਘ ਕਨਵਰ ਮਿੰਟੂ ਅਗਲੀ ਖ਼ਬਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਮਹਿਲਾਵਾਂ ਦੇ ਸਨਮਾਨ ਤੇ ਆਰਥਿਕ ਸਸ਼ਕਤੀਕਰਨ ਵੱਲ ਇਤਿਹਾਸਕ ਉਪਰਾਲਾ-ਠੇਕੇਦਾਰ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।