11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮੋਟਰਸਾਈਕਲ ਤੇ ਸਕੂਟੀ ਦੀ ਟੱਕਰ ’ਚ 2 ਜ਼ਖ਼ਮੀ

ਅਜੀਤ ਡੈਸਕ 03-07-2026
ਬਟਾਲਾ, 2 ਜੂਲਾਈ (ਰਾਕੇਸ਼ ਰੇਖੀ)- ਬਟਾਲਾ-ਗੁਰਦਾਸਪੁਰ ਰਾਸ਼ਟਰੀ ਉੱਚ ਮਾਰਗ ’ਤੇ ਨੌਸ਼ਹਿਰਾ ਮੱਝਾ ਸਿੰਘ ਨੇੜੇ ਮੋਟਰ ਸਾਇਕਲ ’ਤੇ ਸਕੂਟੀ ਦਰਮਿਆਨ ਹੋਈ ਟੱਕਰ ’ਚ ਦੋਹਾਂ ਵਾਹਨਾ ਦੇ ਚਾਲਕ ਜਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ। ਐਸ.ਐਸ.ਐਫ ਦੇ ਏ.ਐਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਫੋਰਸ ਹਾਦਸੇ ਦੀ ਸੂਚਨਾ ਦਿੱਤੀ ਜਿਸ ’ਤੇ ਫੋਰਸ ਦੀ ਟੀਮ ਜਿਸ ’ਚ ਸਿਪਾਈ ਜਗਰੂਪ ਸਿੰਘ ਤੇ ਕਰਮਵੀਰ ਸਿੰਘ ਵੀ ਸ਼ਾਮਿਲ ਸਨ, ਤਰੁੰਤ ਮੌਕੇ ’ਤੇ ਪਹੁੰਚੇ। ਫੋਰਸ ਨੂੰ ਮਿਲੀ ਜਾਣਕਾਰੀ ਅਨੁਸਾਰ ਧੀਰਾ ਸਿੰਘ ਪੁੱਤਰ ਮੁੱਖਾ ਵਾਸੀ ਪਿੰਡ ਚੱਕ ਭੰਗਵਾਂ ਆਪਣੀ ਐਕਟਿਵਾ ਨੰਬਰ ਪੀਬੀ 06-ਏਟੀ-3323 ’ਤੇ ਸਵਾਰ ਹੋ ਕੇ ਜਾ ਰਿਹਾ ਸੀ ।ਸਾਹਮਣੇ ਤੋਂ ਗਲਤ ਦਿਸ਼ਾਂ ਤੋਂ ਆ ਰਹੇ ਮੋਟਰਸਾਇਕਲ ਸਵਾਰ ਜਸ਼ਨਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਤਕੋਹਾ ਨੇ ਐਟਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਐਕਟਿਵਾ ਸਵਾਰ ਧੀਰਾ ਸਿੰਘ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਤੇ ਮੋਟਰ ਸਾਇਕਲ ਚਾਲਕ ਜਸ਼ਨਪ੍ਰੀਤ ਸਿੰਘ ਵੀ ਜ਼ਖ਼ਮੀ ਹੋ ਗਿਆ। ਸੜਕ ਸਰੁੱਖਿਆ ਦੇ ਕਰਮਚਾੀਰਆਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਪਿਛਲੀ ਖ਼ਬਰ ਹੜ੍ਹ ਨਾਲ ਪਿਛਲੇ ਵਰ੍ਹੇ ਹੋਈ ਤਬਾਹੀ ਪਿੱਛੋਂ ਅਜੇ ਤੱਕ ਮੰਡ ਬਾਊਪੁਰ ਦੇ ਟਾਪੂਨੁਮਾ ਪਿੰਡਾਂ ਦੇ ਲੋਕ ਆਪਣੇ ਪੈਰਾਂ ’ਤੇ ਖੜ... ਅਗਲੀ ਖ਼ਬਰ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਨਵੇਂ ਐਸ.ਐਚ.ਓ. ਨੇ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।