08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਬਿਜਲੀ ਮੁਲਾਜ਼ਮ ਤੇ ਪੈਨਸ਼ਨਰ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਪ੍ਰਦਰਸ਼ਨ ਕਰਨਗੇ-ਬੱਲਪੁਰੀਆਂ

ਅਜੀਤ ਡੈਸਕ 28-06-2026
ਬਟਾਲਾ, 27 ਜੂਨ (ਸਤਿੰਦਰ ਸਿੰਘ)-ਇੰਪਲਾਈਜ਼ ਫੈਡਰੇਸ਼ਨ ਚਾਹਲ ਦੀ ਮੀਟਿੰਗ ਵਿਚ ਫੈਸਲਾ ਕੀਤਾ ਕਿ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਸੰਬੰਧ ਵਿਚ ਸਾਰੀਆਂ ਜਥੇਬੰਦੀਆਂ ਦੇ ਸਾਂਝੇ ਫੈਸਲੇ ਮੁਤਾਬਿਕ ਜਥੇਬੰਦੀ ਦੇ ਆਗੂ ਤੇ ਵਰਕਰ 28 ਜੁਨ ਨੂੰ ਮੁੱਖ ਮੰਤਰੀ ਦੀ ਰਿਹਾਇਸ ਵੱਲ ਮਾਰਚ ਕਰ ਕੇ ਪ੍ਰਦਰਸ਼ਨ ਕਰਨਗੇ। ਮੀਟਿੰਗ ਸੰਬੰਧੀ ਗੁਰਵੇਲ ਸਿੰਘ ਬੱਲਪੁਰੀਆਂ ਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਸਰਕਾਰ ਨੇ ਜਥੇਬੰਦੀਆਂ ਨਾਲ ਤਿੰਨ ਮੀਟਿੰਗਾਂ ਕਰ ਕੇ ਵੀ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕੀਤੇ, ਸਗੋਂ ਲਗਾਤਾਰ ਲਾਰੇਬਾਜ਼ੀ ਕਰ ਕੇ ਮੁਲਾਜ਼ਮਾਂ ਦੇ ਸੰਘਰਸ਼ਾਂ ਨੂੰ ਤਾਰਪੀਡੋ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੰਨਿਆ ਸੀ ਕਿ ਬਿਜਲੀ ਨਿਗਮ ਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਵਿਚ 45000 ਹਜ਼ਾਰ ਆਸਾਮੀਆਂ ਖਾਲੀ ਪਈਆਂ ਹਨ, ਇਨ੍ਹਾਂ ਆਸਾਮੀਆਂ ’ਤੇ ਥਰਮਲਾਂ ਤੇ ਹੋਰਨਾਂ ਦਫਤਰਾਂ ਵਿਚ ਕੰਮ ਕਰਦੇ ਆਊਟ ਸੋਰਸਿਸ ’ਤੇ ਕੰਮ ਕਰਦੇ ਕਾਮੇ ਪੱਕੇ ਕੀਤੇ ਜਾਣਗੇ। ਲਾਇਨਮੈਨਾਂ ਤੇ ਸਹਾਇਕ ਲਾਇਨਮੈੇਨਾਂ ਸਮੇਤ ਕਲੈਰੀਕਲ, ਅਕਾਊਟਸ਼ ਤੇ ਬਾਕੀ ਟੈਕਨੀਕਲ ਵਰਗ ਦੀਆਂ ਆਸਾਮੀਆਂ ਰੈਗੂਲਰ ਸਕੇਲ ਵਿਚ ਭਰੀਆਂ ਜਾਣਗੀਆਂ। ਜਥੇਬੰਦੀ ਨੇ ਮੁਲਾਜ਼ਮਾਂ ’ਤੇ ਧੱਕੇ ਨਾਲ ਮੋਬਾਈਲ ਫੋਨ ਸੌਪਣ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੋਬਾਇਲ ਖਰੀਦਣ ਦੇ ਘਪਲੇ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਲਾਜ਼ਮਾਂ ਦੇ ਮਸਲਿਆਂ ਸੰਬੰਧੀ ਹੱਠ ਧਰਮੀ ਧਾਰਨ ਕੀਤੀ ਹੋਈ ਹੈ। ਮੁਲਾਜ਼ਮ ਤੇ ਪੈਨਸ਼ਨਰ ਆਮ ਚੋਣਾਂ ਵਿਚ ਸਰਕਾਰ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮੁਲਾਜ਼ਮ ਤੇ ਲੋਕ ਨੀਤੀ ਦੇ ਵਿਰੋਧ ਵਿਚ ਸੰਘਰਸ਼ ਤੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ 28 ਜੂਨ ਦੇ ਧਰਨੇ ਤੋਂ ਬਾਅਦ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਜਾਣਗੇ ਤੇ ਪੈਨਸ਼ਨਰ ਸਮੂੁਹਿਕ ਗ੍ਰਿਫਤਾਰੀਆਂ ਦੇਣਗੇ। ਮੀਟਿੰਗ ’ਚ ਜਥੇਬੰਦੀ ਦੇ ਸੂਬਾਈ ਆਗੂ ਪੁਰਨ ਸਿੰਘ ਖਾਈ, ਬਲਜੀਤ ਸਿੰਘ ਬਰਾੜ, ਰਾਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਘੱਗਾ, ਹਰਬੰਸ ਸਿੰਘ ਦੀਦਾਰਗੜ੍ਹ, ਹਰਵਿੰਦਰ ਸਿੰਘ ਚੱਠਾ, ਸਲਵਿੰਦਰ ਕੁਮਾਰ, ਰਿਸੂ ਅਰੋੜਾ, ਗੁਰਦੀਪ ਸਿੰਘ ਬੋਲੜਕਲਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਲਾ ਅਫਗਾਨਾ ਬਿਜਲੀ ਘਰ ਮੂਹਰੇ ਬਿਜਲੀ ਕੱਟਾਂ ਖਿਲਾਫ਼ ਕੀਤਾ ਚੱਕਾ ਜਾਮ ਅਗਲੀ ਖ਼ਬਰ ਮੈਡੀਕਲ ਸਟੋਰ ’ਤੇ ਛਾਪੇਮਾਰੀ ਦੌਰਾਨ ਦੇਸੀ ਸ਼ਰਾਬ ਦੀਆਂ ਬੋਤਲਾਂ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।