08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮੈਡੀਕਲ ਸਟੋਰ ’ਤੇ ਛਾਪੇਮਾਰੀ ਦੌਰਾਨ ਦੇਸੀ ਸ਼ਰਾਬ ਦੀਆਂ ਬੋਤਲਾਂ ਬਰਾਮਦ

ਅਜੀਤ ਡੈਸਕ 28-06-2026
ਫਤਹਿਗੜ੍ਹ ਚੂੜੀਆਂ, 27 ਜੂਨ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨ ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਤੇ ਡਰੱਗ ਇੰਸਪੈਕਟਰ ਵਲੋਂ ਮਾਰੀ ਛਾਪੇਮਾਰੀ ਦੌਰਾਨ ਗੁਰਦੇਵ ਮੈਡੀਕਲ ਸਟੋਰ ਘਣੀਏ ਕੇ ਬਾਂਗਰ ’ਚੋਂ ਕਰੀਬ ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ਜਾਣਕਾਰੀ ਡਰੱਗ ਇੰਸਪੈਕਟਰ ਤੇ ਸੰਬੰਧਿਤ ਪੁਲਿਸ ਵਲੋਂ ਲੈਪਟਾਪ ਪ੍ਰਿੰਟਰ ਤੇ ਤਫਤੀਸ਼ੀ ਕਿੱਟ ਲੈ ਕੇ ਅਚਨਚੇਤ ਮੈਡੀਕਲ ਸਟੋਰਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਜਦੋਂ ਘਣੀਏ ਕੇ ਬਾਂਗਰ ਅੱਡੇ ਉਪਰ ਸਥਿਤ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਪਰਲੀ ਮੰਜ਼ਿਲ ਉੱਪਰ ਜਿਥੇ ਰਸੋਈ ਦਾ ਸਾਮਾਨ ਵਗੈਰਾ ਪਿਆ ਹੋਇਆ ਸੀ, ਉਥੋਂ ਪੈਪਸੀ ਦੀਆਂ ਦੋ-ਦੋ ਲੀਟਰ ਵਾਲੀਆਂ ਬੋਤਲਾਂ ਵਿਚ ਦੇਸੀ ਸ਼ਰਾਬ ਪਈ ਹੋਈ ਸੀ। ਪੁਲਿਸ ਦੇਖ ਕੇ ਇਕ ਵਿਅਕਤੀ ਸ਼ਰਾਬ ਦੀਆਂ ਬੋਤਲਾਂ ਨੂੰ ਅੱਗੇ ਪਿੱਛੇ ਕਰਨ ਲੱਗਾ, ਜਿਸ ਨੂੰ ਪੁਲਿਸ ਕਰਮਚਾਰੀਆਂ ਨੇ ਕਾਬੂ ਕਰ ਲਿਆ, ਜਿਸ ਨੇ ਆਪਣਾ ਨਾਂਅ ਹਰਚਰਨ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਘਣੀਏ ਕੇ ਬਾਂਗਰ ਦੱਸਿਆ। ਇਸ ਮੌਕੇ ਜਦੋਂ ਉਕਤ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਹ ਨਾਜਾਇਜ਼ ਦੇਸੀ ਸ਼ਰਾਬ ਪਾਈ ਗਈ ਅਤੇ ਨਾ ਹੀ ਉਕਤ ਵਿਅਕਤੀ ਵਲੋਂ ਸ਼ਰਾਬ ਦਾ ਕੋਈ ਬਿੱਲ ਪੇਸ਼ ਕੀਤਾ ਗਿਆ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਡਰੱਗ ਇੰਸਪੈਕਟਰ ਨੇ ਪੁਲਿਸ ਦੀ ਹਾਜ਼ਰੀ ਵਿਚ ਉਥੋਂ ਇਤਰਾਜਯੋਗ ਦਵਾਈਆਂ ਦੀ ਖੇਪ ਵੀ ਬਰਾਮਦ ਕੀਤੀ ਹੈ, ਜਿਨ੍ਹਾਂ ਨੂੰ ਸੀਲ ਕਰ ਕੇ ਵੱਖਰੇ ਤੌਰ ’ਤੇ ਕਾਰਵਾਈ ਸ਼ੁਰੂ ਕੀਤੀ ਹੈ। ਪੁਲਿਸ ਨੇ ਅਗਲੇਰੀ ਕਾਰਵਾਈ ਕਰਦਿਆਂ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਹੈ।
ਪਿਛਲੀ ਖ਼ਬਰ ਬਿਜਲੀ ਮੁਲਾਜ਼ਮ ਤੇ ਪੈਨਸ਼ਨਰ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਪ੍ਰਦਰਸ਼ਨ ਕਰਨਗੇ-ਬੱਲਪੁਰੀਆਂ ਅਗਲੀ ਖ਼ਬਰ ਹਰਜਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਫੁੱਲੋਖਾਰੀ ਨਵੇਂ ਹਲਕਾ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।