12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਵਲੋਂ ਤਿੰਨ ਰੋਜ਼ਾ ਯੋਗਾ ਕੈਂਪ ਦੀ ਸ਼ੁਰੂਆਤ

ਅਜੀਤ ਡੈਸਕ 19-06-2026
ਪਠਾਨਕੋਟ,18 ਜੂਨ (ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਸ਼ਾਖਾ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਭਵਨ, ਡਿਫੈਂਸ ਕਾਲੋਨੀ ਛਤਵਾਲ ਵਿਖੇ ਤਿੰਨ ਰੋਜ਼ਾ ਯੋਗਾ ਕੈਂਪ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਦਾ ਆਗਾਜ਼ ਭਾਰਤ ਮਾਤਾ ਦੇ ਚਿੱਤਰ ਅੱਗੇ ਦੀਪ ਜਗਾ ਕੇ ਕੀਤਾ ਗਿਆ। ਇਸ ਮੌਕੇ ਪਤੰਜਲੀ ਯੋਗ ਸਮਿਤੀ ਦੇ ਯੋਗ ਗੁਰੂ ਲਖਵਿੰਦਰ ਸਿੰਘ, ਸੁਨੀਤਾ ਤੇ ਜੋਗਿੰਦਰ ਕੁਮਾਰ ਨੇ ਯੋਗ ਦੀਆਂ ਵੱਖ-ਵੱਖ ਕਿਰਿਆਵਾਂ ਕਰਵਾਈਆਂ। ਯੋਗ ਗੁਰੂ ਲਖਵਿੰਦਰ ਸਿੰਘ ਨੇ ਕਿਹਾ ਕਿ ਯੋਗ ਸਰੀਰ ਨੂੰ ਤੰਦਰੁਸਤ, ਮਨ ਨੂੰ ਸ਼ਾਂਤ ਤੇ ਜੀਵਨ ਨੂੰ ਸੰਤੁਲਿਤ ਬਣਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਕੁਦਰਤੀ ਸਾਧਨ ਹੈ। ਇਸ ਮੌਕੇ ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ, ਪ੍ਰਾਂਤ ਮੀਡੀਆ ਪ੍ਰਭਾਰੀ ਡਾ: ਮਨੂ ਸ਼ਰਮਾ, ਕੁਲਭੂਸ਼ਣ ਖਜੂਰੀਆ, ਅਨਿਲ ਸ਼ਰਮਾ, ਅਮਰਜੀਤ ਸਿੰਘ, ਸੁਰਜੀਤ ਸਿੰਘ, ਕੁਲਦੀਪ ਗੁਲੇਰੀਆ, ਸੁਰਿੰਦਰ ਮੋਹਨ ਮਹਿਤਾ, ਰਮੇਸ਼ ਸ਼ਰਮਾ, ਰਾਜਿੰਦਰ ਕੁਮਾਰ, ਡੀ.ਕੇ. ਸ਼ਰਮਾ, ਮੋਹਿੰਦਰ ਸਿੰਘ, ਸੁਨੀਤਾ ਜੀ, ਜੋਗਿੰਦਰ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਤੈਅ ਸਮੇਂ ਅੰਦਰ ਕੀਤਾ ਜਾਵੇਗਾ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ: ਗੁਰਦੀਪ ਰੰਧਾਵਾ ਅਗਲੀ ਖ਼ਬਰ ਵੀਲਾ ਤੇਜਾ ਦੇ ਸਾਲਾਨਾ ਜੋੜ ਮੇਲੇ ’ਤੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਹਾਜ਼ਰੀ ਲਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।