12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਦਰਗਾਹ ਸ਼ਰੀਫ ਭਗਵਾਨਪੁਰ ਪੱਤੀ ਮਾਹਲ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ

ਅਜੀਤ ਡੈਸਕ 19-06-2026
ਕੋਟਲੀ ਸੂਰਤ ਮੱਲ੍ਹੀ, 18 ਜੂਨ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰੰਡ ਭਗਵਾਨਪੁਰ ਦੀ ਪੱਤੀ ਮਾਹਲ ’ਚ ਦਰਗਾਹ ਸ਼ਰੀਫ ਵਿਖੇ ਸੰਗਤਾਂ ਵਲੋਂ ਬਾਬਾ ਹੈਪੀ ਸ਼ਾਹ ਦੀ ਅਗਵਾਈ ’ਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੀ ਚੇਅਰਪਰਸਨ ਰਾਜਵਿੰਦਰ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਸੂਫ਼ੀ ਗਾਇਕਾ ਨੇ ਕਵਾਲ ਪੇਸ਼ ਕੀਤੇ, ਜਦੋਂ ਕਿ ਵੱਖ-ਵੱਖ ਲੋਕ ਗਾਇਕ ਕਲਾਕਾਰਾਂ ਨੇ ਧਾਰਮਿਕ ਪ੍ਰੋਗਰਾਮ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਗਤਾਂ ਵਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ। ਮੁੱਖ ਪ੍ਰਬੰਧਕ ਬਾਬਾ ਹੈਪੀ ਸ਼ਾਹ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਪੀਰਾਂ ਦੀ ਮਹਿਮਾ ਦਾ ਗੁਣਗਾਣ ਕੀਤਾ ਹੈ। ਬਾਬਾ ਹੈਪੀ ਸ਼ਾਹ ਵਲੋਂ ਆਈਆਂ ਸੰਗਤਾਂ ਦਾ ਸਵਾਗਤ ਕਰਦਿਆਂ ਚੇਅਰਪਰਸਨ ਸਰਦਾਰਨੀ ਰਾਜਵਿੰਦਰ ਕੌਰ ਭਗਵਾਨਪੁਰ, ਸਰਪੰਚ ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਸਰਬਜੀਤ ਕੌਰ ਪੱਤੀ ਮਾਹਲ ਸਮੇਤ ਆਈਆ ਸਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਗੁਲਾਮ ਸਾਈ ਅਲੀ ਮੀਆਂ, ਸਾਬਕਾ ਸਰਪੰਚ ਕਮਲਜੀਤ ਸਿੰਘ ਲਾਲ ਭਗਵਾਨਪੁਰ, ਪਵਿੱਤਰ ਮਾਹਲ, ਅਮਨਦੀਪ ਸਿੰਘ ਬਲਾਕ ਪ੍ਰਧਾਨ, ਮਨਜੀਤ ਸਿੰਘ, ਪੰਡਿਤ ਮੁਰਾਰੀ ਲਾਲ, ਮਨ ਗਜ਼ਣੀਪੁਰ, ਰਾਵਲ ਭਗਵਾਨਪੁਰ, ਸੂਬੇਦਾਰ ਸੁਖਦੇਵ ਸਿੰਘ ਪੱਤੀ ਮਾਹਲ, ਗੁਰਸੇਵਕ ਸਿੰਘ ਧਾਲੀਵਾਲ, ਦਲਜੀਤ ਸਿੰਘ ਕੁੱਕੜ ਛੋਡ, ਬਲਰਾਜ ਸਿੰਘ ਸਰਪੰਚ, ਸੁਖਦੇਵ ਸਿੰਘ, ਹਾਰਦਿਕ ਸ਼ਰਮਾ, ਪੰਡਿਤ ਮੁਰਾਰੀ ਲਾਲ, ਯੁਗਮ ਸਰਮਾ, ਗੁਰਮੇਜ਼ ਸਿੰਘ, ਪ੍ਰਿੰਸ ਭਗਵਾਨਪੁਰ ਸਮੇਤ ਸੰਗਤਾ ਹਾਜ਼ਰ ਸਨ।
ਪਿਛਲੀ ਖ਼ਬਰ ਵੀਲਾ ਤੇਜਾ ਦੇ ਸਾਲਾਨਾ ਜੋੜ ਮੇਲੇ ’ਤੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਹਾਜ਼ਰੀ ਲਵਾਈ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਤੇ ਸਰਪੰਚ ਨੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੂੰ ਜਿੱਤ ’ਤੇ ਵਧਾਈ ਦਿੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।