12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸੰਨੀ ਲੋਧੀਨੰਗਲ ਦਾ ਅਮਰੀਕ ਸਿੰਘ ਬਾਲੇਵਾਲ ਤੇ ਸੁਖਜਿੰਦਰ ਸਿੰਘ ਪਾਰਸ ਵਲੋਂ ਸਨਮਾਨ

ਅਜੀਤ ਡੈਸਕ 19-06-2026
ਕਿਲ੍ਹਾ ਲਾਲ ਸਿੰਘ 18 ਜੂਨ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਨੂੰ ਬੂਥ ਪੱਧਰ ਤੱਕ ਤਗੜੇ ਕਰਨ ਲਈ ਮਿਹਨਤੀ ਵਰਕਰਾਂ ਨੂੰ ਪਾਰਟੀ ਅੰਦਰ ਨਵੀਆਂ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਹਲਕਾ ਫਤਹਿਗੜ੍ਹ ਚੂੜੀਆਂ ਦੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੇ ਪੁੱਤਰ ਕੰਵਰਸੰਦੀਪ ਸਿੰਘ ਲੋਧੀਨੰਗਲ ਨੂੰ ਹਲਕੇ ਦਾ ਯੂਥ ਪ੍ਰਧਾਨ ਨਿਯੁਕਤ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਲਾਹਕਾਰ ਜਥੇਦਾਰ ਅਮਰੀਕ ਸਿੰਘ ਬਾਲੇਵਾਲ ਤੇ ਹਲਕਾ ਪ੍ਰਧਾਨ ਐਸ.ਸੀ. ਵਿੰਗ ਸੁਖਜਿੰਦਰ ਸਿੰਘ ਪਾਰਸ ਵਲੋਂ ਆਪਣੇ ਸਾਥੀਆਂ ਸਮੇਤ ਸੰਨੀ ਲੋਧੀਨੰਗਲ ਨੂੰ ਸਨਮਾਨਿਤ ਕੀਤਾ ਤੇ ਵਿਸ਼ਵਾਸ ਪ੍ਰਗਟਾਇਆ ਕਿ ਆਪਣੇ ਪਿਤਾ ਲਖਬੀਰ ਸਿੰਘ ਲੋਧੀਨੰਗਲ ਦੀ ਤਰ੍ਹਾਂ ਇਹ ਵੀ ਪਾਰਟੀ ਲਈ ਸਖ਼ਤ ਮਿਹਨਤ ਕਰਨਗੇ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜ ਕੇ ਆ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਭਾਰੀ ਬਹੁਮਤ ਨਾਲ ਜਿੱਤਿਆ ਜਾਵੇਗਾ। ਇਸ ਮੌਕੇ ਸ਼ਿੰਗਾਰ ਸਿੰਘ ਭਾਗੋਵਾਲ, ਸਾ. ਚੇਅਰਮੈਨ ਸੁਰਜੀਤ ਸਿੰਘ ਬਿਜਲੀਵਾਲ, ਗੁਰਦੇਵ ਸਿੰਘ ਭੁੱਲਰ, ਦੇਸਾ ਸਿੰਘ ਭੁੱਲਰ, ਨਰਿੰਦਰ ਕੁਮਾਰ ਭਗਤ, ਕਰਮ ਸਿੰਘ ਭੱਟੀ, ਗੁਰਪ੍ਰੀਤ ਸਿੰਘ ਭੁੱਲਰ, ਰੇਸ਼ਮ ਸਿੰਘ ਬੱਚੋ ਕਾ ਥੇਹ, ਜਸਵੰਤ ਸਿੰਘ ਸਾ. ਸਰਪੰਚ ਬੱਚੋ ਕਾ ਥੇਹ ਆਦਿ ਅਕਾਲੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਬਲਾਕ ਦੋਰਾਂਗਲਾ ਵਿਖੇ ਨਰੇਗਾ ਮੁਲਾਜ਼ਮਾਂ ਦਾ ਧਰਨਾ ਜਾਰੀ 23 ਜੂਨ ਨੂੰ ਦਿੜ੍ਹਬਾ ਮੰਡੀ ਵਿਖੇ ਲਾਮਿਸਾਲ ਰੈਲੀ ਦਾ ਐਲਾਨ ਅਗਲੀ ਖ਼ਬਰ ਬਖ਼ਤਪੁਰ ਦੇ ਲੋਕ ਦੂਸ਼ਿਤ ਪਾਣੀ ਪੀਣ ਲਈ ਹਨ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।