12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਬਟਾਲਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ

ਅਜੀਤ ਡੈਸਕ 19-06-2026
ਬਟਾਲਾ, 18 ਜੂਨ (ਸਤਿੰਦਰ ਸਿੰਘ)-ਬਟਾਲਾ ਕਲੱਬ ਵਿਖੇ ਕੈਮਿਸਟ ਐਸੋਸੀਏਸ਼ਨ ਬਟਾਲਾ ਦੀ ਮੀਟਿੰਗ ਪ੍ਰਧਾਨ ਰਾਕੇਸ਼ ਰਾਮਪਾਲ ਅਤੇ ਜਨਰਲ ਸਕੱਤਰ ਵਿਕਰਮ ਸਿੰਘ ਕਲਸੀ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਕੈਮਿਸਟਾਂ ਦੇ ਅਹਿਮ ਮੁੱਦਿਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਤੇ ਬਾਅਦ ਵਿਚ ਸਰਬਸੰਮਤੀ ਨਾਲ ਵਰੁਣ ਰਾਮਮਾਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਸਮੂਹ ਮੈਂਬਰਾਂ ਨੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਵਰੁਣ ਰਾਮਪਾਲ ਨੂੰ ਹਾਰ ਪਾ ਕੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਪ੍ਰਧਾਨ ਵਰੁਣ ਰਾਮਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸੁਰਿੰਦਰ ਮਹਾਜਨ, ਰਵੀਕਾਂਤ ਸ਼ਰਮਾ, ਸੁਨੀਲ ਸਰੀਨ, ਪ੍ਰੇਮ ਮਹਾਜਨ, ਸੰਜੀਵ ਚਾਂਡੇ, ਰਾਜਨ ਭਾਟੀਆ, ਰਜਨੀਸ਼ ਸ਼ਰਮਾ, ਡਿੰਪਲ ਮਹਾਜਨ, ਸਮੀਰ ਗੁਪਤਾ, ਹਰਪ੍ਰੀਤ, ਸੰਦੀਪ ਸ਼ਰਮਾ, ਨਰੇਸ਼ ਮਹਾਜਨ, ਰਵੀ ਮਹਾਜਨ, ਹਰਭਜਨ ਖਹਿਰਾ, ਗੁਰਨਾਮ ਸਿੰਘ, ਅਮਿਤ ਸ਼ਰਮਾ, ਰਕੇਸ਼ ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਗੁਰਦਾਸਪੁਰ ਇਕਾਈ ਦੀ ਮੀਟਿੰਗ ਅਗਲੀ ਖ਼ਬਰ ਬੀਬੀ ਜਤਿੰਦਰ ਕੌਰ ਰੰਧਾਵਾ ਵਲੋਂ ਵੱਖ-ਵੱਖ ਪਿੰਡਾਂ ’ਚ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।