02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪਿੰਡ ਘੱਸ 'ਚ 26 ਜੂਨ ਨੂੰ ਹੋਣ ਵਾਲੇ ਸੱਭਿਆਚਾਰਕ ਮੇਲੇ ਦਾ ਕਮੇਟੀ ਵਲੋਂ ਪੋਸਟਰ ਜਾਰੀ

ਅਜੀਤ ਡੈਸਕ 16-06-2026
ਊਧਨਵਾਲ, 15 ਜੂਨ (ਪਰਗਟ ਸਿੰਘ)-ਮੇਲਿਆਂ ਦੀ ਦੁਨੀਆਂ 'ਚ ਅਹਿਮ ਸਥਾਨ ਰੱਖਣ ਵਾਲਾ ਪਿੰਡ ਘੱਸ 'ਚ ਬਾਬਾ ਦਸੰਦੀ ਸ਼ਾਹ ਯਾਦਗਾਰੀ ਮੇਲਾ 26 ਜੂਨ 12 ਹਾੜ ਨੂੰ ਹੋਣ ਜਾ ਰਿਹਾ ਹੈ | ਮੇਲੇ ਦਾ ਪੋਸਟਰ ਜਾਰੀ ਕਰਦਿਆਂ ਮੁੱਖ ਪ੍ਰਬੰਧਕ ਨਰੇਸ਼ ਕੁਮਾਰ ਜੋਸ਼ੀ, ਵਿਜੇ ਕੁਮਾਰ ਜੋਸ਼ੀ ਤੇ ਸਮੁੱਚੀ ਮੇਲਾ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਸ ਵਾਰ ਇਹ 31ਵਾਂ ਸੱਭਿਆਚਾਰਕ ਮੇਲਾ ਸਮੂਹ ਨਗਰ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਹੋਣ ਜਾ ਰਿਹਾ ਹੈ | ਮੇਲੇ 'ਚ ਪੰਜਾਬ ਦੇ ਨਾਮਵਰ ਕਲਾਕਾਰ ਤੇ ਅਦਾਕਾਰ ਪ੍ਰੀਤ ਹਰਪਾਲ, ਸੁਖਵਿੰਦਰ ਮਾਹਲਾ, ਪੂਜਾ ਬਟਾਲਵੀ, ਮਿਸ ਮਾਹੀ, ਸੁਖਦੇਵ ਸਿੰਘ ਸ਼ੇਰਾ ਤੇ ਪਰਮਜੋਤ ਆਪਣੀ ਗਾਇਕੀ ਦੇ ਰੰਗ ਪੇਸ਼ ਕਰਨਗੇ | ਮੇਲੇ 'ਚ ਮੁੱਖ ਮਹਿਮਾਨ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਹੋਣਗੇ | ਮੇਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ਇਸ ਮੌਕੇ ਨਰੇਸ਼ ਕੁਮਾਰ ਜੋਸ਼ੀ, ਵਿਜੇ ਕੁਮਾਰ ਜੋਸ਼ੀ, ਸਰਪੰਚ ਸਾਹਿਬ ਸਿੰਘ, ਪ੍ਰਧਾਨ ਸੁੱਚਾ ਸਿੰਘ, ਸਾਬਕਾ ਸਰਪੰਚ ਪ੍ਰੇਮ ਸਿੰਘ, ਕੇਵਲ ਸਿੰਘ ਢਿੱਲੋਂ, ਵਰਿੰਦਰ ਸਿੰਘ ਖਾਲਸਾ, ਹੁਸ਼ਨਾਕ ਸਿੰਘ, ਗੁਰਪ੍ਰੀਤ ਸਿੰਘ, ਬਾਲ ਕਿ੍ਸ਼ਨ ਸ਼ਰਮਾ, ਬਲਦੇਵ ਸਿੰਘ ਬਿੱਟੂ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਟੋ ਰਿਕਸ਼ਾ ਦਾ ਟਾਇਰ ਫਟਿਆ- 6 ਜ਼ਖ਼ਮੀ <br/> ਅਗਲੀ ਖ਼ਬਰ ਪੰਜਾਬ ਵਿਚ ਐਸ. ਆਈ. ਆਰ. ਰਾਹੀਂ ਐਨ. ਆਰ. ਆਈਜ਼ ਦੀਆਂ ਵੋਟਾਂ ਕੱਟਣ ਦੀ ਸਾਜਿਸ਼ ਹੋ ਰਹੀ - ਝੂੰਦਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।