02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਆਟੋ ਰਿਕਸ਼ਾ ਦਾ ਟਾਇਰ ਫਟਿਆ- 6 ਜ਼ਖ਼ਮੀ <br/>

ਅਜੀਤ ਡੈਸਕ 16-06-2026
ਬਟਾਲਾ, 15 ਜੂਨ (ਰਾਕੇਸ਼ ਰੇਖੀ)-ਬਟਾਲਾ ਗੁਰਦਾਸਪੁਰ ਰਾਸ਼ਟਰੀ ਮਾਰਗ ਪਿੰਡ ਗਿੱਲਾਂਵਾਲੀ ਨੇੜੇ ਆਟੋ ਰਿਕਸ਼ਾ ਦਾ ਟਾਇਰ ਫਟ ਜਾਣ 'ਤੇ ਟਿੱਪਰ ਨਾਲ ਟੱਕਰ ਹੋ ਗਈ | ਇਸ ਹਾਦਸੇ 'ਚ ਆਟੋ ਸਵਾਰ 6 ਯਾਤਰੀ ਜ਼ਖਮੀ ਹੋ ਗਏ | ਅੰਮਿ੍ਤਸਰ ਦੇ ਰਹਿਣ ਵਾਲੇ ਇਨ੍ਹਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਲਿਆਂਦਾ ਗਿਆ | ਥਾਣਾ ਸਦਰ ਦੇ ਐਸ.ਐਚ.ਓ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਆਟੋ ਰਿਕਸ਼ਾ 'ਚ ਸਵਾਰ ਚਾਲਕ ਸਮੇਤ 6 ਯਾਤਰੀ ਅੰਮਿ੍ਤਸਰ ਤੋਂ ਗੁਰਦਾਸਪੁਰ ਜਾ ਰਹੇ ਸਨ, ਜਦੋਂ ਆਟੋ ਪਿੰਡ ਗਿੱਲਾਂਵਾਲੀ ਨੇੜੇ ਪਿੰਡ ਕਿਲ੍ਹਾ ਦਰਸ਼ਨ ਸਿੰਘ ਮੋੜ 'ਤੇ ਪਹੁੰਚਿਆ ਤਾਂ ਅਚਾਨਕ ਆਟੋ ਰਿਕਸ਼ਾ ਦਾ ਟਾਇਰ ਫਟ ਗਿਆ, ਜਿਸ ਕਾਰਨ ਆਟੋ ਅਸੰਤੁਲਨ ਹੋ ਕੇ ਸੜਕ ਕਿਨਾਰੇ ਖੜੇ ਟਿੱਪਰ ਨਾਲ ਜਾ ਟਕਰਾਇਆ | ਇਸ ਟੱਕਰ ਨਾਲ ਆਟੋ ਵਿਚ ਸਵਾਰ ਮਹਿੰਦਰ ਸਿੰਘ (50), ਬਲਜੀਤ ਕੌਰ (40), ਗੁਰਦੀਪ ਸਿੰਘ (38), ਅਮਰਜੀਤ ਕੌਰ (50), ਜਸਪਾਲ ਸਿੰਘ (57) ਜ਼ਖ਼ਮੀ ਹੋ ਗਏ | ਥਾਣਾ ਸਦਰ ਦੀ ਪੁਲਿਸ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ, ਜਿਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਅੰਮਿ੍ਤਸਰ ਤਬਦੀਲ ਕਰ ਦਿੱਤਾ |

ਪਿਛਲੀ ਖ਼ਬਰ ਘਰ 'ਚ ਲੱਗੀ ਅੱਗ-2 ਜ਼ਖ਼ਮੀ <br/> ਅਗਲੀ ਖ਼ਬਰ ਪਿੰਡ ਘੱਸ 'ਚ 26 ਜੂਨ ਨੂੰ ਹੋਣ ਵਾਲੇ ਸੱਭਿਆਚਾਰਕ ਮੇਲੇ ਦਾ ਕਮੇਟੀ ਵਲੋਂ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।