26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਅਮਰੀਕਾ ਸਮੇਤ ਸਾਮਰਾਜੀ ਮੁਲਕਾਂ ਨਾਲ ਵਪਾਰਕ ਸਮਝੌਤੇ ਰੱਦ ਕੀਤੇ ਜਾਣ-ਸੰਯੁਕਤ ਕਿਸਾਨ ਮੋਰਚਾ ਪਠਾਨਕੋਟ <br/>

ਅਜੀਤ ਡੈਸਕ 03-06-2026
ਪਠਾਨਕੋਟ, 2 ਜੂਨ (ਸੰਧੂ/ਵਿਨੋਦ)-ਅੱਜ ਸੰਯੁਕਤ ਕਿਸਾਨ ਮੋਰਚੇ ਪਠਾਨਕੋਟ ਨੇ ਰੋਸ ਪ੍ਰਦਰਸ਼ਨ ਤੋਂ ਉਪਰੰਤ ਡੀ.ਸੀ. ਦਫ਼ਤਰ ਸਾਹਮਣੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ | ਬਾਅਦ 'ਚ ਆਗੂਆਂ ਨੇ ਡੀ.ਸੀ. ਪਠਾਨਕੋਟ ਰਾਹੀਂ ਪ੍ਰਧਾਨ ਮੰਤਰੀ ਨੰੂ ਮੰਗ ਪੱਤਰ ਦਿੱਤਾ ਗਿਆ | ਇਸ ਦੀ ਅਗਵਾਈ ਦੁਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ ਮਿਹਰ ਸਿੰਘ, ਓਾਕਾਰ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਕੇਵਲ ਸਿੰਘ ਕੰਗ, ਬਲਵਿੰਦਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਵਲੋਂ ਪ੍ਰਸ਼ੋਤਮ ਕੁਮਾਰ, ਚਮਨ ਲਾਲ, ਜਮਹੂਰੀ ਕਿਸਾਨ ਸਭਾ ਵਲੋਂ ਬਲਵੰਤ ਸਿੰਘ ਘੋਹ, ਰਘੁਬੀਰ ਧਲੋਰੀਆ, ਕੁੱਲ ਹਿੰਦ ਕਿਸਾਨ ਸਭਾ ਵਲੋਂ ਮੱਸਾ ਸਿੰਘ, ਇਕਬਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਵਲੋਂ ਮੁਖ਼ਤਿਆਰ ਸਿੰਘ, ਵਿਜੇ ਕੁਮਾਰ ਨੇ ਕੀਤੀ | ਇਸ ਵੇਲੇ ਕੇਵਲ ਕਾਲੀਆ, ਬਲਵੰਤ ਸਿੰਘ, ਬਿਕਰਮ ਜੀਤ, ਸੁਰਿੰਦਰ ਸਹਿਗਲ, ਸੁਧਾ ਰਾਣੀ, ਦੇਵੀ ਸੈਣੀ, ਆਈ.ਐਸ. ਗੁਲਾਟੀ, ਮੰਗਲ ਸਿੰਘ, ਸੁਖਵਿੰਦਰ ਸਿੰਘ, ਸਾਗਰ ਸਿੰਘ, ਅਵਤਾਰ ਸਿੰਘ, ਸੁਰਮਖ ਸਿੰਘ, ਕੁਲਬੀਰ ਸਿੰਘ ਨੇ ਸੰਬੋਧਨ ਕੀਤਾ | ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਸਾਰੇ ਦੇਸ਼ ਵਿਚ ਮੰਗ ਪੱਤਰ ਦਿੱਤੇ ਗਏ ਹਨ | ਇਸੇ ਲੜੀ 'ਚ ਸੰਯੁਕਤ ਕਿਸਾਨ ਮੋਰਚਾ ਪਠਾਨਕੋਟ ਵਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਤੇ ਡੀ.ਸੀ. ਪਠਾਨਕੋਟ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ | ਆਗੂਆਂ ਨੇ ਮੰਗ ਕੀਤੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਪੰਜਾਬ ਤੇ ਹਰਿਆਣਾ ਦੀ ਪੱਕੀ ਨੁਮਾਇੰਦਗੀ ਦਾ ਹੱਕ ਖੋਹਣ ਵਾਲਾ ਨੋਟੀਫ਼ਿਕੇਸ਼ਨ ਰੱਦ ਕੀਤਾ ਜਾਵੇ | ਖੇਤੀ ਲਾਗਤ ਤੇ ਮੁੱਲ ਕਮਿਸ਼ਨ ਨੂੰ ਦਰਜਾ ਦੇ ਕੇ ਸਾਰਿਆਂ ਫ਼ਸਲਾਂ 'ਤੇ ਐਮ.ਐਸ.ਪੀ. ਤੇ ਖ਼ਰੀਦ ਦੀ ਗਰੰਟੀ ਦਾ ਕਾਨੰੂਨ ਬਣਾਇਆ ਜਾਵੇ |

ਪਿਛਲੀ ਖ਼ਬਰ ਲੀਚੀ 'ਤੇ ਟੁੱਟਿਆ ਗਰਮੀ ਦਾ ਕਹਿਰ <br/> ਅਗਲੀ ਖ਼ਬਰ ਵਧਦੇ ਤਾਪਮਾਨ ਦੌਰਾਨ ਸਿਹਤ ਦੀ ਸੰਭਾਲ ਲਾਜ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।