27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸ.ਸ.ਸ. ਸਕੂਲ ਕਲੇਰ ਕਲਾਂ ਦੀ ਬਾਰ੍ਹਵੀਂ ਜਮਾਤ 'ਚੋਂ ਅੱਵਲ ਰਹੀ ਵਿਦਿਆਰਥਣ ਦਾ ਸਨਮਾਨ

ਅਜੀਤ ਡੈਸਕ 03-06-2026
ਵਡਾਲਾ ਬਾਂਗਰ, 2 ਜੂਨ (ਭੁੰਬਲੀ)-ਸ.ਸ.ਸ. ਸਕੂਲ ਕਲੇਰ ਕਲਾਂ 'ਚ ਬਾਰਵੀਂ ਮੈਡੀਕਲ ਦੀ ਵਿਦਿਆਰਥਣ ਉਸ਼ਮਾ ਭਾਟੀਆ, ਜਿਸ ਨੇ 12ਵੀਂ ਦੀ ਬੋਰਡ ਪ੍ਰੀਖਿਆ ਵਿਚੋਂ 94 ਫੀਸਦੀ ਅੰਕ ਹਾਸਲ ਕਰ ਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ, ਦਾ ਸਕੂਲ ਪਹੁੰਚਣ 'ਤੇ ਸਮੂਹ ਸਕੁਲ ਸਟਾਫ ਮੈਂਬਰਾਂ ਵਲੋਂ ਵਿਸ਼ੇਸ ਸਨਮਾਨ ਕੀਤਾ ਗਿਆ | ਸਕੂਲ ਪਿ੍ੰ. ਸੁਖਜਿੰਦਰ ਕੌਰ ਨੇ ਕਿਹਾ ਕਿ ਉਸ਼ਮਾ ਭਾਟੀਆ ਬਹੁਤ ਹੋਣਹਾਰ ਵਿਦਿਆਰਥਣ ਹੈ, ਜਿਸ ਨੇ ਬਿਨਾਂ ਕਿਸੇ ਮਦਦ ਦੇ ਆਪਣੀ ਮਿਹਨਤ ਸਦਕਾ 94 ਫੀਸਦੀ ਅੰਕ ਹਾਸਿਲ ਕੀਤੇ ਹਨ ਤੇ ਇਹ ਵਿਦਿਆਰਥਣ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਣਾਸ੍ਰੋਤ ਹੈ | ਇਸ ਮੌਕੇ ਨੀਰਜ ਮਿੱਤਲ, ਸਰਿਤਾ ਸੈਣੀ, ਮਾ. ਪ੍ਰਤੀਕ ਸਿੰਘ, ਲਖਵਿੰਦਰ ਸਿੰਘ, ਤਰਲੋਕ ਸਿੰਘ, ਰਾਜਿੰਦਰ ਸਿੰਘ, ਮਾਸਟਰ ਦਤਵਿੰਦਰ ਸਿੰਘ, ਮਾਸਟਰ ਅਮਿਤ ਕੁਮਾਰ, ਮਾਸਟਰ ਮਨੌਜ ਕੁਮਾਰ, ਮਾਸਟਰ ਕੰਵਲਜੀਤ ਸਿੰਘ, ਮਨਪ੍ਰੀਤ ਕੌਰ ਬੋਪਾਰਾਏ, ਹਰਵਿੰਦਰ ਕੌਰ, ਸਰਬਜੀਤ ਕੌਰ ਬਾਠ, ਅਮਨਦੀਪ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸੀ |
ਪਿਛਲੀ ਖ਼ਬਰ ਲੋਕ ਹਿੱਤ ਕਾਰਜਾਂ ਤੋਂ ਸੰਤੁਸ਼ਟ ਲੋਕਾਂ ਨੇ ਸ਼ਹਿਰੀ ਚੋਣਾਂ 'ਚ 'ਆਪ' 'ਤੇ ਮਜ਼ਬੂਤ ਭਰੋਸੇ ਦੀ ਲਗਾਈ ਮੋਹਰ-ਚੇਅ. ਬਾਠ ਝੰ... ਅਗਲੀ ਖ਼ਬਰ ਗੁਰੂ ਨਾਨਕ ਦਰਬਾਰ ਅਸਥਾਨ ਬਾਬਾ ਸ੍ਰੀ ਚੰਦ ਜੀ ਵਿਖੇ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।