27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਿੰਡ ਫੈਜ਼ਉਲਾਚੱਕ ਵਾਸੀ ਸਲਾਸ ਸਿੱਧੂ ਨੇ ਮੈਕਸੀਕੋ ਵਿਖੇ ਭਾਰਤੀ ਟੀਮ ਅੰਡਰ-17 ਫੁੱਟਬਾਲ ਦੀ ਕੀਤੀ ਕਪਤਾਨੀ

ਅਜੀਤ ਡੈਸਕ 03-06-2026
ਧਾਰੀਵਾਲ, 2 ਜੂਨ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਫੈਜਉੱਲਾ ਚੱਕ ਦੇ ਵਾਸੀ ਅਤੇ ਜੰਮਪਲ ਸਲਾਸ ਸਿੱਧੂ ਦਾ ਮੈਕਸੀਕੋ ਵਿਖੇ ਹੋਏ ਅੰਤਰਰਾਸ਼ਟਰੀ ਮੈਚਾਂ ਵਿਚ ਭਾਰਤ ਵਲੋਂ ਗਈ ਅੰਡਰ-17 ਫੁੱਟਬਾਲ ਟੀਮ ਦੀ ਕਪਤਾਨੀ ਕਰਨ 'ਤੇ ਪਿੰਡ ਵਾਸੀਆਂ ਅਤੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਸਨਮਾਨ ਕੀਤਾ ਹੈ | ਇਸ ਮੌਕੇ ਤੇ 'ਆਪ' ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਸਾਡੇ ਸਭ ਦੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਹਲਕੇ ਦੇ ਸੜਕੇ ਸਲਾਸ ਸਿੱਧੂ ਨੇ ਭਾਰਤ ਦੀ ਫੁੱਟਬਾਲ ਟੀਮ ਦੀ ਕਪਤਾਨੀ ਕਰਕੇ ਆਪਣੇ ਇਲਾਕੇ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਗੱਲ ਕਰਨਗੇ ਕਿ ਇਸ ਖਿਡਾਰੀ ਲਈ ਕੋਈ ਪਰਪੋਜਲ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਣ, ਜਿਸ 'ਤੇ ਉਹ ਖੁਦ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੂੰ ਮਿਲ ਕੇ ਇਸ ਲੜਕੇ ਲਈ ਕੁਝ ਕਰਨ ਦੀ ਸਿਫਾਰਸ਼ ਵੀ ਕਰਨਗੇ | ਇਸ ਮੌਕੇ ਰਛਪਾਲ ਸਿੰਘ ਫੈਜਉਲਾ ਚੱਕ ਨੇ ਦੱਸਿਆ ਕਿ ਸਲਾਸ ਸਿੱਧੂ ਨੇ ਬੜੇ ਹੀ ਮਾੜੇ ਹਾਲਾਤਾਂ ਵਿਚ ਮਿਹਨਤ ਕੀਤੀ ਤੇ ਇਥੋਂ ਤੱਕ ਪਹੁੰਚਿਆ ਹੈ, ਜਿਸ 'ਤੇ ਪਿੰਡ ਵਲੋਂ ਵੀ ਜੋ ਮਦਦ ਬਣਦੀ ਹੋਈ, ਉਹ ਸਭ ਕਰਨਗੇ | ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ, ਸਰਪੰਚ ਰਾਮਪਾਲ ਸਿੰਘ, ਸਾਬਕਾ ਸਰਪੰਚ ਗਿਆਨ ਸਿੰਘ, ਸਾਬਕਾ ਸਰਪੰਚ ਗਿਆਨ ਸਿੰਘ, ਸਾਬਕਾ ਸਰਪੰਚ ਸਾਹਿਬ ਸਿੰਘ, ਸਰਪੰਚ ਗੁਰਨਾਮ ਸਿੰਘ ਰੰਧਾਵਾ, ਸਰਪੰਚ ਚਰਨਜੀਤ ਸਿੰਘ ਰਾਏਚੱਕ, ਪਰਮਜੀਤ ਸਿੰਘ, ਨਵਜੋਤ ਸਿੰਘ, ਇੰਦਰਜੀਤ ਸਿੰਘ, ਬਲਜਿੰਦਰ ਸਿੰਘ ਫੌਜੀ, ਰਣਜੀਤ ਸਿੰਘ, ਜਤਿੰਦਰ ਸਿੰਘ, ਅਵਤਾਰ ਸਿੰਘ, ਮਨੋਹਰ ਮਸੀਹ, ਵਿਲੀਅਮ ਸਿੱਧੁ, ਪ੍ਰੇਮ ਮਸੀਹ, ਸੈਮਸਨ ਸਿੱਧੂ, ਫੁੱਟਬਾਲ ਸਪੋਰਟਰ ਗੁਰਜੀਤ ਸਿੰਘ, ਹਰਮਨ ਨਾਰਵੇ, ਗੁਰਪ੍ਰੀਤ ਸਿੰਘ ਫੌਜੀ, ਸੰਦੀਪ ਸਿੰਘ ਫੌਜੀ, ਮਟਜੋਤ ਸਿੰਘ ਡੁਬਈ, ਬੂਟਾ ਮਸੀਹ, ਟੋਨੀ ਕੋਚ, ਰਾਹੁਕ ਕੋਚ, ਮੋਤੀ, ਹੈਪੀ, ਮਾਤਾ ਰਿਬਕਾ, ਧੀਰਾ ਮਸੀਹ, ਸਵਰਨੀ, ਪਰਮਜੀਤ ਸਿੰਘ ਜਫ਼ਰਵਾਲ, ਸੰਮਤੀ ਮੈਂਬਰ ਸਿੰਗਾਰਾ ਸਿੰਘ, ਸਰਪੰਚ ਜਗਤਾਰ ਸਿੰਘ, ਪੀ.ਏ. ਗੁਰਪਾਲ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਦਰਬਾਰ ਅਸਥਾਨ ਬਾਬਾ ਸ੍ਰੀ ਚੰਦ ਜੀ ਵਿਖੇ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਸੈਣੀ ਸਮਾਜ ਵਲੋਂ ਕੌਮੀ ਪ੍ਰਧਾਨ ਤਰਸੇਮ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।