ਗੁਰਦਾਸਪੁਰ, 2 ਜੂਨ (ਪੰਕਜ ਸ਼ਰਮਾ)-ਗੁਰਦਾਸਪੁਰ ਨਗਰ ਕੌਂਸਲ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ 29 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ | ਉਮੀਦਵਾਰਾਂ ਦੇ ਐਲਾਨ ਨਾਲ ਪਾਰਟੀ ਨੇ ਚੋਣ ਮੈਦਾਨ 'ਚ ਪੂਰੀ ਤਾਕਤ ਨਾਲ ਉੱਤਰਨ ਦਾ ਸੰਕੇਤ ਦਿੱਤਾ ਹੈ | ਜਾਰੀ ਕੀਤੀ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਚਰਨਜੀਤ ਸਿੰਘ, 2 ਤੋਂ ਆਸ਼ਾ, 3 ਤੋਂ ਅਮਰਜੀਤ ਕੌਰ, 4 ਤੋਂ ਰੁਪਿੰਦਰਜੀਤ ਕੌਰ, 5 ਤੋਂ ਸਰਵੇਸ਼ਵਰ ਸ਼ਰਮਾ, 6 ਤੋਂ ਪਰਮਜੀਤ ਕੌਰ, 7 ਤੋਂ ਅਮਰਜੀਤ ਸਿੰਘ, 8 ਤੋਂ ਸ਼ਿਵਾਨੀ, 9 ਤੋਂ ਰਾਮ ਕਿ੍ਸ਼ਨ ਅਤੇ 10 ਤੋਂ ਨਰਿੰਦਰਜੀਤ ਕੌਰ, 11 ਤੋਂ ਵਿਕਾਸ ਗੁਪਤਾ, 12 ਤੋਂ ਸੀਮਾ, 13 ਤੋਂ ਕਿਰਨ ਬਾਲਾ, 14 ਤੋਂ ਅਮਿਤ ਕੁਮਾਰ, 15 ਤੋਂ ਵਾਸੂ ਮਹਾਜਨ, 16 ਤੋਂ ਏਕਤਾ ਸੇਖਰੀ, 17 ਤੋਂ ਸੁਧੀਰ ਮਹਾਜਨ, 18 ਤੋਂ ਕਮਲਾ, 19 ਤੋਂ ਪਵਨ ਕੁਮਾਰ ਅਤੇ 20 ਤੋਂ ਤਾਨੀਆ ਸ਼ਰਮਾ, 21 ਤੋਂ ਰੋਹਿਤ ਕੁਮਾਰ, 22 ਤੋਂ ਮੋਨਿਕਾ ਸ਼ਰਮਾ, 23 ਤੋਂ ਸੰਤੋਸ਼ ਕੁਮਾਰੀ, 24 ਤੋਂ ਰੇਣੂ ਬਾਲਾ, 25 ਤੋਂ ਡਾ: ਲੋਕੇਸ਼ ਕੁਮਾਰ, 26 ਤੋਂ ਰੇਖਾ ਵਰਮਾ, 27 ਤੋਂ ਵਰੁਣ ਗੋਸਾਈਾ, 28 ਤੋਂ ਰੰਜੂ ਸੈਣੀ ਅਤੇ 29 ਤੋਂ ਇੰਦੂ ਬਾਲਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ ਨੇ ਕਿਹਾ ਕਿ ਪਾਰਟੀ ਨੇ ਹਰ ਵਰਗ ਨੂੰ ਨੁਮਾਇੰਦਗੀ ਦਿੰਦਿਆਂ ਮਜ਼ਬੂਤ ਤੇ ਜਿੱਤਣ ਵਾਲੇ ਚਿਹਰਿਆਂ 'ਤੇ ਭਰੋਸਾ ਜਿਤਾਇਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਗੁਰਦਾਸਪੁਰ ਦੇ ਵੋਟਰ ਵਿਕਾਸ ਤੇ ਲੋਕ ਹਿਤ ਦੀਆਂ ਨੀਤੀਆਂ ਨੂੰ ਸਮਰਥਨ ਦੇਣਗੇ ਤੇ ਭਾਜਪਾ ਨਗਰ ਕੌਂਸਲ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰੇਗੀ | ਪਾਰਟੀ ਵਰਕਰਾਂ ਵਿਚ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਚੋਣ ਪ੍ਰਚਾਰ ਨੇ ਵੀ ਰਫ਼ਤਾਰ ਫੜ ਲਈ ਹੈ |