ਕੋਟਲੀ ਸੂਰਤ ਮੱਲ੍ਹੀ, 2 ਜੂਨ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਅਵਤਾਰ ਸਿੰਘ ਜੀ ਛੱਤਵਾਲਿਆਂ ਦੀ 18ਵੀਂ ਬਰਸੀ ਨੂੰ ਸਮਰਪਿਤ ਗੁਰਦੁਆਰਾ ਅੰਗੀਠਾ ਸਾਹਿਬ ਅੱਡਾ ਕੋਟਲੀ ਸੁੂਰਤ ਮੱਲ੍ਹੀ ਤੇ ਗੁਰਦੁਆਰਾ ਤਪ ਅਸਥਾਨ ਸਾਹਿਬ ਵਿਖੇ ਮਹਾਨ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਦੀਵਾਨ ਹਾਲ 'ਚ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਗੁਰਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਅੰਗੀਠਾ ਸਾਹਿਬ, ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ, ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ, ਢਾਡੀ ਬੀਬੀ ਦਲੇਰ ਕੌਰ ਖਾਲਸਾ, ਭਾਈ ਹਿੰਮਤਬੀਰ ਸਿੰਘ ਵੀਲ੍ਹਾ ਕਥਾਵਾਚਕ, ਭਾਈ ਪਿ੍ਤਪਾਲ ਸਿੰਘ ਬਰਗਾੜੀ ਕਵੀਸ਼ਰੀ ਜਥਾ, ਭਾਈ ਗੁਰਪ੍ਰੀਤ ਸਿੰਘ ਮਨੀ ਚੰਡੀਗੜ੍ਹ ਵਾਲੇ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ ਦੇ ਜਥਿਆਂ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਦਿਆਂ ਜੱੁਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਆ | ਸਟੇਜ ਦਾ ਸੰਚਾਲਨ ਜੂਨੀ. ਇੰਜੀ. ਹਰਸ਼ਰਨ ਸਿੰਘ ਲਾਡੀ ਨੇ ਕੀਤਾ | ਇਸ ਮੌਕੇ ਉੱਘੇ ਸਮਾਜ ਸੇਵਕ ਵਿਜੇ ਸੋਨੀ ਵਲੋਂ ਸੰਗਤਾਂ ਲਈ ਜਿੱਥੇ ਠੰਡੇ ਮਿੱਠੇ ਦੀਆਂ ਛਬੀਲਾਂ ਲਗਾਈਆਂ ਗਈਆਂ, ਉਥੇ ਸ੍ਰੀ ਬਾਵਾ ਲਾਲ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ | ਸਮਾਗਮ 'ਚ ਬਾਬਾ ਰਛਪਾਲ ਸਿੰਘ ਪ੍ਰਮੇਸਰ ਨਗਰ, ਭਾਈ ਨਿਰਮਲ ਸਿੰਘ ਬਾਬਾ ਨਿੰਮਾ, ਭਾਈ ਗੁਰਮੀਤ ਸਿੰਘ ਬਾਬਾ ਗੀਤਾ, ਜਸਵਿੰਦਰ ਸਿੰਘ ਪਾਹੜਾ, ਹਰਪ੍ਰੀਤ ਸਿੰਘ ਹੈਪੀ ਕੋਟਲੀ, ਸਰਪੰਚ ਸੁਰਜੀਤ ਸਿੰਘ ਮਾਹਲ, ਸਰਪੰਚ ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਤੇਜਬੀਰ ਸਿੰਘ ਭਿੱਟੇਵੱਢ ਕੋਟਲੀ, ਸਰਪੰਚ ਸੁਖਵਿੰਦਰ ਸਿੰਘ ਕੋਟਲੀ, ਜਸਵੰਤ ਸਿੰਘ ਕੋਟਲੀ, ਜਸਵਿੰਦਰ ਸਿੰਘ ਗੋਗੀ, ਹਰਸ਼ਰਨ ਸਿੰਘ ਲਾਡੀ ਜੇ.ਈ., ਗੁਰਮੇਜ ਸਿੰਘ ਪ੍ਰਧਾਨ ਕੋਟਲੀ, ਵਿਜੇ ਕੁਮਾਰ ਸੋਨੀ, ਜਸਪਾਲ ਸਿੰਘ ਜੱਸੀ ਧਾਲੀਵਾਲ, ਜਸਬੀਰ ਸਿੰਘ ਲਾਡਾ, ਜਗਰੂਪ ਸਿੰਘ ਧਾਲੀਵਾਲ, ਆੜ੍ਹਤੀ ਅਮਰਬੀਰ ਸਿੰਘ ਧਾਲੀਵਾਲ, ਆੜ੍ਹਤੀ ਪਲਵਿੰਦਰ ਸਿੰਘ ਧਾਲੀਵਾਲ, ਸਮਸ਼ੇਰ ਸਿੰਘ ਸ਼ੇਰਾ ਧਾਲੀਵਾਲ, ਜਗਰੂਪ ਸਿੰਘ ਧਾਲੀਵਾਲ, ਕਰਮਬੀਰ ਸਿੰਘ ਧਾਲੀਵਾਲ, ਭਾਈ ਗੁਰਵਿੰਦਰ ਸਿੰਘ ਗ੍ਰੰਥੀ, ਬਲਵਿੰਦਰ ਸਿੰਘ, ਸੰਪੂਰਨ ਸਿੰਘ, ਪਲਵਿੰਦਰ ਸਿੰਘ ਸੋਨੂੰ ਭਗਵਾਨਪੁਰ, ਵਰਿੰਦਰ ਕੁਮਾਰ ਪੱਪੂ ਮਹਾਜਨ, ਸੁਖਵਿੰਦਰ ਸਿੰਘ ਬਾਜਵਾ, ਗੁਰਭੇਜ ਸਿੰਘ ਮਾਹਲ, ਸਤਨਾਮ ਸਿੰਘ ਭਗਵਾਨਪੁਰ, ਡਾ. ਸੁਖਵਿੰਦਰ ਸਿੰਘ ਰੰਧਾਵਾ, ਡਾ. ਨਵਜੋਤ ਸਿੰਘ ਮਾਹਲ, ਨੰਬਰਦਾਰ ਬਲਬੀਰ ਸਿੰਘ ਗਾਜੀਨੰਗਲ, ਹਰਦਿਆਲ ਸਿੰਘ ਗਿੱਲ ਆਦਿ ਸੰਗਤਾਂ ਹਾਜ਼ਰ ਸਨ |